ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਨਾਓ ਇਹ ਘਰੇਲੂ ਨੁਸਖਾ

Saturday, Jan 28, 2017 - 01:27 PM (IST)

ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਨਾਓ ਇਹ ਘਰੇਲੂ ਨੁਸਖਾ

ਨਵੀਂ ਦਿੱਲੀ— ਕਮਰ ਅਤੇ ਪਿੱਠ ਦਰਦ ਦੀ ਸ਼ਿਕਾਇਤ ਨਾਲ ਅੱਜ ਕਲ ਬਹੁਤ ਲੋਕ ਪਰੇਸ਼ਾਨ ਹਨ। ਕੰਪਿਊਟਰ ਦੇ ਸਾਹਮਣੇ ਲਗਾਤਾਰ ਬੈਠੇ ਰਹਿਣ ਨਾਲ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫਿਰ ਕਦੀ-ਕਦੀ ਹੋਰ ਵੀ ਕਾਰਨ ਹੋ ਸਕਦੇ ਹਨ। ਇਸ ਦਰਦ ''ਚ ਦਵਾਈਆਂ ਦਾ ਇਸਤੇਮਾਲ ਵੀ ਕੋਈ ਅਸਰ ਨਹੀਂ ਕਰਦਾ ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜੋ ਇਸ ਪਰੇਸ਼ਾਨੀ ਲਈ ਬਹੁਤ ਅਸਰਦਾਰ ਹੈ ਅਤੇ ਉਹ ਹੈ ਲਸਣ ਵਾਲਾ ਦੁੱਧ।  ਇਸਦੇ ਸੇਵਨ ਨਾਲ ਨਾ ਸਿਰਫ ਕਮਰ ਦਰਦ ਠੀਕ ਹੁੰਦਾ ਹੈ ਬਲਕਿ ਹੋਰ ਵੀ ਕਈ ਬੀਮਾਰੀਆਂ ਜਿਵੇ ਟੀ.ਵੀ, ਗੱਠਿਆ. ਖਾਂਸੀ ਤੋਂ ਵੀ ਰਾਹਤ ਮਿਲਦੀ ਹੈ।
ਸਮੱਗਰੀ
ਲਸਣ ਦੀਆਂ 5 ਕਲੀਆਂ
ਦੁੱਧ-1 ਗਲਾਸ
ਸ਼ਹਿਦ- 2 ਛੋਟੇ ਚਮਚ
ਵਿਧੀ
1. ਲਸਣ ਵਾਲਾ ਦੁੱਧ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਲਸਣ ਨੂੰ ਛਿੱਲ ਲਓ ਅਤੇ ਦਰਦਰਾ ਪੀਸ ਲਓ।
2. ਘੱਟ ਗੈਸ ''ਤੇ ਦੁੱਧ ''ਚ ਲਸਣ ਪਾਓ ਅਤੇ ਕਰੀਬ 15 ਮਿੰਟ ਤੱਕ ਉਬਾਲੋ। ਇਸਦੇ ਇਲਾਵਾ ਜੇਕਰ ਤੁਸੀਂ ਦੁੱਧ ਉਬਾਲਣਾ ਨਹੀਂ ਚਾਹੁੰਦੇ ਤਾਂ ਤੁਸੀਂ ਦੁੱਧ ਗਰਮ ਕਰਕੇ ਉਸ ''ਚ ਪਿਸਿਆ ਹੋਇਆ ਲਸਣ ਵੀ ਮਿਲਾ ਸਕਦੇ ਹੋ।
3. ਹੁਣ ਇਸ ਨੂੰ ਇਸ ਤਰ੍ਹਾਂ ਹੀ ਢੱਕ ਕੇ ਰੱਖ ਦਿਓ, ਅਜਿਹਾ ਕਰਨ ਨਾਲ ਲਸਣ ਆਪਣਾ ਅਸਰ ਛੱਡ ਦੇਵੇਗਾ, ਫਿਰ ਇਸ ''ਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
4. ਤੁਸੀਂ ਇਸਨੂੰ ਦਿਨ ''ਚ ਇੱਕ ਵਾਰ ਰਾਤ ਨੂੰ ਘੁੱਟ-ਘੁੱਟ ਕਰਕੇ ਪਿਓ।
5. ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕਮਰ ਦਰਦ ਦੀ ਸ਼ਿਕਾਇਤ ਹੈ ਤਾਂ ਤੁਸੀਂ ਇਸ ਦੁੱਧ ਨੂੰ ਦਿਨ ''ਚ 2 ਜਾਂ 3 ਵਾਰ ਵੀ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਕਮਰ ਦਰਦ ਤੋਂ ਛੁਟਕਾਰਾ ਮਿਲੇਗਾ।
- ਲਸਣ ਬਹੁਤ ਗਰਮ ਹੁੰਦਾ ਹੈ ਇਸ ਲਈ ਸਰਦੀਆਂ ਦੇ ਮੌਸਮ ''ਚ ਹੀ ਇਸ ਨੂੰ ਲੈਣਾ ਜ਼ਿਆਦਾ ਚੰਗਾ ਹੁੰਦਾ ਹੈ।  


Related News