ਇਹ ਹਨ ਦੁਨਿਆ ਦੇ ਸਭ ਤੋਂ ਮਹਿੰਗੇ ਪਾਲਤੂ ਜਾਨਵਰ
Wednesday, Dec 21, 2016 - 11:54 AM (IST)

ਜਲੰਧਰ— ਜ਼ਿਆਦਾਤਰ ਲੋਕਾਂ ਨੂੰ ਜਾਨਵਰਾ ਨਾਲ ਬਹੁਤ ਪਿਆਰ ਹੁੰਦਾ ਹੈ ਅਤੇ ਉਹ ਘਰ ''ਚ ਕੁੱਤੇ, ਬਿੱਲੀਆ, ਗਾਂਵਾ ਅਤੇ ਖਰਗੋਸ਼ ਪਾਲਦੇ ਹਨ। ਇਨ੍ਹਾਂ ਨੂੰ ਖਰੀਦਣ ਅਤੇ ਦੇਖਭਾਲ ਕਰਨ ''ਤੇ ਬਹੁਤ ਖਰਚਾ ਹੁੰਦਾ ਹੈ। ਦੁਨਿਆ ''ਚ ਅਜਿਹੇ ਕਈ ਪਾਲਤੂ ਜਾਨਵਰ ਹਨ ਜੋ ਕਾਫੀ ਮਹਿੰਗੇ ਹਨ। ਆਓ ਜਾਣਦੇ ਹਾਂ ਦੁਨਿਆ ਦੇ ਸਭ ਤੋਂ ਮਹਿੰਗੇ ਪਾਲਤੂ ਜਾਨਵਰਾਂ ਬਾਰੇ
1. ਮਿਸ ਮਿਸੀ
ੱਇਹ ਇੱਕ ਵਿਸ਼ਵ ਪ੍ਰਸਿੱਧ ਗਾਂ ਹੈ ''ਵਾਈਟ ਹੋਲਸਟੀਅਨ'' ਨਾਮ ਦੀ ਇਸ ਗਾਂ ਨੇ 2009 ''ਚ ਇੱਕ ਬਹੁਤ ਵੱਡੀ ਚੈਂਪੀਅਨ ਸ਼ਿਪ ਜਿੱਤੀ ਸੀ। ਇੱਕ ਵਿਅਕਤੀ ਨੇ ਇਸ ਨੂੰ 1,200,000 ਡਾਲਰ ''ਚ ਖਰੀਦਿਆ।
2. ਗਰੀਨ ਮੰਕੀ
ਤੁਸੀਂ ਸੋਚ ਰਹੇ ਹੋਵੇਗੇ ਕਿ ਕੋਈ ਬਾਂਦਰ ਹੋਵੇਗਾ ਪਰ ਇਹ ਬਾਂਦਰ ਨਹੀਂ ਬਲਕਿ ਇੱਕ ਘੋੜਾ ਹੈ। ਇਸ ਘੋੜੇ ਨੂੰ ਡੇਮੀ ਓ ਬਰਨ ਨਾਮ ਦੇ ਇੱਕ ਵਿਅਕਤੀ ਨੇ 16,000,000 ਡਾਲਰ ''ਚ ਖਰੀਦਿਆ ਸੀ ਪਰ ਇਹ ਕੋਈ ਵੀ ਰੇਸ ''ਚ ਜਿੱਤ ਨਹੀਂ ਸਕਿਆ।
3. ਸਫੇਦ ਸਿੰਘ ਦੇ ਸ਼ਾਵਕ
ਦੁਨਿਆ ''ਚ ਹੁਣ ਇਸ ਪ੍ਰਜਾਤੀ ਦੇ ਸ਼ੇਰ ਕੁਝ ਹੀ ਜਿਉਦੇ ਬਚੇ ਹਨ। ਇਹ ਦੁਰਲੱਭ ਪ੍ਰਜਾਤੀ ਦੇ ਸ਼ੇਰ ਦੱਖਣ ਅਫਰੀਕਾ ''ਚ ਪਾਏ ਜਾਂਦੇ ਹਨ।
4. ਤਿੱਬਤਨ ਮੈਸਟਾਇਫ
ਇਹ ਵਿਸ਼ਵ ਦੇ ਸਭ ਤੋਂ ਮਹਿੰਗੀ ਨਸਲ ਵਾਲੇ ਕੁੱਤੇ ਹਨ। ਇਸ ਨਸਲ ਦੇ ਕੁੱਤੇ ਸਭ ਤੋਂ ਖਤਰਨਾਕ ਹੁੰਦੇ ਹਨ। ਤਿੱਬਤਨ ਮੈਸਟਾਇਫ ਕੁੱਤੇ 32 ਇੰਚ ਤੱਕ ਲੰਗੇ ਹੁੰਦੇ ਹਨ। ਇਨ੍ਹਾਂ ਦੀ ਕੀਮਤ 581,000 ਡਾਲਰ ਹੈ।
5.ਪਾਮ ਕਾਕਾਤੁਆ
ਇਹ ਇੱਕ ਅਨੋਖਾਂ ਤੋਤਾ ਹੈ। ਇਸ ਨੂੰ ਲੋਕ ਖਰੀਦਣਾ ਬਹੁਤ ਪਸੰਦ ਕਰਦੇ ਹਨ। ਇਸਦੀ ਕੀਮਤ ਕਰੀਬ 6.000 ਡਾਲਰ ਹੈ।
6. ਹਾਈਸਿੰਧ ਮਕਾਓ
ਮਕਾਓ ਤੋਤੇ ਸਭ ਤੋਂ ਲੰਬੇ ਹੁੰਦੇ ਹਨ ਜੋ ਦੱਖਣ ਅਮਰੀਕਾ ਦੇ ਪੂਰਬ ਅਤੇ ਮੱਧ ਖੇਤਰ ''ਚ ਪਾਏ ਜਾਂਦੇ ਹਨ। ਲੋਕ ਇਨ੍ਹਾਂ ਨੂੰ ਘਰ ''ਚ ਪਾਲ ਦੇ ਹਨ।