ਪਿਆਜ਼ ਕੱਟਣ ਵੇਲੇ ਅਜਮਾਓ ਇਹ ਨੁਕਤੇ, ਨਹੀਂ ਆਉਣਗੇ ਹੰਝੂ
Monday, Apr 10, 2017 - 12:18 PM (IST)

ਜਲੰਧਰ— ਹਰ ਤਰ੍ਹਾਂ ਦੀ ਸਬਜ਼ੀ ''ਚ ਪਿਆਜ਼ ਜ਼ਰੂਰ ਪੈਂਦਾ ਹੈ। ਲੋਕ ਕੱਚਾ ਪਿਆਜ਼ ਖਾਣਾ ਵੀ ਪਸੰਦ ਵੀ ਕਰਦੇ ਹਨ ਪਰ ਇਸ ਨੂੰ ਕੱਟਣ ਵੇਲੇ ਅੱਖਾਂ ''ਚੋਂ ਪਾਣੀ ਵੱਗ ਪੈਂਦਾ ਹੈ। ਜੇ ਤੁਸੀਂ ਵੀ ਇਸੇ ਕਾਰਨ ਪਿਆਜ਼ ਖਾਣ ਦਾ ਸਵਾਦ ਨਹੀਂ ਲੈ ਪਾ ਰਹੇ ਤਾਂ ਇਹ ਨੁਕਤੇ ਤੁਹਾਡੇ ਕੰਮ ਆ ਸਕਦੇ ਹਨ।
1. ਪਿਆਜ਼ ਕੱਟਣ ਤੋਂ ਪਹਿਲਾਂ ਇਸ ਨੂੰ ਛਿੱਲ ਕੇ ਪਾਣੀ ''ਚ ਭਿਓਂ ਦਿਓ। ਕੁਝ ਦੇਰ ਬਾਅਦ ਇਸ ਨੂੰ ਕੱਟੋ। ਤੁਹਾਡੀਆਂ ਅੱਖਾਂ ''ਚੋਂ ਪਾਣੀ ਨਹੀਂ ਨਿਕਲੇਗਾ। ਇਸਦੇ ਇਲਾਵਾ ਤੁਸੀਂ ਇਕ ਪਲੇਟ ''ਚ ਪਾਣੀ ਪਾ ਕੇ ਉਸ ''ਚ ਪਿਆਜ਼ ਕੱਟ ਸਕਦੇ ਹੋ।
2. ਪਿਆਜ਼ ਕੱਟਣ ਤੋਂ ਪਹਿਲਾਂ ਇਸ ਨੂੰ ਫਰਿੱਜ ''ਚ 10-15 ਮਿੰਟ ਤੱਕ ਠੰਡਾ ਹੋਣ ਲਈ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਹਵਾ ''ਚ ਮਿਲਣ ਵਾਲੇ ਐਸਿਡ ਐਨਜ਼ਾਈਮ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਬਾਅਦ ''ਚ ਪਿਆਜ਼ ਕੱਟਣ ''ਤੇ ਅੱਖਾਂ ''ਚੋਂ ਪਾਣੀ ਨਹੀਂ ਆਵੇਗਾ। ਪਿਆਜ਼ ਨੂੰ ਜ਼ਿਆਦਾ ਦੇਰ ਤੱਕ ਫਰਿੱਜ ''ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਨਾਲ ਫਰਿੱਜ ''ਚ ਪਿਆਜ਼ ਦੀ ਬਦਬੂ ਫੈਲ ਜਾਵੇਗੀ।
3. ਪਿਆਜ਼ ਕੱਟਦੇ ਹੋਏ ਆਪਣੇ ਕੋਲ ਗਰਮ ਪਾਣੀ ਰੱਖੋ। ਇਹ ਪਿਆਜ਼ ਤੋਂ ਭਾਫ ਨੂੰ ਬਾਹਰ ਕੱਢ ਕੇ ਉਸ ਦੇ ਐਸਿਡ ਨੂੰ ਕਿਰਿਆਹੀਨ ਕਰ ਦਿੰਦਾ ਹੈ।
4. ਪਿਆਜ਼ ਕੱਟਣ ਤੋਂ ਪਹਿਲਾਂ ਆਪਣੇ ਕੋਲ ਮੋਮਬੱਤੀ ਨੂੰ ਜਲਾ ਕੇ ਰੱਖੋ। ਇਹ ਪਿਆਜ਼ ਤੋਂ ਨਿਕਲਣ ਵਾਲੀ ਗੈਸ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ।