ਬਹੁਤ ਹੀ ਖੂਬਸੂਰਤ ਹੈ ਇਹ ਛੋਟਾ ਜਿਹਾ ਘਰ

Thursday, Apr 13, 2017 - 11:23 AM (IST)

ਨਵੀਂ ਦਿੱਲੀ— ਹਰ ਕਿਸੇ ਦਾ ਸੁਪਣਾ ਹੁੰਦਾ ਹੈ ਕਿ ਉਸ ਦਾ ਘਰ ਖੂਬਸੂਰਤ ਹੋਵੇ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਦੇਖਣ ''ਚ ਛੋਟਾ ਹੈ ਪਰ ਬਹੁਤ ਹੀ ਖੂਬਸੂਰਤ ਹੈ। ਇਹ ਘਰ ਜਪਾਨ ਦੇ ਟੋਕਿਓ ''ਚ ਹੈ। ਇਹ ਘਰ ਨਦੀਂ ਦੇ ਕਿਨਾਰੇ ਅਤੇ ਸੜਕ ਦੇ ਆਖਰੀ ਸਿਰੇ ''ਤੇ ਬਣਿਆ ਹੋਇਆ ਹੈ। 
ਹੀਰੋਨਾਉਚੀ ਖੇਤਰ ''ਚ ਸਥਿਤ ਇਹ ਘਰ ਦੋ ਮੰਜਿਲਾ ਹੈ। ਇਸ ਘਰ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਡੀਜਾਈਨ ਕੀਤਾ ਗਿਆ ਹੈ। ਬਾਹਰੋ ਦੇਖਣ ''ਚ ਚਾਹੇ ਇਹ ਛੋਟਾ ਲੱਗਦਾ ਹੈ ਪਰ ਅੰਦਰ ਕਾਫੀ ਥਾਂ ਹੈ। ਇਸ ਘਰ ਦੇ ਉਪਰ ਵਾਲੇ ਫਲੋਰ ''ਤੇ ਬੈੱਡਰੂਮ, ਰਸੋਈ, ਡਾਈਨਿੰਗ ਰੂਮ, ਲਿਵਿੰਗ ਰੂਮ, ਅਤੇ ਬਾਲਕਨੀ ਹੈ। ਗ੍ਰਾਉਂਡ ਫਲੋਰ ''ਤੇ ਬੈੱਡਰੂਮ ਅਤੇ ਬਾਥਰੂਮ ਹੈ। ਇਸ ਛੋਟੇ ਜਿਹੇ ਘਰ ਦੀਆਂ ਸਾਰੀਆਂ ਦੀਵਾਰਾ ਵਾਈਟ ਹਨ। ਘਰ ''ਚ ਲੱਗੀ ਖਿੜਕੀਆਂ ''ਚੋਂ ਅੰਦਰ ਕਾਫੀ ਰੋਸ਼ਨੀ ਆਉਂਦੀ ਹੈ। ਜਿਸ ''ਚ ਘੱਟ ਥਾਂ ਹੋਣ ਕਾਰਨ ਵੀ ਕਾਫੀ ਖੁੱਲਾ ਲੱਗਦਾ ਹੈ। ਇਸ ਘਰ ''ਚ ਇੱਕ ਛੋਟਾ ਜਿਹਾ ਪਰਿਵਾਰ ਵੀ ਰਹਿ ਰਿਹਾ ਹੈ।


Related News