ਅਤੀਤ ਨਾਲ ਜੁੜਿਆ ਦਰਵਾਜ਼ਾ ਵੇਖ ਪ੍ਰੋ. ਅਮੀਨ ਦੀਆਂ ਅੱਖਾਂ ਨਮ, ਲੰਮਾ ਸਫ਼ਰ ਤੈਅ ਕਰ ਗੁਰਦਾਪੁਰ ਤੋਂ ਲਾਹੌਰ ਪਹੁੰਚਾਇਆ

04/16/2024 12:07:20 PM

ਗੁਰਦਾਸਪੁਰ/ਲਾਹੌਰ (ਵਿਨੋਦ) : ਭਾਰਤ ਦੀ ਵੰਡ ਦੇ ਵਿਛੋੜੇ ਦੇ ਲੱਗੇ ਫਟ ਅਜੇ ਵੀ ਅੱਲ੍ਹੇ ਹਨ। ਅਤੀਤ ਦੇ ਅਜਿਹੇ ਹੀ ਇਕ ਫਟ ਦਾ ਇਕ ਦੁੱਖ ਉਦੋਂ ਦੇਖਣ ਨੂੰ ਜਦੋਂ ਭਾਰਤ ਵਿਚਲੇ ਆਜ਼ਾਦੀ ਤੋਂ ਪਹਿਲਾਂ ਵਾਲੇ ਘਰ ਤੋਂ ਭੇਜਿਆ ਇਕ ਦਰਵਾਜ਼ਾ ਲਾਹੌਰ ਸਥਿਤ ਦਰਵਾਜ਼ੇ ਦੇ ਮਾਲਕ ਕੋਲ ਪਹੁੰਚਿਆ ਤਾਂ ਉਹ ਆਪਣੀਆਂ ਅੱਖਾਂ ਵਿਚੋਂ ਹੰਝੂ ਨਾ ਰੋਕ ਸਕਿਆ। ਉਸ ਨੇ ਰੋਂਦਿਆਂ-ਰੋਂਦਿਆਂ ਦਰਵਾਜ਼ੇ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਇਹ ਦਰਵਾਜ਼ਾ ਪੰਜਾਬ ਦੇ ਬਟਾਲਾ ਤੋਂ ਮੁੰਬਈ ਅਤੇ ਉਥੋਂ ਇਸ ਨੂੰ ਲਾਹੌਰ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ-  ਪੰਜਾਬ 'ਚ ਭਲਕੇ ਰਹੇਗੀ ਸਰਕਾਰੀ ਛੁੱਟੀ

ਸਰਹੱਦ ਪਾਰਲੇ ਸੂਤਰਾਂ ਅਨੁਸਾਰ 1947 ’ਚ ਜਦੋਂ ਭਾਰਤ ਦੀ ਵੰਡ ਹੋਈ ਤਾਂ ਬਹੁਤ ਸਾਰੇ ਲੋਕਾਂ ਨੇ ਆਪਣਾ ਸਭ ਕੁਝ ਗੁਆ ਦਿੱਤਾ। ਉਨ੍ਹਾਂ ਨੂੰ ਆਪਣਾ ਘਰ ਛੱਡਣਾ ਪਿਆ। ਭਾਰਤ ’ਚ ਰਹਿਣ ਵਾਲੇ ਬਹੁਤ ਸਾਰੇ ਲੋਕ ਪਾਕਿਸਤਾਨ ਵਿਚ ਆਪਣੇ ਘਰ ਛੱਡ ਕੇ ਚਲੇ ਗਏ ਅਤੇ ਜਿਹੜੇ ਲੋਕ ਪਾਕਿਸਤਾਨ ਚਲੇ ਗਏ ਉਹ ਭਾਰਤ ਵਿਚ ਆਪਣੇ ਘਰ ਛੱਡ ਗਏ। ਅਜਿਹਾ ਹੀ ਕੁਝ ਲਾਹੌਰ ਦੇ ਰਹਿਣ ਵਾਲੇ ਪ੍ਰੋਫੈਸਰ ਅਮੀਨ ਚੌਹਾਨ ਨਾਲ ਹੋਇਆ। ਉਨ੍ਹਾਂ ਦਾ ਪੁਰਾਣਾ ਘਰ ਭਾਰਤ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੁੰਮਣ ਵਿਚ ਹੈ। ਅਤੀਤ ਦਾ ਇਕ ਹਿੱਸਾ ਜਦੋਂ ਉਸ ਕੋਲ ਪਹੁੰਚਿਆ ਤਾਂ ਉਹ ਆਪਣੀਆਂ ਅੱਖਾਂ ਵਿਚੋਂ ਹੰਝੂ ਨਾ ਰੋਕ ਸਕਿਆ। ਉਨ੍ਹਾਂ ਦੇ ਘਰ ਦਾ ਦਰਵਾਜ਼ਾ ਪਿੰਡ ਘੁੰਮਣ ਤੋਂ ਮੁੰਬਈ ਅਤੇ ਉਥੋਂ ਲਾਹੌਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ-  ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ (ਵੀਡੀਓ)

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਦਰਵਾਜ਼ਾ ਸਭ ਤੋਂ ਪਹਿਲਾਂ ਪੰਜਾਬ ਦੇ ਘੁੰਮਣ (ਬਟਾਲਾ) ਤੋਂ ਮੁੰਬਈ ਲਿਆਂਦਾ ਗਿਆ ਸੀ। ਉਥੋਂ ਇਸ ਦਰਵਾਜ਼ੇ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਦੁਬਈ, ਕਰਾਚੀ ਤੋਂ ਹੁੰਦਾ ਹੋਇਆ ਲਾਹੌਰ ਪਹੁੰਚਿਆ, ਇੱਥੋਂ ਅਮੀਨ ਚੌਹਾਨ ਉਸ ਨੂੰ ਮਿਲਿਆ। ਭਾਰਤ ਰਹਿੰਦੇ ਉਸ ਦੇ ਦੋਸਤ ਪਲਵਿੰਦਰ ਸਿੰਘ ਨੇ ਇਹ ਦਰਵਾਜ਼ਾ ਉਸਨੂੰ ਤੋਹਫ਼ੇ ਵਜੋਂ ਭੇਜਿਆ ਹੈ। ਉਨ੍ਹਾਂ ਲਈ ਇਹ ਸਿਰਫ਼ ਇਕ ਦਰਵਾਜ਼ਾ ਨਹੀਂ ਸਗੋਂ ਯਾਦਾਂ ਅਤੇ ਇਤਿਹਾਸ ਹੈ। ਅਮੀਨ ਚੌਹਾਨ ਦੇ ਪਿਤਾ ਦਾ ਘਰ ਬਟਾਲਾ ਦੇ ਪਿੰਡ ਘੁੰਮਣ ਵਿੱਚ ਸੀ। ਜਦੋਂ ਉਹ ਦਰਵਾਜ਼ੇ ਕੋਲ ਪਹੁੰਚੇ ਤਾਂ ਕਿਸੇ ਨੇ ਇਸ ਦੀ ਵੀਡੀਓ ਬਣਾ ਲਈ। ਜੋ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜਦੋਂ ਪ੍ਰੋ: ਅਮੀਨ ਚੌਹਾਨ ਨੇ ਪੈਕਿੰਗ ਹਟਾ ਕੇ ਦਰਵਾਜ਼ਾ ਦੇਖਿਆ ਤਾਂ ਉਸ ਦੀਆਂ ਅੱਖਾਂ ’ਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਇਸ ਵੀਡੀਓ ਨੂੰ ਸਾਦ ਜ਼ਾਹਿਦ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੈ, ਇਸ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਿੱਚ ਦੇਖਿਆ ਗਿਆ, ਐਚੀਸਨ ਕਾਲਜ ਜੂਨੀਅਰ ਸਕੂਲ ਦੇ ਸਾਬਕਾ ਪ੍ਰਿੰਸੀਪਲ ਪ੍ਰੋਫ਼ੈਸਰ ਅਮੀਨ ਚੌਹਾਨ ਭਾਰਤ ਤੋਂ ਆਏ ਆਪਣੇ ਦੋਸਤ ਪਲਵਿੰਦਰ ਸਿੰਘ ਤੋਂ ਵਿਸ਼ੇਸ਼ ਤੋਹਫ਼ਾ ਲੈ ਕੇ ਭਾਵੁਕ ਹੋ ਜਾਂਦੇ ਹਨ। ਪੰਜਾਬ ਦੇ ਬਟਾਲਾ ਤੋਂ ਮੁੰਬਈ ਯਾਦਾਂ ਅਤੇ ਇਤਿਹਾਸ ਨਾਲ ਭਰਿਆ ਇਹ ਦਰਵਾਜ਼ਾ ਬਟਾਲੇ ਤੋਂ ਮੁੰਬਈ, ਫਿਰ ਦੁਬਈ, ਕਰਾਚੀ ਅਤੇ ਅੰਤ ਵਿੱਚ ਲਾਹੌਰ, ਜਿੱਥੇ ਅਮੀਨ ਚੌਹਾਨ ਰਹਿੰਦਾ ਸੀ, ਦਾ ਲੰਬਾ ਸਫ਼ਰ ਤੈਅ ਕਰਦਾ ਹੈ।

ਇਹ ਵੀ ਪੜ੍ਹੋ-  ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਸਪੋਰਟਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮਚਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News