ਮੁਟਿਆਰਾਂ ਨੂੰ ਰਾਇਲ ਲੁਕ ਦੇ ਰਹੇ ‘ਕਸ਼ਮੀਰੀ ਕੁੜਤਾ ਸੈੱਟ’
Tuesday, Dec 02, 2025 - 09:43 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਕਸ਼ਮੀਰੀ ਕੁੜਤਾ ਸੈੱਟ ਹਰ ਮੁਟਿਆਰ ਦੀ ਅਲਮਾਰੀ ’ਚ ਜ਼ਰੂਰ ਸ਼ਾਮਲ ਹੋ ਜਾਂਦਾ ਹੈ। ਵੂਲਨ ਅਤੇ ਮੋਟੇ ਫੈਬਰਿਕ ਨਾਲ ਬਣੇ ਇਹ ਸੈੱਟ ਇੰਨੇ ਗਰਮ ਹੁੰਦੇ ਹਨ ਕਿ ਜ਼ਿਆਦਾਤਰ ਦਿਨਾਂ ’ਚ ਵੱਖਰੇ ਤੌਰ ’ਤੇ ਸਵੈਟਰ ਜਾਂ ਜੈਕੇਟ ਦੀ ਲੋੜ ਹੀ ਨਹੀਂ ਪੈਂਦੀ। ਫਿਰ ਵੀ ਬਹੁਤ ਜ਼ਿਆਦਾ ਠੰਢ ’ਚ ਇਨ੍ਹਾਂ ਨੂੰ ਹਾਈ-ਨੈੱਕ ਸਵੈਟਰ ਦੇ ਉੱਤੇ ਪਹਿਨਿਆ ਜਾਂਦਾ ਹੈ। ਕਸ਼ਮੀਰੀ ਕੁੜਤਾ ਸੈੱਟ ਦੀ ਖੂਬਸੂਰਤੀ ਦਾ ਰਾਜ਼ ਹੈ ਇਸ ਉੱਤੇ ਕੀਤਾ ਗਿਆ ਸ਼ਾਨਦਾਰ ਕਸ਼ਮੀਰੀ ਕਢਾਈ ਅਤੇ ਆਰੀ ਵਰਕ। ਨੈੱਕਲਾਈਨ, ਸਲੀਵਜ਼, ਹੇਮਲਾਈਨ ਅਤੇ ਕਦੇ-ਕਦੇ ਬਾਟਮ ’ਤੇ ਵੀ ਗੋਲਡਨ ਸਿਲਵਰ ਧਾਗਿਆਂ ਨਾਲ ਬਣਿਆ ਸ਼ਾਨਦਾਰ ਆਰੀ ਵਰਕ ਜਾਂ ਮਲਟੀ-ਕਲਰ ਫੁੱਲ-ਪੱਤੀ ਦੀ ਕਢਾਈ ਇਸ ਸੈੱਟ ਨੂੰ ਰਾਇਲ ਲੁਕ ਦਿੰਦੀ ਹੈ।
ਇਸ ਸਰਦੀ ’ਚ ਮੈਰੂਨ, ਗ੍ਰੀਨ, ਰਾਇਲ ਬਲਿਊ, ਮਸਟਰਡ ਯੈਲੋ, ਐਮਰਾਲਡ ਗ੍ਰੀਨ ਅਤੇ ਡੀਪ ਰੈੱਡ ਜਿਵੇਂ ਗੂੜ੍ਹੇ ਰੰਗ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਸੈੱਟਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਨ੍ਹਾਂ ਦਾ ਮਿਕਸ ਐਂਡ ਮੈਚ ਹੋਣਾ। ਕੁੜਤੇ ਨੂੰ ਜੀਨਜ਼, ਪਲਾਜ਼ੋ, ਲੈਗਿੰਗ ਦੇ ਨਾਲ ਪਹਿਨਿਆ ਜਾ ਸਕਦਾ ਹੈ। ਉੱਥੇ ਹੀ, ਬਾਟਮ ਨੂੰ ਕਿਸੇ ਦੂਜੀ ਪਲੇਨ ਜਾਂ ਪ੍ਰਿੰਟਿਡ ਕੁੜਤੀ ਨਾਲ ਵੀ ਸਟਾਈਲ ਕੀਤਾ ਜਾ ਸਕਦਾ ਹੈ। ਇਸ ਵਜ੍ਹਾ ਨਾਲ ਇਕ ਹੀ ਸੈੱਟ ਨਾਲ ਕਈ ਵੱਖ-ਵੱਖ ਲੁਕ ਤਿਆਰ ਹੋ ਜਾਂਦੀਆਂ ਹਨ।
ਹਰ ਮੌਕੇ ਲਈ ਇਹ ਸੈੱਟ ਪ੍ਰਫੈਕਟ ਹਨ। ਕਸ਼ਮੀਰੀ ਕੁੜਤਾ ਸੈੱਟ ਕਾਲਜ ਜਾਣ ਵਾਲੀ ਮੁਟਿਆਰਾਂ ਤੋਂ ਲੈ ਕੇ ਆਫਿਸ ਗਰਲਜ਼ ਅਤੇ ਸੱਜ-ਵਿਆਹੀਆਂ ਦੇ ਵੀ ਫੇਵਰੇਟ ਬਣ ਚੁੱਕੇ ਹਨ। ਪਿਕਨਿਕ, ਸ਼ਾਪਿੰਗ ਜਾਂ ਕੈਜ਼ੂਅਲ ਆਊਟਿੰਗ ’ਚ ਵੀ ਇਹ ਸਭ ਤੋਂ ਆਰਾਮਦਾਇਕ ਅਤੇ ਖੂਬਸੂਰਤ ਆਪਸ਼ਨਜ਼ ਹਨ। ਅਸੈਸਰੀਜ਼ ’ਚ ਇਸ ਦੇ ਨਾਲ ਵਾਚ, ਚੂੜੀਆਂ, ਸਟੇਟਮੈਂਟ ਈਅਰਰਿੰਗਸ ਜਾਂ ਕਸ਼ਮੀਰੀ ਸਟਾਲ ਬਹੁਤ ਜੱਚਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰਸ, ਸਾਈਡ ਬ੍ਰੇਡ ਜਾਂ ਲੋਅ ਬੰਨ ਸਭ ਤੋਂ ਸੋਹਣਾ ਲੱਗਦਾ ਹੈ। ਫੁੱਟਵੀਅਰ ’ਚ ਪੰਜਾਬੀ ਜੁੱਤੀ, ਜੁੱਤੀ, ਬੈਲੀ ਤੋਂ ਲੈ ਕੇ ਸੈਂਡਲ ਤੱਕ ਹਰ ਚੀਜ਼ ਸੂਟ ਕਰਦੀ ਹੈ। ਬਾਜ਼ਾਰ ’ਚ ਇਸ ਦੀ ਭਾਰੀ ਮੰਗ ਵੇਖ ਕੇ ਦੁਕਾਨਦਾਰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਲਿਆ ਰਹੇ ਹਨ। ਇਨ੍ਹਾਂ ’ਚ ਕੁਝ ਕਸ਼ਮੀਰੀ ਕੁੜਤਾ ਸੈੱਟ ’ਚ ਪੂਰਾ ਗੋਲਡਨ ਜਾਂ ਸਿਲਵਰ ਆਰੀ ਵਰਕ ਹੈ ਤੇ ਕੁਝ ਮਲਟੀ-ਕਲਰ ਫੁੱਲ-ਪੱਤੀ ਅਤੇ ਕੁਝ ’ਚ ਸੋਬਰ ਐਲੀਗੈਂਟ ਵਰਕ ਉਪਲੱਬਧ ਹੈ, ਜੋ ਮੁਟਿਆਰਾਂ ਦੀ ਖੂਬਸੂਰਤੀ ਨੂੰ ਹਰ ਮੌਕੇ ’ਤੇ ਚਾਰ ਚੰਨ ਲਗਾ ਰਿਹਾ ਹੈ।
