ਇਨ੍ਹਾਂ ਆਦਤਾਂ ਦੇ ਕਾਰਨ ਦੂਜਿਆਂ ਦੀਆਂ ਨਜ਼ਰਾਂ ''ਚ ਗਿਰ ਸਕਦੇ ਹੋ ਤੁਸੀਂ
Monday, Dec 19, 2016 - 10:45 AM (IST)

ਜਲੰਧਰ— ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਉਸਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਅਸੀਂ ਲੋਕ ਹਮੇਸ਼ਾ ਤੰਦਰੁਸਤ ਸਰੀਰ ਅਤੇ ਦਿਮਾਗ ਦੇ ਮਾਲਿਕ ਬਣੇ ਰਹੇ ਪਰ ਸਾਡੇ ਵਿਅਕਤੀਤਵ ਦੀਆਂ ਕੁਝ ਆਦਤਾਂ ਅਜਿਹੀਆਂ ਹੁੰਦੀਆ ਹਨ ਜਿਨ੍ਹਾਂ ਨਾਲ ਸਾਡਾ ਜੀਵਨ ਤਨਾਅ ਅਤੇ ਨਿਰਾਸ਼ਾ ਨਾਲ ਭਰ ਜਾਂਦਾ ਹੈ। ਆਓ ਜਾਣਦੇ ਹਾਂ ਇਨਸਾਨ ਦੀਆਂ ਇਨ੍ਹਾਂ ਆਦਤਾਂ ਦੇ ਬਾਰੇ ਜਿਨ੍ਹਾਂ ਨੂੰ ਤਿਆਗ ਕੇ ਸਾਡਾ ਜੀਵਨ ਖੁਸ਼ਹਾਲ ਬਣ ਸਕਦਾ ਹੈ।
1.ਬੱਚਿਆਂ ਵਾਲੈ ਵਿਵਹਾਰ
ਕੁਝ ਲੋਕ ਹੁੰਦੇ ਹਨ ਤੋ ਵੱਡੇ ਹੋਣ ਦੇ ਬਾਅਦ ਵੀ ਬੱਚਿਆਂ ਵਾਲੀਆ ਹਰਕਤਾਂ ਨਹੀ ਛੱਡਦੇ। ਗੱਲ-ਗੱਲ ''ਤੇ ਗੁੱਸੇ ਹੋਣਾ, ਦੂਜਿਆ ਤੋਂ ਅਲੱਗ ਹੋ ਜਾਣਾ, ਗੱਲ ਨਾ ਕਰਨਾ, ਵਰਗੀਆ ਬੱਚਿਆਂ ਵਾਲੀਆ ਹਰਕਤਾਂ ਕਰਦੇ ਹਨ,ਜਿਸ ਦੀ ਵਜ੍ਹਾਂ ਨਾਲ ਦੂਸਰੇ ਲੋਕ ਉਨ੍ਹਾਂ ਤੋਂ ਅਸਿਹਜ ਮਹਿਸੂਸ ਕਰਦੇ ਹਨ।
2.ਚਲਾਕੀ ਕਰਨਾ
ਕੁਝ ਲੋਕ ਆਪਣਾ ਕੰਮ ਕੱਢਵਾਉਣ ਦੇ ਲਈ ਅਕਸਰ ਦੂਜਿਆਂ ਦੇ ਨਾਲ ਚਲਾਕੀ ਕਰਦੇ ਹਨ ਪਰ ਅਜਿਹਾ ਕਰਕੇ ਉਹ ਦੂਜਿਆਂ ਦੇ ਪ੍ਰਤੀ ਆਪਣਾ ਭਰੋਸਾ ਅਤੇ ਸਨਮਾਨ ਗੁਆ ਲੈਂਦੇ ਹਨ।
3. ਈਰਖਾ
ਈਰਖਾ ਹਰ ਕਿਸੇ ਦੇ ਵਿਵਹਾਰ ਦਾ ਹਿੱਸਾ ਹੁੰਦੀ ਹੈ ਪਰ ਜੋ ਲੋਕ ਹਮੇਸ਼ਾ ਈਰਖਾ ''ਚ ਰਹਿੰਦ ਹਨ ਉਨ੍ਹਾਂ ਦੇ ਜੀਵਨ ''ਚ ਹਮੇਸ਼ਾ ਨਿਰਾਸ਼ਾ ਭਰੀ ਰਹਿੰਦੀ ਹੈ। ਇਸ ਲਈ ਹਮੇਸ਼ਾ ਈਰਖਾ ਕਰਨ ਦੀ ਵਜਾਏ ਦੂਜਿਆਂ ਤੋਂ ਪ੍ਰੇਰਿਤ ਹੋ ਕੇ ਕੁਝ ਸਿੱਖ ਲੈਣਾ ਚਾਹੀਦਾ ਹੈ।
4.ਹੰਕਾਰ
ਕੁਝ ਲੋਕਾਂ ਨੂੰ ਜ਼ਿਆਦਾ ਸਫਲਤਾ ਦੇ ਬਾਅਦ ਹੰਕਾਰ ਆ ਜਾਂਦਾ ਹੈ ਅਤੇ ਦੂਜਿਆਂ ਨੂੰ ਖੁਦ ਤੋਂ ਥੱਲੇ ਸਮਝਣ ਲੱਗਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਤੁਸੀਂ ਦੂਜਿਆਂ ਦੀਆਂ ਨਜ਼ਰਾਂ ''ਚ ਗਿਰ ਜਾਂਦੇ ਹੋ । ਇਸ ਲਈ ਕਿਸੇ ਗੱਲ ਦੋ ਵੀ ਹੰਕਾਰ ਨਾ ਕਰੋ ਅਤੇ ਆਪਣੇ ਨਾਲ ਦੇ ਲੋਕਾਂ ਨਾਲ ਸਮਾਨਤਾ ਦੇ ਵਿਵਹਾਰ ਕਰੋ।
5. ਪਛਤਾਵ
ਜੀਵਨ ''ਚ ਕਈ ਕਦੀ ਅਜਿਹਾ ਮੌਕਾ ਨਾ ਆਉਣ ਦਿਓ ਕਿ ਤੁਹਾਨੂੰ ਪਛਤਾਉਣਾ ਪਵੇ ਜੇਕਰ ਤੁਸੀਂ ਕਿਸੇ ਨਾਲ ਦੁਰਵਿਵਹਾਰ ਕਰਦੇ ਹੋ ਤਾਂ ਚਾਹੇ ਤੁਹਾਨੂੰ ਬਾਆਦ ''ਚ ਪਛਤਾਵਾ ਹੋਵੇ ਪਰ ਦੂਸਰੇ ਲੋਕ ਤੁਹਾਡੇ ਤੋਂ ਨਫਰਤ ਕਰਨ ਲੱਗਦੇ ਹਨ।