4,600 ਫੁੱਟ ਦੀ ਉਚਾਈ ''ਤੇ ਬਣਿਆ ਹੈ ਦੁਨੀਆ ਦਾ ਇਹ ਸਭ ਤੋਂ ਲੰਮਾ ''ਗਲਾਸ ਬ੍ਰਿਜ''

01/17/2019 3:57:28 PM

ਨਵੀਂ ਦਿੱਲੀ— ਕੁਝ ਲੋਕਾਂ ਨੂੰ ਐਡਵੈਂਚਰ ਦਾ ਬਹੁਤ ਸ਼ੌਕ ਹੁੰਦਾ ਹੈ, ਜਿਸ ਕਾਰਨ ਉਹ ਪਹਾੜਾਂ 'ਤੇ ਜਾਣਾ ਪਸੰਦ ਕਰਦੇ ਹਨ। ਜੇਕਰ ਤੁਹਾਨੂੰ ਵੀ ਐਡਵੈਂਚਰ ਦਾ ਸ਼ੌਕ ਹੈ ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁੱਲ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਤੁਸੀਂ ਆਪਣੇ ਇਸ ਸ਼ੌਕ ਨੂੰ ਪੂਰਾ ਕਰ ਸਕਦੇ ਹੋ। ਚੀਨ 'ਚ ਬਣਿਆ ਇਹ ਪੁਲ ਕਾਫੀ ਉਚਾਈ 'ਤੇ ਬਣਿਆ ਹੈ, ਜਿਸ ਦੇ ਹੇਠਾਂ ਇਕ ਡੂੰਘੀ ਖੱਡ ਦਿਖਾਈ ਦਿੰਦੀ ਹੈ ਅਤੇ ਇਹੀ ਲੋਕਾਂ ਦੇ ਡਰ ਅਤੇ ਐਡਵੈਂਚਰ ਦਾ ਕਾਰਨ ਬਣਿਆ ਹੋਇਆ ਹੈ। ਜੇਕਰ ਤੁਸੀਂ ਵੀ ਕੁਝ ਐਡਵੈਂਚਰ ਕਰਨ ਦੀ ਸੋਚ ਰਹੇ ਹੋ ਤਾਂ ਇਸ ਪੁਲ 'ਤੇ ਜਾ ਕੇ ਤੁਸੀਂ ਆਪਣੇ ਸ਼ੌਕ ਨੂੰ ਪੂਰਾ ਕਰ ਸਕਦੇ ਹੋ। ਆਓ ਜਾਣਦੇ ਹਾਂ ਅਜਿਹਾ ਕੀ ਖਾਸ ਹੈ ਇਸ ਗਲਾਸ ਬਾਟਮ ਬ੍ਰਿਜ 'ਚ। 

PunjabKesari

ਸਮੁੰਦਰ ਤਲ ਤੋਂ ਕਰੀਬ 4600 ਫੁੱਟ 'ਤੇ ਬਣੇ ਚੀਨ ਦੇ ਇਸ ਗਲਾਸ ਬਾਟਮ ਬ੍ਰਿਜ ਤੋਂ ਹੇਠਾਂ ਡੂੰਘੀ ਖੱਡ ਦਿਖਾਈ ਦਿੰਦੀ ਹੈ, ਜਿਸ ਕਾਰਨ ਲੋਕ ਇਸ 'ਤੇ ਡਰ-ਡਰ ਕੇ ਚਲਦੇ ਹਨ। ਤਿਆਨਮੇਨ ਮਾਊਂਟੇਨ 'ਤੇ ਬਣਿਆ ਇਹ ਪੁੱਲ 100 ਮੀਟਰ ਲੰਬਾ ਅਤੇ 1.6 ਮੀਟਰ ਚੌੜਾ ਹੈ।

PunjabKesari

ਲੋਕਾਂ 'ਚ ਰੋਮਾਂਚ ਪੈਦਾ ਕਰਨ ਵਾਲੇ ਇਸ ਬ੍ਰਿਜ ਨੂੰ ਬਣਾਉਣ ਲਈ 1077 ਪਾਰਦਰਸ਼ੀ ਸ਼ੀਸ਼ਿਆਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦਾ ਭਾਰ ਕਰੀਬ 70 ਹਜ਼ਾਰ ਕਿਲੋਗ੍ਰਾਮ ਹੈ। ਇਸ ਬ੍ਰਿਜ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਬ੍ਰਿਜ ਲਹਿਰਾਉਂਦਾ ਹੈ। ਕੰਪਨੀ ਦਾ ਮੰਨਣਾ ਹੈ ਕਿ ਸਵਿੰਗਿੰਗ ਮੋਸ਼ਨ ਇੱਥੇ ਆਉਣ ਵਾਲੇ ਟੂਰਿਸਟ ਨੂੰ ਆਕਰਸ਼ਤ ਕਰੇਗਾ।

PunjabKesari

ਇਸ ਗਲਾਸ ਬ੍ਰਿਜ ਨੂੰ ਪਹਾੜ 'ਤੇ ਬਣੀ ਤਿਆਨਮੇਨ ਗੁਫਾ ਤਕ ਪਹੁੰਚਣ ਲਈ ਬਣਾਇਆ ਜਾਂਦਾ ਹੈ। ਹਾਲਾਂਕਿ ਇਸ ਗੁਫਾ ਤਕ ਪਹੁੰਚਣ ਲਈ ਬਹੁਤ ਸਾਰੇ ਲੋਕ ਟ੍ਰੈਕਿੰਗ ਵੀ ਕਰਦੇ ਹਨ ਪਰ ਅੱਜਕਲ ਤਾਂ ਇਸ ਬ੍ਰਿਜ ਤੋਂ ਜਾਣਾ ਲੋਕਾਂ ਲਈ ਐਡਵੈਂਚਰ ਬਣ ਗਿਆ ਹੈ।

PunjabKesari

ਇਸ ਗਲਾਸ ਬ੍ਰਿਜ ਤੋਂ ਤੁਸੀਂ ਤਿਆਨਮੇਨ ਪਹਾੜੀ ਦੀ ਘਾਟੀ ਦਾ ਖੂਬਸੂਰਤ ਨਜ਼ਾਰਾ ਸਾਫ ਦੇਖ ਸਕਦੇ ਹੋ। ਇਸ ਬ੍ਰਿਜ 'ਤੇ ਚਲਦੇ ਸਮੇਂ ਹੇਠਾਂ ਲੱਗਿਆ ਕੱਚ ਦਰਕਣ ਲੱਗਦਾ ਹੈ ਅਤੇ ਲੋਕਾਂ ਨੂੰ ਭੱਜਣ 'ਤੇ ਉਹ ਪੂਰੀ ਤਰ੍ਹਾਂ ਨਾਲ ਚੂਰ-ਚੂਰ ਹੋ ਜਾਂਦਾ ਹੈ। ਅਸਲ 'ਚ ਇਹ ਇਕ ਮਜ਼ਾਕ ਹੈ ਜਿਸ ਨਾਲ ਲੋਕਾਂ ਦੇ ਟ੍ਰਿਪ ਨੂੰ ਹੋਰ ਵੀ ਐਡਵੈਂਚਰਸ ਬਣਾਇਆ ਜਾਂਦਾ ਹੈ। ਇਸ ਗਲਾਸ ਬ੍ਰਿਜ 'ਚ ਕੱਚ ਦੀ ਦੋ ਪਰਤਾਂ ਇਕ ਦੇ ਉੱਪਰ ਇਕ ਲੱਗੀ ਹੈ। ਜਦੋਂ ਲੋਕ ਇਸ 'ਤੇ ਚਲਦੇ ਹਨ ਤਾਂ ਕੱਚ ਦਰਕਣ ਲੱਗਦਾ ਹੈ ਪਰ ਉਹ ਟੁੱਟਦਾ ਨਹੀਂ ਹੈ।

PunjabKesari

ਇਸ ਪੁੱਲ ਨੂੰ ਬਣਾਉਣ ਲਈ 34 ਲੱਖ ਡਾਲਰ ਦਾ ਖਰਚ ਕੀਤਾ ਗਿਆ ਹੈ। ਹਰ ਰੋਜ਼ ਲਗਭਗ 8 ਹਜ਼ਾਰ ਲੋਕਾਂ ਨੂੰ ਪੁਲ ਦੇਖਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਸ਼ੀਸ਼ੇ ਦੇ ਇਸ ਪੁੱਲ 'ਤੇ ਸੈਲਫੀ ਲੈਣ ਲਈ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲਦੀ ਹੈ। ਇੱਥੇ ਆ ਕੇ ਲੋਕ ਜੰਮ ਕੇ ਮਸਤੀ ਕਰਦੇ ਹਨ।

PunjabKesari


Neha Meniya

Content Editor

Related News