ਇਹ ਹਨ ਦੁਨੀਆ ਦੀਆਂ ਚਟਾਨ ''ਤੇ ਬਣੀਆਂ ਅਦਭੁੱਤ ਮੂਰਤੀਆਂ

03/29/2017 4:54:44 PM

ਮੁੰਬਈ— ਦੁਨੀਆ ''ਚ ਕਈ ਅਜੀਬ ਥਾਵਾਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਇਸੇ ਤਰ੍ਹਾਂ ਹੀ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਖੂਬਸੂਰਤ ਕਲਾਕ੍ਰਿਤੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਸੋਚਣ ਲੱਗਦੇ ਹਨ ਕਿ ਇੰਨੇ ਵੱਡੇ-ਵੱਡੇ ਪੱਥਰਾਂ ਨੂੰ ਕੱਟ ਕੇ ਕਿਵੇਂ ਇਹ ਬੁੱਤ ਬਣਾਏ ਗਏ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਚਟਾਨ ''ਤੇ ਬਣੀਆਂ ਮੂਰਤੀਆਂ ਦੀ, ਜੋ ਪੂਰੀ ਦੁਨੀਆਂ ''ਚ ਮਸ਼ਹੂਰ ਹਨ। ਇਹ ਮੂਰਤੀਆਂ ਹਜ਼ਾਰਾਂ ਸਾਲ ਪੁਰਾਣੀਆਂ ਹੋਣ ਦੇ ਬਾਵਜੂਦ ਵੀ ਅੱਜ ਵੀ ਸਹੀ ਸਲਾਮਤ ਹਨ ਅਤੇ ਲੋਕ ਇਨ੍ਹਾਂ ਨੂੰ ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ।
1. ਲੇਸ਼ਾਨ, ਚੀਨ
ਚੀਨ ''ਚ ਭਗਵਾਨ ਬੁੱਧ ਦੀ ਵੱਡੀ ਮੂਰਤੀ ਜਿਸ ਨੂੰ ''ਲੇਸ਼ਾਨ ਜਿਆਂਟ ਬੁੱਧ'' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੂਰਤੀ 233 ਫੁੱਟ ਉੱਚੀ ਹੈ। ਇਸ ਮੂਰਤੀ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਇਹ ਇਕ ਸਮੇਂ ''ਚ ਤਿੰਨ ਨਦੀਆਂ ਨੂੰ ਦੇਖ ਰਹੀ ਹੈ। ਮਾਊਂਟ ਐਮੇਈ, ਜੋ ਬੋਧੀਆਂ ਦਾ ਪਵਿੱਤਰ ਧਾਰਮਿਕ ਥਾਂ ਦਾ ਹੈ ਉਸ ਦਾ ਮੂੰਹ ਇਸ ਬੁੱਤ ਵੱਲ ਹੈ।
2. ਗ੍ਰੇਟ ਸਫਿੰਕਸ, ਗੀਜ਼ਾ
ਮਿਸਰ ''ਚ ਗ੍ਰੇਟ ਸਫਿੰਕਸ ਗੀਜ਼ਾ ਦੁਨੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਬੁੱਤ ਹੈ। 2000 ਸਾਲ ਪੁਰਾਣੀ ਇਸ ਮੂਰਤੀ ਨੂੰ ਲੈ ਕੇ ਅੱਜ ਵੀ ਬਹੁਤ ਸਾਰੀਆਂ ਗੱਲਾਂ ''ਤੇ ਵਿਚਾਰ ਹੋ ਰਹੇ ਹਨ। ਮਿਸਰ ਦੀ ਸੱਭਿਅਤਾ ''ਚ ਅੱਜ ਵੀ ਇਹ ਮੂਰਤੀ ਰਾਜ਼ ਬਣੀ ਹੋਈ ਹੈ।
3. ਸਟੈਚੂ ਆਫ ਸ਼ਾਪਰ ਪ੍ਰਥਮ, ਈਰਾਨ
ਇਹ ਵੱਡੀ ਮੂਰਤੀ ਸੈਸਾਨਿਯਨ ਦੇ ਪਹਿਲੇ ਰਾਜਾ ਸ਼ਾਪਰ ਦੀ ਮੂਰਤੀ ਹੈ। ਸ਼ਾਪੂਰ ਗੁਫਾ ''ਚ 21 ਫੁੱਚ ਲੰਮਾ ਇਹ ਬੁੱਤ ਈਰਾਨ ਦੇ ਪੁਰਾਣੇ ਸ਼ਹਿਰ ਬਿਸਾਪੁਰ ਦੇ ਨੇੜੇ ਹੈ। ਇਹ ਮੂਰਤੀ ਕੁਦਰਤੀ ਆਫਤਾਂ ਕਾਰਨ ਥੋੜ੍ਹੀ ਨਸ਼ਟ ਹੋ ਚੁੱਕੀ ਹੈ।
4. ਅਵੁਕਾਨਾ ਬੁੱਧ ਪ੍ਰਤਿਮਾ, ਕੇਕਰੀਵਾਰਾ, ਸ਼੍ਰੀਲੰਕਾ
ਸ਼੍ਰੀਲੰਕਾ ਦੇ ਕੇਕਰੀਵਾਰਾ ''ਚ ਬਣੀ ਇਹ ਮੂਰਤੀ 40 ਫੁੱਟ ਉੱਚੀ ਹੈ। ਗ੍ਰੇਨਾਈਟ ਦੀ ਚਟਾਨ ਤੋਂ ਬਣੀ ਇਹ ਮੂਰਤੀ ਬਹੁਤ ਖੂਬਸੂਰਤ ਹੈ।
5. ਸਟੈਚੂ ਆਫ ਡੇਸੇਬਾਲਸ, ਓਸੋਰੋਵਾ, ਰੋਮਾਨੀਆ 
ਰੋਮਾਨੀਆ ਦੇ ਓਸੋਰੋਵਾ ''ਚ ਸਟੈਚੂ ਆਫ ਡੇਸੇਬਾਲਸ ਓਸੋਰੋਵਾ ਬਹੁਤ ਖੂਬਸੂਰਤ ਹੈ। ਇਹ ਮੂਰਤੀ 131 ਫੁੱਟ ਉੱਚੀ ਹੈ। ਇਹ ਯੂਰਪ ਦਾ ਸਭ ਤੋਂ ਉੱਚਾ ਬੁੱਤ ਹੈ ਅਤੇ ਇਹ ਡੇਨਯੂਬ ਨਦੀ ਦੇ ਕੰਢੇ ''ਤੇ ਬਣਾਇਆ ਗਿਆ ਹੈ।

Related News