ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਪਲੇਟਿਡ ਲਹਿੰਗੇ ਅਤੇ ਸਕਰਟ
Saturday, Apr 26, 2025 - 12:34 PM (IST)

ਮੁੰਬਈ- ਖਾਸ ਮੌਕਿਆਂ ’ਤੇ ਮੁਟਿਆਰਾਂ ਅਤੇ ਔਰਤਾਂ ਡਿਜ਼ਾਈਨਰ ਡਰੈੱਸ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ। ਅੱਜਕੱਲ ਪਲੇਟਿਡ ਡਿਜ਼ਾਈਨ ਬਹੁਤ ਟਰੈਂਡ ਵਿਚ ਹੈ। ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਪਲੇਟਿਡ ਡਿਜ਼ਾਈਨ ਦੇ ਲਹਿੰਗੇ ਅਤੇ ਸਕਰਟ ਬਹੁਤ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਅਤੇ ਸੁੰਦਰ ਲੁਕ ਦਿੰਦੇ ਹਨ।
ਪਲੇਟਿਡ ਲਹਿੰਗਾ ਅਤੇ ਸਕਰਟ ਉਹ ਹੁੰਦਾ ਹੈ ਜਿਸ ਵਿਚ ਕੱਪੜੇ ਨੂੰ ਛੋਟੇ-ਛੋਟੇ ਫੋਲਡ ਜਾਂ ਪਲੇਟਿਡ ਵਿਚ ਬਣਾਇਆ ਜਾਂਦਾ ਹੈ। ਪਲੇਟਿਡ ਲਹਿੰਗੇ ਨੂੰ ਮੁਟਿਆਰਾਂ ਵਿਆਹਾਂ, ਮਹਿੰਦੀ, ਹਲਦੀ ਆਦਿ ਫੰਕਸ਼ਨਾਂ ’ਤੇ ਪਹਿਨਣਾ ਜ਼ਿਆਦਾ ਪਸੰਦ ਕਰ ਰਹੀ ਹਨ। ਇਸਨੂੰ ਮੁਟਿਆਰਾਂ ਚੋਲੀ ਕ੍ਰਾਪ ਅਤੇ ਕ੍ਰਾਪ ਟਾਪ ਨਾਲ ਵੀਅਰ ਕਰ ਰਹੀਆਂ ਹਨ। ਉਥੇ ਮੁਟਿਆਰਾਂ ਨੂੰ ਪਲੇਟਿਡ ਸਕਰਟ ਵਿਚ ਆਊਟਿੰਗ, ਪਿਕਨਿਕ, ਸ਼ਾਪਿੰਗ ਅਤੇ ਹੋਰ ਮੌਕਿਆਂ ’ਤੇ ਦੇਖਿਆ ਜਾ ਸਕਦਾ ਹੈ। ਇਸਨੂੰ ਮੁਟਿਆਰਾਂ ਟਾਪ, ਕ੍ਰਾਪ ਟਾਪ, ਟੀ-ਸ਼ਰਟ ਆਦਿ ਨਾਲ ਵੀ ਵੀਅਰ ਕਰ ਰਹੀਆਂ ਹਨ। ਪਲੇਟਿਡ ਲਹਿੰਗਾ ਵੈਡਿੰਗ ਵਿਚ ਇਕ ਲੋਕਪ੍ਰਿਯ ਡਰੈੱਸ ਹੈ, ਜਦਕਿ ਸਕਰਟ ਨੂੰ ਵੈਡਿੰਗ ਵਿਚ ਇਕ ਆਧੁਨਿਕ ਅਤੇ ਸਟਾਈਲਿਸ਼ ਬਦਲ ਦੇ ਰੂਪ ਵਿਚ ਪਹਿਨਿਆ ਜਾ ਸਕਦਾ ਹੈ।
ਪਲੇਟਿਡ ਲਹਿੰਗੇ ਜਾਂ ਸਕਰਟ ਦਾ ਘੇਰਾ ਜ਼ਿਆਦਾਤਰ ਫਲੇਅਰਡ ਹੁੰਦਾ ਹੈ। ਇਸ ਵਿਚ ਛੋਟੇ-ਛੋਟੇ ਫੋਲਡ ਅਤੇ ਪਲੇਟਿਡ ਹੁੰਦੇ ਹਨ ਜੋ ਇਸਨੂੰ ਘੇਰਾਦਾਰ ਬਣਾਉਂਦੇ ਹਨ। ਪਲੇਟਿਡ ਲਹਿੰਗੇ ਅਤੇ ਸਕਰਟ ਲਈ ਵੱਖ-ਵੱਖ ਤਰ੍ਹਾਂ ਦੇ ਕੱਪੜੇ ਜਿਵੇਂ ਸਿਲਕ, ਜਾਰਜੈੱਟ, ਨੈੱਟ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਲੇਟਿਡ ਲਹਿੰਗੇ ਅਤੇ ਸਕਰਟ ਦੀਆਂ ਕੀਮਤਾਂ ਵੱਖ-ਵੱਖ ਕਾਰਕਾਂ ਜਿਵੇਂ ਕਿ ਡਿਜ਼ਾਈਨ, ਫ੍ਰੈਬਿਕ, ਬ੍ਰਾਂਡ ਅਤੇ ਸਾਈਜ਼ ਆਦਿ ’ਤੇ ਨਿਰਭਰ ਕਰਦੀਆਂ ਹਨ। ਪਲੇਟਿਡ ਸਕਰਟ ਅਤੇ ਲਹਿੰਗਾ ਦੋਹਾਂ ਦੇ ਨਾਲ ਮੁਟਿਆਰਾਂ ਨੈਕਲੈੱਸ, ਈਅਰਰਿੰਗਸ ਅਤੇ ਬੈਂਗਲਸ ਆਦਿ ਨੂੰ ਕੈਰੀ ਕਰ ਕੇ ਆਪਣੀ ਲੁਕ ਨੂੰ ਖੂਬਸੂਰਤ ਬਣਾ ਰਹੀਆਂ ਹਨ। ਇਨ੍ਹਾਂ ਦੇ ਨਾਲ ਜੁੱਤੀ ਵਿਚ ਮੁਟਿਆਰਾਂ ਨੂੰ ਹਾਈ ਹੀਲਸ ਜ਼ਿਆਦਾ ਪਸੰਦ ਆ ਰਹੀਆਂ ਹਨ। ਇਹ ਮੁਟਿਆਰਾਂ ਦੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਂਦੀ ਹੈ।