ਸਰਦੀਆਂ ’ਚ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਪਾਮ ਪਾਮ ਕੈਪ

Tuesday, Dec 17, 2024 - 04:24 PM (IST)

ਵੈੱਬ ਡੈਸਕ- ਵਿੰਟਰ ਕੈਪ ਸਿਰਫ ਸਰਦੀ ਤੋਂ ਹੀ ਨਹੀਂ ਬਚਾਉਂਦੀ ਸਗੋਂ ਇਹ ਇਕ ਅਜਿਹੀ ਅਕਸੈਸਰੀ ਹੈ ਜੋ ਮੁਟਿਆਰਾਂ ਅਤੇ ਔਰਤਾਂ ਨੂੰ ਕਿਊਟ ਲੁਕ ਵੀ ਦਿੰਦੀ ਹੈ। ਇਹ ਕੈਪਾਂ ਕਈ ਡਿਜ਼ਾਈਨਾਂ ਅਤੇ ਰੰਗਾਂ ਵਿਚ ਮੁਹੱਈਆ ਹਨ। ਵਿੰਟਰ ਕੈਪਸ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਪਾਮ ਪਾਮ ਕੈਪ ’ਚ ਦੇਖਿਆ ਜਾ ਸਕਦਾ ਹੈ।
ਇਸ ਕੈਪ ਨੂੰ ਮੋਟੀ ਊਨ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਦਿਖਣ ਵਿਚ ਬਹੁਤ ਸਟਾਈਲਿਸ਼ ਲੱਗਦੀ ਹੈ। ਇਸਦੇ ਟਾਪ ਵਿਚ ਪਾਮ ਪਾਮ ਲੱਗੀ ਹੁੰਦੀ ਹੈ। ਇਸਨੂੰ ‘ਬਾਬਲ ਕੈਪ’ ਦੇ ਨਾਂ ਵੀ ਜਾਣਿਆ ਜਾਂਦਾ ਹੈ।
ਇਹ ਕੈਪ ਸਰਦੀ ਤੋਂ ਬਚਾਉਣ ਦੇ ਨਾਲ-ਨਾਲ ਮੁਟਿਆਰਾਂ ਅਤੇ ਔਰਤਾਂ ਨੂੰ ਸਟਾਈਲਿਸ਼ ਲੁਕ ਵੀ ਦਿੰਦੀ ਹੈ। ਇਸ ਕੈਪ ਨੂੰ ਮੁਟਿਆਰਾਂ ਹਰ ਤਰ੍ਹਾਂ ਦੇ ਆਊਟਫਿਟ ਨਾਲ ਪਾ ਸਕਦੀਆਂ ਹਨ। ਇਸਨੂੰ ਮੁਟਿਆਰਾਂ ਸੂਟ ਤੋਂ ਲੈ ਕੇ ਸਵੇਟਸ਼ਰਟ ਅਤੇ ਜੀਨਸ ਨਾਲ ਵੀ ਪਾ ਸਕਦੀਆਂ ਹਨ। ਇਸ ਕੈਪ ਨੂੰ ਮੁਟਿਆਰਾਂ ਅਤੇ ਔਰਤਾਂ ਡੇਲੀ ਡ੍ਰੈਸਿੰਗ ਵਿਚ ਇਕ ਸਟਾਈਲਿਸ਼ ਅਕਸੈਸਰੀ ਦੇ ਤੌਰ ’ਤੇ ਪਾਉਣ ਤੋਂ ਇਲਾਵਾ ਈਵਨਿੰਗ ਵਿਅਰ ਨਾਲ ਵੀ ਪਾਉਂਦੀਆਂ ਹਨ।
ਇਸ ਤਰ੍ਹਾਂ ਨਾਲ ਕੈਪ ਨੂੰ ਪਾ ਕੇ ਮੁਟਿਆਰਾਂ ਦਫਤਰ ਤੋਂ ਲੈ ਕੇ ਵੈਕੇਸ਼ਨ ਹਰ ਥਾਂ ਸਟਾਈਲ ਕਰ ਸਕਦੀਆਂ ਹਨ। ਬਾਜ਼ਾਰ ਵਿਚ ਇਹ ਕਈ ਤਰ੍ਹਾਂ ਦੇ ਪੈਟਰਨ, ਸਾਈਜ਼ ਅਤੇ ਰੰਗਾਂ ਵਿਚ ਮੁਹੱਈਆ ਹਨ। ਇਸ ਵਿਚ ਕਈ ਡਿਜ਼ਾਈਨ ਆਉਂਦੇ ਹਨ। ਮੁਟਿਆਰਾਂ ਆਪਣੀ ਪਸੰਦ ਦੇ ਹਿਸਾਬ ਨਾਲ ਤਰ੍ਹਾਂ-ਤਰ੍ਹਾਂ ਦੀਆਂ ਕੈਪਾਂ ਦੀ ਖਰੀਦ ਕਰ ਰਹੀਆਂ ਹਨ।

 


Aarti dhillon

Content Editor

Related News