ਆਟੇ ਦਾ ਹਲਵਾ

Tuesday, Nov 07, 2017 - 05:18 PM (IST)

ਆਟੇ ਦਾ ਹਲਵਾ

ਨਵੀਂ ਦਿੱਲੀ— ਆਟੇ ਦੇ ਹਲਵੇ ਦਾ ਆਪਣਾ ਹੀ ਇਕ ਵੱਖਰਾ ਸੁਆਦ ਹੁੰਦਾ ਹੈ, ਜਿਸ ਨੂੰ ਹਰ ਕੋਈ ਪਸੰਦ ਵੀ ਕਰਦਾ ਹੈ ਅਤੇ ਇਸ ਨੂੰ ਬਣਾਉਣ ਦੀ ਵਿਧੀ ਵੀ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ... 
ਸਮੱਗਰੀ
- 1 ਕੱਪ ਕਣਕ ਦਾ ਆਟਾ 
- 1 ਕੱਪ ਖੰਡ 
- 1 ਕੱਪ ਪਾਣੀ 
- 1 ਕੱਪ ਮੱਖਣ
- 1/2 ਚੱਮਚ ਇਲਾਇਚੀ ਪਾਊਡਰ
- ਬਾਦਾਮ (ਗਾਰਨਿਸ਼ ਕਰਨ ਲਈ)
ਬਣਾਉਣ ਦੀ ਵਿਧੀ 
1. ਇਕ ਭਾਰੀ ਤਲੇ ਵਾਲੀ ਕੜਾਈ ਵਿਚ ਘਿਓ ਗਰਮ ਕਰੋ।
2. ਇਸ ਵਿਚ ਕਣਕ ਦਾ ਆਟਾ ਪਾ ਕੇ ਘੱਟ ਗੈਸ 'ਤੇ ਪਕਾਓ। 
3. ਇਕ ਵੱਖਰੇ ਪੈਨ ਵਿਚ ਪਾਣੀ ਅਤੇ ਖੰਡ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ। 
4. ਕਣਕ ਦੇ ਆਟੇ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਸ ਦਾ ਰੰਗ ਭੂਰਾ ਨਹੀਂ ਹੋ ਜਾਂਦਾ 
5. ਜਦੋਂ ਆਟੇ ਦਾ ਰੰਗ ਭੂਰਾ ਹੋ ਜਾਵੇ ਤਾਂ ਇਸ ਵਿਚ ਖੰਡ ਪਾ ਕੇ ਤਿਆਰ ਕੀਤਾ ਹੋਏ ਪਾਣੀ ਦੇ ਮਿਸ਼ਰਣ ਨੂੰ ਪਾ ਦਿਓ। 
6. ਧਿਆਨ ਰੱਖੋ ਕਿ ਪਾਣੀ ਪਾਉਂਦੇ ਸਮੇਂ ਵੀ ਇਸ ਨੂੰ ਹਿਲਾਉਂਦੇ ਰਹੋ, ਇਸ ਤੋਂ ਬਾਅਦ ਇਸ ਨੂੰ ਥੋੜ੍ਹੀ ਦੇਰ ਲਈ ਪਕਾਓ। 
7. ਫਿਰ ਇਸ ਵਿਚ ਇਲਾਇਚੀ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। 
8. ਬਣਨ ਤੋਂ ਬਾਅਦ ਹਲਵਾ ਥੋੜ੍ਹਾ ਜਿਹਾ ਤਰਲ ਦੇ ਰੂਪ ਵਿਚ ਹੋਵੇਗਾ ਬਾਅਦ ਵਿਚ ਸੰਘਣਾ ਹੋ ਜਾਵੇਗਾ।


Related News