ਪਰਿਵਾਰ ਨਾਲ ਬਿਤਾਓ ਸੁਕੂਨ ਦੇ ਕੁਝ ਪਲ

12/03/2021 12:20:09 PM

ਨਵੀਂ ਦਿੱਲੀ- ਇੰਟਰਨੈੱਟ ਦੇ ਦੌਰ ਨੇ ਜਿੱਥੇ ਲੋਕਾਂ ਨੂੰ ਬਾਹਰੀ ਦੁਨੀਆ ਨਾਲ ਜੋੜਿਆ ਹੈ ਉੱਥੇ ਤੁਸੀਂ ਆਪਣਿਆਂ ਨੂੰ ਦੂਰ ਕਰ ਦਿੱਤਾ ਹੈ। ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਲੋਕ ਆਪਣੀਆਂ ਛੋਟੀਆਂ-ਛੋਟੀਆਂ ਰੋਜ਼ਾਨਾ ਦੀਆਂ ਗੱਲਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਤਾਂ ਕਰਦੇ ਹਨ, ਪਰ ਇਕ ਹੀ ਛੱਤ ਹੇਠਾਂ ਬੈਠੇ ਆਪਣੇ ਪਰਿਵਾਰ ਨਾਲ ਗੱਲ ਨਹੀਂ ਕਰਦੇ। ਆਧੁਨਿਕਤਾ ਦੀ ਦੌੜ ’ਚ ਲੱਗੇ ਇੰਨੇ ਬਿਜ਼ੀ ਹੋ ਗਏ ਹਨ ਕਿ ਉਨ੍ਹਾਂ ਕੋਲ ਪਰਿਵਾਰ ਦੇ ਨਾਲ ਬੈਠ ਕੇ ਗੱਲ ਕਰਨ ਦਾ ਵੀ ਸਮਾਂ ਨਹੀਂ। ਖਾਸ ਗੱਲ ਇਹ ਹੈ ਕਿ ਜ਼ਿੰਦਗੀ ’ਚ ਹੋਏ ਇਸ ਬਦਲਾਅ ਨੂੰ ਉਹ ਆਮ ਮੰਨ ਰਹੇ ਹਨ ਪਰ ਅਜਿਹਾ ਸੋਚਣਾ ਗਲਤ ਹੈ। ਜ਼ਰੂਰੀ ਹੈ ਕਿ ਤੁਸੀਂ ਆਪਣਾ ਵਿਹਲਾ ਸਮਾਂ ਫੋਨ ਜਾਂ ਇੰਟਰਨੈੱਟ ’ਤੇ ਨਹੀਂ ਸਗੋਂ ਆਪਣੇ ਪਰਿਵਾਰ ਨਾਲ ਇਕੱਠੇ ਬਿਤਾਉਣ। ਇੱਥੇ ਕੁਝ ਸੁਝਾਅ ਦੱਸੇ ਗਏ ਹਨ ਜਿਸ ਨੂੰ ਧਿਆਨ ’ਚ ਰੱਖ ਕੇ ਤੁਸੀਂ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾ ਸਕਦੇ ਹੋ-
ਇਕੱਠੇ ਬੈਠ ਕੇ ਖਾਓ ਖਾਣਾ
ਰੋਜ਼ਾਨਾ ਤੁਸੀਂ ਭਾਵੇਂ ਕਿੰਨਾ ਵੀ ਬਿਜ਼ੀ ਕਿਉਂ ਨਾ ਹੋਵੇ ਪਰ ਇਕ ਸਮਾਂ ਅਜਿਹਾ ਕੱਢੋ ਜਿਸ ’ਚ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਖਾਣਾ ਖਾਓ। ਤੁਹਾਡਾ ਅਜਿਹਾ ਕਰਨਾ ਪਰਿਵਾਰ ਨੂੰ ਜੋੜੀ ਰੱਖੇਗਾ। ਪਰਿਵਾਰ ਦੇ ਮੈਂਬਰਾਂ ਦੀਆਂ ਖੁਸ਼ੀਆਂ ਅਤੇ ਪ੍ਰੇਸ਼ਾਨੀ ਜਾਣ ਸਕੋਗੇ।
ਕਰੋ ਕੁਝ ਬੇਮਤਲਬ ਦਾ ਕੰਮ
ਛੁੱਟੀ ਵਾਲੇ ਦਿਨ ਕਿਤੇ ਬਾਹਰ ਜਾਣ ਦੀ ਥਾਂ ਘਰ ’ਚ ਰਹੋ ਅਤੇ ਕੋਈ ਇੰਡੋਰ ਗੇਮਸ ਖੇਡੋ। ਮਿਊਜ਼ਿਕ ਸਿਸਟਮ ਆਨ ਕਰਕੇ ਗਾਣਾ ਲਗਾ ਕੇ ਖੁਦ ਗਾਓ- ਗੁਣਗੁਣਾਓ, ਬੱਚੇ ਅਤੇ ਵੱਡਿਆਂ ਦੇ ਨਾਲ ਡਾਂਸ ਕਰੋ। ਇਹ ਚੀਜ਼ਾਂ ਤੁਹਾਨੂੰ ਮਾਨਸਿਕ ਸ਼ਾਂਤੀ ਤਾਂ ਦੇਣਗੀਆਂ  ਹੀ ਨਾਲ ਹੀ ਤੁਸੀਂ ਬੱਚਿਆਂ ਅਤੇ ਵੱਡਿਆਂ ਦੇ ਨਾਲ ਚੰਗਾ ਸਮਾਂ ਬਿਤਾ ਸਕੋਗੇ।
ਘਰ ਦੇ ਕੰਮ ’ਚ ਲਓ ਮਦਦ
ਕਿਸੇ ਛੁੱਟੀ ਵਾਲੇ ਦਿਨ ਘਰ ਦੇ ਕੰਮ ’ਚ ਪਤੀ ਅਤੇ ਬੱਚੇ ਦੀ ਮਦਦ ਲਓ। ਉਨ੍ਹਾਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਕ ਘਰ ਦਾ ਕੰਮ ਕਰਨ ਨੂੰ ਦਿਓ- ਅਲਮਾਰੀ ਸਾਫ ਕਰਨਾ, ਸਟੱਡੀ ਰੂਮ ਅਤੇ ਬਾਲਕਨੀ ਦੀ ਸਫਾਈ।
ਸੌਣ ਤੋਂ ਪਹਿਲਾ ਬੱਚਿਆਂ ਨੂੰ ਸੁਣਾਓ ਕਹਾਣੀਆਂ
ਘਰ ’ਚ ਛੋਟੇ ਬੱਚੇ ਹਨ ਤਾਂ ਉਨ੍ਹਾਂ ਨੂੰ ਸੌਣ ਤੋਂ ਪਹਿਲਾਂ ਬੈੱਡ ਟਾਈਮ ਸਟੋਰੀ ਸੁਣਾਓ। ਟੀਨਐਜਰਸ ਦੇ ਨਾਲ ਖਾਣੇ ਦੇ ਬਾਅਦ ਬਾਹਰ ਟਹਿਲਣ ਜਾਓ। ਇਸ ਦੌਰਾਨ ਤੁਸੀਂ ਉਨ੍ਹਾਂ ਨਾਲ ਸਟੱਡੀ ਅਤੇ ਲਾਈਫ ’ਚ ਅੱਜਕੱਲ ਕੀ ਚੱਲ ਰਿਹਾ ਹੈ ਅਜਿਹੀਆਂ ਗੱਲਾਂ ਪੁੱਛ ਸਕਦੇ ਹੋ।


Aarti dhillon

Content Editor

Related News