ਸਮਾਰਟ ਜ਼ਮਾਨੇ ਦਾ ਮਾਡਰਨ ਫਰਨੀਚਰ
Sunday, May 07, 2017 - 03:50 PM (IST)

ਮੁੰਬਈ— ਮਾਡਰਨ ਜ਼ਮਾਨੇ ਨੇ ਸਿਰਫ ਸਾਡਾ ਖੁਦ ਦਾ ਫੈਸ਼ਨ ਸਟਾਈਲ ਹੀ ਨਹੀਂ ਬਦਲਿਆ, ਸਗੋਂ ਘਰ ਨੂੰ ਸਜਾਉਣ ਦੀ ਸਾਡੀ ਟੈਕਨੀਕ ਨੂੰ ਵੀ ਮਾਡਰਨ ਬਣਾ ਦਿੱਤਾ ਹੈ। ਹੁਣ ਦੀਵਾਰਾਂ ਨੂੰ ਹੀ ਲੈ ਲਓ, ਪਹਿਲਾਂ ਸਿੰਪਲ ਇਕ ਹੀ ਰੰਗ ਨਾਲ ਸਾਰੇ ਘਰ ਦੀ ਲੀਪਾ-ਪੋਚੀ ਕਰ ਦਿੱਤੀ ਜਾਂਦੀ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਵਾਲ ਕਲੈਕਸ਼ਨ ਸਿਰਫ ਸਫੈਦੀ ਨਾਲ ਹੀ ਨਹੀਂ ਸਗੋਂ ਕੁਝ ਹੋਰ ਕ੍ਰਿਏਟਿਵ ਆਈਡੀਆਜ਼ ਨਾਲ ਵੀ ਜਾਣੀ ਜਾਣਨ ਲੱਗੀ ਹੈ। ਦੀਵਾਰਾਂ ਨੂੰ ਵਾਲਪੇਪਰ, ਥ੍ਰੀ ਡੀ ਡਿਸਟੈਂਪਰ ਜਾਂ ਡਿਜ਼ਾਈਨਰ ਟਾਇਲਸ ਲਗਵਾਉਣਾ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਨਾਲ ਤੁਸੀਂ ਹਰ ਕਮਰੇ ਅਤੇ ਦੀਵਾਰ ਨੂੰ ਵੱਖਰਾ ਥੀਮ ਦੇ ਸਕਦੇ ਹੋ।
ਦੀਵਾਰਾਂ ਤੋਂ ਬਾਅਦ ਜੋ ਚੀਜ਼ ਘਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ, ਉਹ ਹੈ ਇੰਟੀਰੀਅਰ। ਖਾਲੀ ਕਮਰਿਆਂ ''ਚ ਤੁਸੀਂ ਜਦੋਂ ਇੰਟੀਰੀਅਰ ਰੱਖਦੇ ਹੋ ਤਾਂ ਘਰ ''ਚ ਨਵੀਂ ਜਾਨ ਆ ਜਾਂਦੀ ਹੈ ਪਰ ਇੰਟੀਰੀਅਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਹਿੰਗੇ ਫਰਨੀਚਰ ਜਾਂ ਸ਼ੋਅ ਪੀਸ ਹੀ ਖਰੀਦੋ, ਸਗੋਂ ਅੱਜਕਲ ਮਾਡਰਨ ਜ਼ਮਾਨੇ ਵਿਚ ਲੋਕ ਸਮਾਰਟ ਫਰਨੀਚਰ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ, ਜਿਸ ਨੂੰ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਬਹੁਤ ਸਾਰੇ ਲੋਕ ਛੋਟੇ ਘਰਾਂ ਜਾਂ ਅਪਾਰਟਮੈਂਟ ਵਿਚ ਰਹਿੰਦੇ ਹਨ ਪਰ ਅਜਿਹੇ ''ਚ ਅਜਿਹੇ ਫਰਨੀਚਰ ਬੈਸਟ ਰਹਿੰਦੇ ਹਨ।
ਫਰਨੀਚਰ ਵਿਦ ਵ੍ਹੀਲ
ਜੇ ਤੁਹਾਡੇ ਘਰ ਵਿਚ ਥਾਂ ਘੱਟ ਹੈ ਤਾਂ ਤੁਸੀਂ ਫਰਨੀਚਰ ਵਿਦ ਵ੍ਹੀਲ ਟ੍ਰਾਈ ਕਰ ਸਕਦੇ ਹੋ। ਡਾਈਨਿੰਗ ਸੈੱਟ, ਟ੍ਰੰਕ ਹੋਵੇ ਜਾਂ ਕੌਫੀ ਟੇਬਲ, ਇਨ੍ਹਾਂ ਸਾਰਿਆਂ ਨਾਲ ਵ੍ਹੀਲ ਲੱਗੇ ਹੁੰਦੇ ਹਨ, ਜਿਸ ਕਾਰਨ ਤੁਸੀਂ ਇਨ੍ਹਾਂ ਨੂੰ ਆਸਾਨੀ ਨਾਲ ਇਕ ਤੋਂ ਦੂਜੀ ਥਾਂ ''ਤੇ ਮੂਵ ਕਰ ਸਕਦੇ ਹੋ।
1. ਟੀ. ਵੀ. ਸੈੱਟੀ ਅਤੇ ਦਰਾਜ ਨਾਲ ਲੱਗੇ ਵ੍ਹੀਲ ਤੁਹਾਡਾ ਕੰਮ ਹੋਰ ਵੀ ਆਸਾਨ ਕਰ ਦਿੰਦੇ ਹਨ। ਇਸ ''ਚ ਤੁਸੀਂ ਬਿਨਾਂ ਕਿਸੇ ਦੀ ਮਦਦ ਲਏ ਟੀ. ਵੀ. ਨੂੰ ਇਕ ਥਾਂ ਤੋਂ ਦੂਜੀ ਥਾਂ ''ਤੇ ਲਿਜਾ ਸਕਦੇ ਹੋ।
2. ਅਜਿਹੇ ''ਚ ਫਰਨੀਚਰ ਨੂੰ ਇਧਰ-ਉੱਧਰ ਕਰਨ ''ਚ ਤੁਹਾਡਾ ਜ਼ਿਆਦਾ ਸਮਾਂ ਵੀ ਬਰਬਾਦ ਨਹੀਂ ਜਾਂਦਾ, ਨਾ ਹੀ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਪੈਂਦੀ ਹੈ।
3. ਤੁਹਾਡਾ ਘਰ ਖੂਬਸੂਰਤੀ ਦੇ ਨਾਲ-ਨਾਲ ਸੱਚ ''ਚ ਕਾਫੀ ਮਾਡਰਨ ਲੱਗਦਾ ਹੈ।