ਨਵਾਂਸ਼ਹਿਰ ''ਚ ਚੱਲੀਆਂ ਗੋਲ਼ੀਆਂ! ਦਹਿਲਿਆ ਇਹ ਇਲਾਕਾ, ਸਹਿਮੇ ਲੋਕ
Thursday, Dec 25, 2025 - 12:43 PM (IST)
ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)-ਬਲਾਕ ਦੇ ਪਿੰਡ ਛਦੌੜੀ ਵਿਖੇ ਅਣਪਛਾਤਿਆਂ ਵੱਲੋਂ ਇਕ ਘਰ ’ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਲਵੀਰ ਪੁੱਤਰ ਨਿਰੰਜਨ ਸਿੰਘ ਛਦੌੜੀ ਨੇ ਦੱਸਿਆ ਕਿ ਰਾਤ ਸਮੇਂ ਉਹ ਆਪਣੇ ਘਰ ’ਚ ਟੀ. ਵੀ. ਵੇਖ ਰਹੇ ਸਨ। ਕਰੀਬ 10:30 ਵਜੇ ਅਚਾਨਕ ਪਟਾਕੇ ਚੱਲਣ ਦੀ ਆਵਾਜ਼ ਆਈ ਅਤੇ ਮੈਂ ਤੇ ਮੇਰੇ ਪੁੱਤਰ ਵੱਲੋਂ ਕੰਧ ਤੋਂ ਸੜਕ ਵੱਲ ਵੇਖਿਆ ਪਰ ਸਾਨੂੰ ਕੁਝ ਵਿਖਾਈ ਨਹੀਂ ਦਿੱਤਾ ਅਤੇ ਅਸੀਂ ਸੋਚਿਆ ਬੁਲਟ ਮੋਟਰਸਾਈਕਲ ਵਾਲੇ ਕਿਸੇ ਵਿਅਕਤੀ ਨੇ ਪਟਾਕੇ ਚਲਾਏ ਹਨ। ਅਸੀਂ ਸਾਰਾ ਪਰਿਵਾਰ ਸੌ ਗਿਆ। ਜਦੋਂ ਸਵੇਰੇ ਉਸ ਦੀ ਘਰਵਾਲੀ ਨੇ ਘਰ ਦੇ ਕੰਮ ਕਰਨ ਉੱਠੀ ਝਾੜੂ ਨਾਲ ਸਫ਼ਾਈ ਕਰਦੀ ਨੇ ਵੇਖਿਆ ਕਾਰ ਦੇ ਟਾਇਰ ਕੋਲ ਗੋਲ਼ੀ ਵਰਗੀ ਚੀਜ਼ ਸੀ।
ਇਹ ਵੀ ਪੜ੍ਹੋ: 5 ਜ਼ੋਨਾਂ 'ਚ ਵੰਡਿਆ ਗਿਆ ਪੰਜਾਬ! 7 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ...

ਉਸ ਨੇ ਸਾਨੂੰ ਉਠਾਇਆ। ਅਸੀਂ ਬਾਹਰ ਗੇਟ ਤੋਂ ਵੇਖਿਆ ਤਾਂ ਇਕ ਗੋਲ਼ੀ ਗੇਟ ’ਚ ਲੱਗੀ ਹੋਈ ਸੀ ਅਤੇ ਇਕ ਗੋਲ਼ੀ ਉਨ੍ਹਾਂ ਦੇ ਗੇਟ ’ਚ ਫਸੀ ਸੀ। ਅਸੀਂ ਘਬਰਾ ਕੇ ਗੁਆਂਢੀਆਂ ਨੂੰ ਦੱਸਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੋਜੇਵਾਲ ਪੁਲਸ ਨੇ ਮੌਕਾ ਵੇਖ ਕੇ ਦੋਨਾਂ ਗੋਲ਼ੀਆਂ ਦੇ ਖੋਲ੍ਹ ਆਪਣੇ ਕਬਜ਼ੇ ’ਚ ਲੈ ਕੇ ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਐੱਸ.ਐੱਚ. ਓ. ਪੋਜੇਵਾਲ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਰਾਹੀਂ ਚੈੱਕ ਕੀਤਾ ਜਾ ਰਿਹਾ ਹੈ ਜਲਦੀ ਮੁਲਜ਼ਮ ਫੜੇ ਜਾਣਗੇ ਪਿੰਡ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! ਰਹੇਗਾ ਓਰੇਂਜ ਤੇ ਯੈਲੋ Alert,ਮੌਸਮ ਦੀ 28 ਦਸੰਬਰ ਤੱਕ ਹੋਈ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
