ਇਹ ਹਨ ਦੁਨੀਆ ਦੀਆਂ ਸਭ ਤੋਂ ਖਤਰਨਾਕ ਥਾਂਵਾ ਜਿੱਥੇ ਜਾਣਾ ਹੈ ਸਖਤ ਮਨਾ

04/18/2018 3:19:12 PM

ਨਵੀਂ ਦਿੱਲੀ— ਦੇਸ਼-ਵਿਦੇਸ਼ 'ਚ ਅਜਿਹੀ ਬਹੁਤ ਸਾਰੀਆਂ ਥਾਂਵਾ ਹਨ ਜਿੱਥੇ ਜਾਣ 'ਤੇ ਬੈਨ ਲੱਗਿਆ ਹੋਇਆ ਹੈ। ਉਂਝ ਹੀ ਕੁਝ ਥਾਂਵਾ 'ਤੇ ਤੁਸੀਂ ਸਰਕਾਰ ਦੀ ਪਰਮਿਸ਼ਨ ਦੇ ਬਿਨਾ ਐਂਟ੍ਰੀ ਨਹੀਂ ਕਰ ਸਕਦੇ। ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਅਜਿਹੀਆਂ ਥਾਂਵਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਬੈਨ ਲੱਗਿਆ ਹੋਇਆ ਹੈ। ਉਂਝ ਤਾਂ ਲੋਕ ਇਨ੍ਹਾਂ ਥਾਂਵਾ 'ਤੇ ਜਾਣ ਤੋਂ ਵੀ ਡਰਦੇ ਹਨ ਜੇ ਤੁਸੀਂ ਵੀ ਇਨ੍ਹਾਂ ਸ਼ਹਿਰਾਂ 'ਚ ਟ੍ਰੈਵਲ ਕਰ ਰਹੇ ਤਾਂ ਚੰਗਾ ਹੋਵੇਗਾ ਕਿ ਇਨ੍ਹਾਂ ਥਾਂਵਾ ਤੋਂ ਦੂਰ ਹੀ ਰਹੋ। ਤਾਂ ਚਲੋ ਜਾਣਦੇ ਹਾਂ ਭਾਰਤ ਦੇ ਅਜਿਹੇ ਦੇਸ਼ਾਂ ਬਾਰੇ ਜਿੱਥੇ ਬਿਨਾ ਪਰਮਿਸ਼ਨ ਹੈ ਜਾਣਾ ਸਖਤ ਮਨਾ।
1. ਬੈਂਗਲੋਰ, ਯੂਐਨਓ ਇਨ ਹੋਟਲ
2012 'ਚ ਬਣੇ ਇਸ ਹੋਟਲ 'ਚ ਭਾਰਤੀ ਲੋਕਾਂ ਦਾ ਜਾਣਾ ਮਨਾ ਹੈ। ਇਸ ਹੋਟਲ ਨੂੰ ਸਿਰਫ ਜਾਪਾਨੀ ਲੋਕਾਂ ਲਈ ਖੋਲ੍ਹਿਆ ਗਿਆ ਹੈ ਅਤੇ ਉਨ੍ਹਾਂ ਨੂੰ ਹੀ ਇੱਥੇ ਜਾਣ ਦੀ ਪਰਮਿਸ਼ਨ ਹੈ।

PunjabKesari
2. ਰਾਜਸਥਾਨ ਭਾਨਗੜ ਕਿਲਾ
ਉਂਝ ਤਾਂ ਇਸ ਕਿਲੇ 'ਚ ਤੁਸੀਂ ਦਿਨ ਦੇ ਸਮੇਂ ਘੁੰਮ ਸਕਦੇ ਹੋ ਪਰ ਸ਼ਾਮ 4 ਬਜੇ ਦੇ ਬਾਅਦ ਇਸ ਕਿਲੇ ਨੂੰ ਭੂਤਿਆ ਮੰਨ ਕੇ ਲੋਕਾਂ ਨੂੰ ਇਸ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਇਸ ਕਿਲੇ ਦੇ ਬਾਹਰ ਸਾਵਧਾਨੀ ਭਰਿਆ ਸਰਕਾਰ ਦੀ ਚਿਤਾਵਨੀ ਦਾ ਬੋਰਡ ਵੀ ਲੱਗਿਆ ਹੋਇਆ ਹੈ।

PunjabKesari
3. ਨਾਰਥ ਸੇਂਟਿਨਲ ਦੀਪ
ਲਕਸ਼ਦੀਪ, ਆਈਲੈਂਡ ਦੇ ਕੋਲ ਸਥਿਤ ਇਸ ਖੂਬਸੂਰਤ ਦੀਪ 'ਤੇ ਲੋਕਾਂ ਨੂੰ ਜਾਣ ਦੀ ਪਰਮਿਸ਼ਨ ਨਹੀਂ ਹੈ। ਇੱਥੇ ਇਨਸਾਨਾਂ ਦੀ ਇਕ ਪ੍ਰਜਾਤੀ ਰਹਿੰਦੀ ਹੈ,ਜੋ ਕਿ ਦੂਜਿਆਂ ਲੋਕਾਂ ਦੇ ਸੰਪਰਕ ਅਤੇ ਕੋਪਰੇਟ ਨਹੀਂ ਕਰਦੀ। ਜੇ ਕੋਈ ਉਨ੍ਹਾਂ ਦੇ ਇਲਾਕਿਆਂ 'ਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਨੂੰ ਮਾਰ ਵੀ ਦਿੰਦੇ ਹਨ।

PunjabKesari
4. ਚੰਬਲ ਘਾਟੀ
ਕੁਦਰਤੀ ਬਿਊਟੀ ਅਤੇ ਖੂਬਸੂਰਤ ਨਜ਼ਾਰਿਆਂ ਨਾਲ ਭਰਪੂਰ ਇਸ ਘਾਟੀ 'ਚ ਘੁੰਮਣ ਲਈ ਪਹਿਲਾਂ ਬਹੁਤ ਲੋਕ ਆਉਂਦੇ ਸੀ ਪਰ ਅੱਜ ਡਕੈਤਾਂ ਦੇ ਡਰ ਨਾਲ ਇੱਥੇ ਕੋਈ ਨਹੀਂ ਆਉਂਦਾ। ਸਰਕਾਰ ਨੇ ਵੀ ਇੱਥੋਂ ਦੇ ਲੋਕਾਂ ਦੇ ਇਸ ਥਾਂ 'ਤੇ ਆਉਣ 'ਤੇ ਰੋਕ ਲਗਾਈ ਹੈ।

PunjabKesari
5. ਅਕਸਾਈ ਚੀਨ
ਇਹ ਥਾਂ ਸਿਰਫ ਭਾਰਤੀ ਹੀ ਨਹੀਂ ਸਗੋਂ ਚੀਨ ਦੇ ਲੋਕਾਂ ਲਈ ਵੀ ਖਤਰਨਾਕ ਮੰਨੀ ਜਾਂਦੀ ਹੈ। ਅਸਲ 'ਚ ਅਕਸਾਈ ਚੀਨ ਭਾਰਤ ਅਤੇ ਚੀਨ ਨੂੰ ਵੱਖ ਕਰਨ ਵਾਲੀ ਰੇਖਾ ਹੈ। ਇਸ ਲਈ ਇੱਥੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ।

PunjabKesari
6. ਨਿਕੋਬਾਰ ਆਈਲੈਂਡ
ਉਂਝ ਤਾਂ ਇਹ ਥਾਂ ਕਿਸੇ ਵੀ ਤਰ੍ਹਾਂ ਨਾਲ ਖਤਰਨਾਕ ਨਹੀਂ ਹੈ ਪਰ ਇਸ ਦੀ ਖੂਬਸੂਰਤੀ ਦੇ ਕਾਰਨ ਯੂਨੇਸਕੋ ਨੇ ਇਸ ਨੂੰ ਬਾਓਸਫਿਅਰ ਰਿਜ਼ਰਵ ਘੋਸ਼ਿਤ ਕਰ ਦਿੱਤਾ ਹੈ। ਹਾਲਾਂਕਿ ਇਸ ਦੇ ਕੁਝ ਇਲਾਕਿਆਂ 'ਚ ਤੁਸੀਂ ਪਰਮਿਸ਼ਨ ਲੈ ਕੇ ਘੁੰਮ ਸਕਦੇ ਹੋ ਪਰ ਇੱਥੇ ਦੇ ਟ੍ਰਾਈਵਲ ਬੈਲਟ 'ਚ ਜਾਣਾ ਪੂਰੀ ਤਰ੍ਹਾਂ ਨਾਲ ਮਨਾ ਹੈ।

PunjabKesari


Related News