ਇਹ ਹੈ ਦੁਨੀਆ ਦਾ ਅਨੋਖਾ ਦੇਸ਼ ਇੱਥੇ ਕਦੇ ਨਹੀਂ ਹੁੰਦੀ ਰਾਤ

04/17/2018 1:11:32 PM

ਨਵੀਂ ਦਿੱਲੀ— ਘੁੰਮਣ-ਫਿਰਣ ਦੇ ਸ਼ੌਕੀਨ ਲੋਕਾਂ ਲਈ ਦਿਨ ਕੀ 'ਤੇ ਰਾਤ ਕੀ। ਉਨ੍ਹਾਂ ਨੂੰ ਘੁੰਮਣ ਨਾਲ ਮਤਲੱਬ ਹੁੰਦਾ ਹੈ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਿ ਸੋਚਦੇ ਹੋਣਗੇ ਕਿ ਜੇ ਸੂਰਜ ਨਾ ਅਸਤ ਹੋਵੇ ਤਾਂ ਕਿੰਨਾ ਚੰਗਾ ਹੋਵੇਗਾ ਪਰ ਸੂਰਜ ਅੱਗੇ ਕਿਸੇ ਦੀ ਨਹੀਂ ਚਲਦੀ ਪਰ ਦੁਨੀਆ 'ਚ ਕੁਝ ਅਜਿਹੀਆਂ ਥਾਂਵਾ ਵੀ ਹਨ ਜਿੱਥੇ ਸੂਰਜ ਅਸਤ ਹੀ ਨਹੀਂ ਹੁੰਦਾ ਅਤੇ ਰਾਤ ਦੇਖਣ ਨੂੰ ਹੀ ਨਹੀਂ ਮਿਲਦੀ। ਆਓ ਜਾਣਦੇ ਹਾਂ ਉਸ ਥਾਂ ਬਾਰੇ ਜਿੱਥੇ ਤੁਸੀਂ ਬਿਨਾ ਰਾਤ ਦੀ ਟੈਂਸ਼ਨ ਲਏ ਆਸਾਨੀ ਨਾਲ ਘੁੰਮ ਸਕਦੇ ਹੋ।
ਇਨਾਂ ਖਾਸ ਹੈ ਫਿਨਲੈਂਡ
ਫਿਨਲੈਂਡ ਇਕ ਅਜਿਹਾ ਦੇਸ਼ ਹੈ ਜਿੱਥੇ ਲੋਕਾਂ ਨੂੰ ਅਕਸਰ ਦਿਨ ਅਤੇ ਰਾਤ ਦਾ ਚੱਕਰ ਸਮਝ ਨਹੀਂ ਆਉਂਦਾ। ਇੱਥੇ ਦੇ ਕੁਝ ਇਲਾਕਿਆਂ 'ਚ 23 ਘੰਟੇ ਸੂਰਜ ਉਗਿਆ ਰਹਿੰਦਾ ਹੈ ਅਤੇ ਕੁਝ ਥਾਂਵਾ ਅਜਿਹੀਆਂ ਵੀ ਹਨ ਜਿੱਥੇ 51 ਦਿਨਾਂ ਤਕ ਰਾਤ ਰਹਿੰਦੀ ਹੈ। ਫਿਨਲੈਂਡ 'ਚ ਮਈ ਤੋਂ ਅਗਸਤ ਦੇ ਮਹੀਨੇ 'ਚ ਸੂਰਜ ਅਸਤ ਨਹੀਂ ਹੁੰਦਾ। ਸੂਰਜ ਹਰ ਸਮੇਂ ਆਸਮਾਨ 'ਤੇ ਚਮਕਦਾ ਰਹਿੰਦਾ ਹੈ। ਦੱਸਿਆ ਜਾਂਦਾ ਹੈ ਕਿ ਰਾਤ ਦੇ ਸਮੇਂ ਇਸ ਥਾਂ ਦਾ ਰੰਗ ਸੰਤਰੀ ਹੋ ਜਾਂਦਾ ਹੈ। ਉਂਝ ਹੀ ਦਸੰਬਰ-ਜਨਵਰੀ ਦੇ ਮਹੀਨੇ 'ਚ ਇੱਥੇ ਕਈ ਇਲਾਕਿਆਂ 'ਚ ਸੂਰਜ ਹੀ ਨਹੀਂ ਉਗਦਾ ਅਤੇ ਰਾਤ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫਿਨਲੈਂਡ ਹੀ ਅਜਿਹਾ ਦੇਸ਼ ਹੈ ਜਿਸ 'ਚ ਮੋਬਾਈਲ ਬਣਾਉਣ ਵਾਲੀ ਕੰਪਨੀ ਨੋਕਿਆ ਅਤੇ ਦੁਨੀਆ ਨੂੰ ਐਂਗ੍ਰੀ ਬਰਡਸ ਦੇਣ ਵਾਲੀ ਰੇਵਿਓ ਕੰਪਨੀ ਮੌਜੂਦ ਹੈ।
ਸਪੋਰਟਸ ਵੀ ਹੈ ਮਸ਼ਹੂਰ
ਫਿਨਲੈਂਡ ਦੇ ਅਜੀਬੋ-ਗਰੀਬ ਖੇਲ ਹੀ ਇਨ੍ਹਾਂ ਦੇਸ਼ ਨੂੰ ਖੁਸ਼ਹਾਲ ਬਣਾਉਂਦੇ ਹਨ। ਇੱਥੇ ਵਾਈਫ ਕੈਰਿੰਗ ਚੈਂਪਿਅਨਸ਼ਿਪ ਮਤਲੱਬ ਪਤਨੀ ਨੂੰ ਪਿੱਠ 'ਤੇ ਉੱਠਾ ਤੇ ਦੋੜ ਲਗਾਉਣ ਦੀ ਪ੍ਰਤੀਯੋਗਿਤਾ ਕਾਫੀ ਦਿਲਚਸਪ ਖੇਡ ਖੇਡੇ ਜਾਂਦੇ ਹਨ।


Related News