ਮੁਟਿਆਰਾਂ ਨੂੰ ਕਿਊਟ ਲੁਕ ਦੇ ਰਹੇ ਵੂਲਨ ਟਾਪ

Wednesday, Dec 03, 2025 - 09:50 AM (IST)

ਮੁਟਿਆਰਾਂ ਨੂੰ ਕਿਊਟ ਲੁਕ ਦੇ ਰਹੇ ਵੂਲਨ ਟਾਪ

ਵੈੱਬ ਡੈਸਕ- ਸਰਦੀਆਂ ਸ਼ੁਰੂ ਹੁੰਦਿਆਂ ਹੀ ਬਾਜ਼ਾਰ ’ਚ ਰੰਗ-ਬਿਰੰਗੇ ਵੂਲਨ ਟਾਪ ਦਾ ਜਿਵੇਂ ਹੜ੍ਹ ਆ ਗਿਆ ਹੈ ਅਤੇ ਮੁਟਿਆਰਾਂ ’ਚ ਹਰ ਪਾਸੇ ਇਸ ਦਾ ਕ੍ਰੇਜ਼ ਵੇਖਿਆ ਜਾ ਸਕਦਾ ਹੈ। ਕਾਲਜ ਜਾਣ ਵਾਲੀਆਂ ਮੁਟਿਆਰਾਂ ਹੋਣ, ਸਕੂਲ ਜਾਣ ਵਾਲੀ ਟੀਨ ਏਜਰਜ਼, ਆਫਿਸ ਵੂਮੈੱਨ ਜਾਂ ਫਿਰ ਨਿਊ ਬ੍ਰਾਈਡਲ, ਹਰ ਕਿਸੇ ਦੀ ਪਹਿਲੀ ਪਸੰਦ ਵੂਲਨ ਟਾਪ ਬਣੇ ਹੋਏ ਹਨ। ਇਹ ਟਾਪ ਮੁਟਿਆਰਾਂ ਨੂੰ ਕਿਊਟ ਅਤੇ ਟਰੈਂਡੀ ਲੁਕ ਦਿੰਦੇ ਹਨ।

ਇਸ ਵਾਰ ਵੂਲਨ ਟਾਪ ਦੀ ਵੈਰਾਇਟੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ। ਨੈੱਕ ਸਟਾਈਲ ’ਚ ਰਾਊਂਡ ਨੈੱਕ, ਪੀਟਰ ਪੈਨ ਕਾਲਰ, ਹਾਈ ਨੈੱਕ, ਟਰਟਲ ਨੈੱਕ, ਵੀ-ਨੈੱਕ ਸਭ ਕੁਝ ਮਿਲ ਰਿਹਾ ਹੈ। ਲੈਂਥ ’ਚ ਕ੍ਰਾਪ ਟਾਪ, ਰੈਗੂਲਰ ਸ਼ਾਰਟ ਟਾਪ, ਓਵਰਸਾਈਜ਼ਡ ਅਤੇ ਲਾਂਗ ਟਾਪ ਤੱਕ ਹਰ ਸਾਈਜ਼ ਮੌਜੂਦ ਹੈ। ਇਨ੍ਹਾਂ ’ਚ ਰੰਗਾਂ ਦੀ ਤਾਂ ਜਿਵੇਂ ਬਹਾਰ ਆ ਗਈ ਹੈ। ਬੇਬੀ ਪਿੰਕ, ਪੀਚ, ਕ੍ਰੀਮ, ਲਾਈਟ ਯੈਲੋ, ਮਿੰਟ ਗ੍ਰੀਨ, ਲਾਈਟ ਬਲਿਊ ਵਰਗੇ ਪਿਆਰੇ-ਪਿਆਰੇ ਲਾਈਟ ਸ਼ੇਡਜ਼ ਦਿਨ ਲਈ ਪ੍ਰਫੈਕਟ ਹਨ, ਉੱਥੇ ਹੀ ਰੈੱਡ, ਮੈਰੂਨ, ਚਾਕਲੇਟ ਬ੍ਰਾਊਨ, ਰਾਇਲ ਬਲਿਊ, ਬਲੈਕ ਅਤੇ ਨੇਵੀ ਬਲਿਊ ਵਰਗੇ ਗੂੜ੍ਹੇ ਰੰਗ ਸ਼ਾਮ ਦੀ ਪਾਰਟੀ ਅਤੇ ਵਿਆਹ-ਫੰਕਸ਼ਨਾਂ ’ਚ ਧੁੰਮਾਂ ਪਾ ਰਹੇ ਹਨ।

ਡਿਜ਼ਾਈਨ ’ਚ ਵੀ ਕਮਾਲ ਹੋ ਰਿਹਾ ਹੈ। ਵੂਲਨ ਟਾਪ ਸਟਾਰ ਪ੍ਰਿੰਟ, ਫੁੱਲਾਂ ਵਾਲੀ ਐਂਬ੍ਰਾਇਡਰੀ, ਪੋਲਕਾ ਡਾਟਸ, ਸਟ੍ਰਾਈਪਸ, ਚੈੱਕ ਪੈਟਰਨ, ਟੂ-ਸ਼ੇਡ ਕਲਰ ਬਲਾਕ ਅਤੇ ਮਲਟੀ-ਕਲਰ ਗ੍ਰੇਡੀਐਂਟ ਹਰ ਜਗ੍ਹਾ ਛਾਏ ਹਨ। ਕੁਝ ਟਾਪਜ਼ ’ਤੇ ਪਰਲਸ, ਸੀਕਵਿਨ ਅਤੇ ਹੈਂਡ ਕਰੋਸ਼ੀਆ ਵਰਕ ਵੀ ਕੀਤਾ ਹੁੰਦਾ ਹੈ, ਜੋ ਇਨ੍ਹਾਂ ਨੂੰ ਹੈਂਡਮੇਡ ਵਰਗਾ ਦਿਖਾਉਂਦਾ ਹੈ। ਵੂਲਨ ਟਾਪਜ਼ ਨੂੰ ਸਟਾਈਲ ਕਰਨ ਦੇ ਕਈ ਤਰੀਕੇ ਹਨ। ਇਹ ਮੁਟਿਆਰਾਂ ਨੂੰ ਜੀਨਜ਼ ਅਤੇ ਮਾਮ ਜੀਨਜ਼ ਦੇ ਨਾਲ ਕੈਜ਼ੂਅਲ ਡੇ ਲੁਕ, ਹਾਈ-ਵੇਸਟ ਪਲਾਜ਼ੋ ਜਾਂ ਪਲਾਜ਼ੋ ਪੈਂਟ ਦੇ ਨਾਲ ਇੰਡੋ-ਲੈਸਟਰਨ ਸਟਾਈਲ, ਲਾਂਗ ਸਕਰਟ ਦੇ ਨਾਲ ਬੋਹੋ ਲੁਕ ਦਿੰਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਫਰਾਕ ਸੂਟ, ਅਨਾਰਕਲੀ ਜਾਂ ਸ਼ਾਰਟ ਕੁੜਤੀ ਦੇ ਉੱਤੇ ਸਵੈਟਰ ਵਾਂਗ ਪਹਿਨਣਾ ਪਸੰਦ ਕਰ ਰਹੀਆਂ ਹਨ। ਰੈੱਡ ਜਾਂ ਗੋਲਡਨ ਫਰਾਕ ਸੂਟ ਦੇ ਨਾਲ ਬੇਬੀ ਪਿੰਕ ਜਾਂ ਕ੍ਰੀਮ ਵੂਲਨ ਟਾਪ ਦੇਸੀ ਲੁਕ ’ਚ ਗਜ਼ਬ ਦਾ ਗਲੈਮਰਸ ਦਿੰਦਾ ਹੈ। ਵਿਆਹ ’ਚ ਲਹਿੰਗੇ ਦੇ ਨਾਲ ਸ਼ਾਰਟ ਵੂਲਨ ਟਾਪ ਵੀ ਸੱਜ ਵਿਆਹੀਆਂ ਮੁਟਿਆਰਾਂ ਖੂਬ ਪਹਿਨ ਰਹੀਆਂ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਅਸੈਸਰੀਜ਼ ਨੂੰ ਸਟਾਈਲ ਕਰ ਕੇ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਅਤੇ ਅਟਰੈਕਟਿਵ ਬਣਾ ਰਹੀਆਂ ਹਨ। ਵ੍ਹਾਈਟ ਸਨੀਕਰਜ਼ ਜਾਂ ਐਂਕਲ ਬੂਟਸ, ਵੱਡਾ ਸਕਰੰਚੀ, ਸਿਲਵਰ ਹੂਪਸ, ਲੇਏਰਡ ਨੈੱਕਲੇਸ ਅਤੇ ਸਮਾਲ ਸਲਿੰਗ ਬੈਗ ਇਨ੍ਹਾਂ ਦੇ ਨਾਲ ਖੂਬ ਜੱਚਦੇ ਹਨ। ਵੂਲਨ ਟਾਪ ਦੇ ਨਾਲ ਮੁਟਿਆਰਾਂ ਹਰ ਦਿਨ ਸਭ ਤੋਂ ਕਿਊਟ ਅਤੇ ਡਿਫਰੈਂਟ ਲੁਕ ਪਾ ਰਹੀਆਂ ਹਨ। ਵੂਲਨ ਟਾਪ ਇਕ ਅਜਿਹਾ ਜਾਦੂਈ ਪਹਿਰਾਵਾ ਬਣ ਚੁੱਕੇ ਹਨ ਜੋ ਮੁਟਿਆਰਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਲੁਕ ’ਚ ਚਾਰ ਚੰਨ ਲਾਉਂਦੇ ਹਨ। 


author

DIsha

Content Editor

Related News