ਘਰ ''ਚ ਪਿੱਜ਼ਾ ਬੇਸ ਤਿਆਰ ਕਰਨ ਦੇ ਟਿੱਪਸ

02/10/2017 11:16:33 AM

ਜਲੰਧਰ— ਜਦੋਂ ਵੀ ਮਨ ਕਰੇ ਪਿੱਜ਼ਾ ਖਾਣ ਦਾ ਤਾਂ ਅਪਣਾਓ ਇਹ ਟਿੱਪਸ ਅਤੇ ਘਰ ''ਚ ਹੀ ਬਣਾਓ ਪਿੱਜ਼ਾ ਬੇਸ। ਘਰ ''ਚ ਬਣਾਇਆ ਪਿੱਜ਼ਾ ਸਿਹਤ ਨੂੰ ਨੁਕਸਾਨ ਨਹੀਂ ਕਰਦਾ। ਆਓ ਜਾਣਦੇ ਹਾਂ ਪਿੱਜ਼ਾ ਬੇਸ ਬਣਾਉਣ ਦੇ ਟਿੱਪਸ। 
ਬਣਾਉਣ ਦੇ ਟਿੱਪਸ:
- ਗਰਮ ਪਾਣੀ ''ਚ ਖਮੀਰ ਅਤੇ ਖੰਡ, ਨਮਕ ਅਤੇ ਤੇਲ ਪਾ ਕੇ ਮਿਲਾ ਲਓ। ਹੁਣ ਇਸ ''ਚ ਮੈਦਾ ਪਾ ਕੇ ਆਟਾ ਗੁੰਨ੍ਹ ਲਓ।
- ਗੁੰਨ੍ਹਿਆਂ ਹੋਇਆ ਮੈਦਾ ਸਖ਼ਤ ਅਤੇ ਚਮਕਦਾਰ ਹੋਣਾ ਚਾਹੀਦਾ ਹੈ। ਜ਼ਿਆਦਾ ਗਿੱਲਾ ਨਾ ਹੋ, ਇਸ ਗੱਲ ਦਾ ਧਿਆਨ ਰੱਖੋ।
- ਗੁੰਨ੍ਹੇ ਹੋਏ ਮੈਦੇ ਨੂੰ 1 ਘੰਟੇ ਲਈ ਰੂਮ ਤਾਪਮਾਨ ''ਤੇ ਜਾਂ ਫਿਰ 5 ਘੰਟੇ ਲਈ ਕੱਪੜੇ ਨਾਲ ਢੱਕ ਕੇ ਫਰਿੱਜ਼ ''ਚ ਰੱਖ ਦਿਓ।
- ਜੇਕਰ ਗੁੰਨ੍ਹੇ ਹੋਏ ਮੈਦੇ ''ਚ ਜ਼ਿਆਦਾ ਪਾਣੀ ਪੈ ਗਿਆ ਹੋਵੇ ਤਾਂ ਉਸ ''ਚ ਥੌੜਾ ਹੋਰ ਮੈਦਾ ਮਿਲਾ ਲਓ।
- ਹੁਣ ਗੁੰਨ੍ਹੇ ਹੋਏ ਮੈਦੇ ਨੂੰ ਬਰਾਬਰ ਹਿੱਸਿਆਂ ''ਚ ਕੱਟ ਲਓ ਅਤੇ ਹਲਕੇ ਹੱਥਾਂ ਨਾਲ ਫੈਲਾ ਕੇ ਵੇਲ ਲਓ। ਇਸ ਤਰ੍ਹਾਂ ਤੁਹਾਡਾ ਪਿੱਜ਼ਾ ਬੇਸ ਤਿਆਰ ਹੋ ਜਾਵੇਗਾ। 
- ਇਸ ਦੇ ਬਾਅਦ ਪਿੱਜ਼ਾ ਬੇਸ ''ਤੇ ਕਾਂਟੇ ਵਾਲੇ ਚਮਚ ਨਾਲ ਹਲਕੇ-ਹਲਕੇ ਛੇਕ ਕਰ ਲਓ।
- ਤੁਸੀਂ ਚਾਹੋ ਤਾਂ ਤੁਰੰਤ ਪਿੱਜ਼ਾ ਬਣਾ ਸਕਦੇ ਹੋ ਜਾਂ ਫਿਰ ਪਿੱਜ਼ਾ ਬੇਸ ਰੂਪ ਤਾਪਮਾਨ ''ਚ ਰੱਖ ਸਕਦੇ ਹੋ।


Related News