ਮੁਟਿਆਰਾਂ ਦੀ ਲੁਕ ਨੂੰ ਚਾਰ ਚੰਦ ਲਗਾ ਰਹੇ ਹਨ ਮਲਟੀਕਲਰ ਸੂਟ
Tuesday, May 27, 2025 - 11:51 AM (IST)

ਮੁੰਬਈ- ਮੁਟਿਆਰਾਂ ਅਤੇ ਔਰਤਾਂ ਨੂੰ ਕਈ ਤਰ੍ਹਾਂ ਦੇ ਰੰਗਾਂ ਦੇ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਮੁਟਿਆਰਾਂ ਨੂੰ ਰੈੱਡ, ਗ੍ਰੀਨ, ਬਲਿਊ, ਵ੍ਹਾਈਟ, ਬਲੈਕ, ਪਿੰਕ, ਓਰੇਂਜ, ਪਰਪਲ ਤੇ ਹੋਰ ਕਈ ਰੰਗਾਂ ਦੇ ਸੂਟ ਪਸੰਦ ਆ ਰਹੇ ਹਨ ਪਰ ਮਲਟੀਕਲਰ ਸੂਟ ਦੀ ਗੱਲ ਹੀ ਕੁਝ ਹੋਰ ਹੈ। ਇਹ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਦੇਖਣ ਵਿਚ ਬਹੁਤ ਅਟ੍ਰੈਕਟਿਵ ਹੁੰਦੇ ਹਨ। ਇਕ ਹੀ ਸੂਟ ਵਿਚ ਮਲਟੀਕਲਰ ਹੋਣ ਕਾਰਨ ਇਹ ਸੂਟ ਨੂੰ ਸੁੰਦਰ ਬਣਾਉਂਦੇ ਹਨ। ਇਹ ਮੁਟਿਆਰਾਂ ਅਤੇ ਔਰਤਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾਉਂਦੇ ਹਨ। ਇਨ੍ਹਾਂ ਸੂਟਾਂ ਵਿਚ ਵੱਖ-ਵੱਖ ਰੰਗਾਂ ਦੇ ਕੰਬੀਨੇਸ਼ਨ ਦੇਖੇ ਜਾ ਸਕਦੇ ਹਨ। ਮਲਟੀਕਲਰ ਸੂਟ ਵਿਚ ਜ਼ਿਆਦਾਤਰ 2, 3 ਜਾਂ ਜ਼ਿਆਦਾ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਇਕ-ਦੂਜੇ ਨਾਲ ਚੰਗੀ ਤਰ੍ਹਾਂ ਨਾਲ ਮੈਚਿੰਗ ਹੁੰਦੇ ਹਨ। ਇਨ੍ਹਾਂ ਵਿਚ ਪੇਸਟਰ ਰੰਗ ਜਿਵੇਂ ਕਿ ਸਾਫਟ ਪਿੰਕ, ਬੇਬੀ ਬਲਿਊ ਤੇ ਮਿੰਟ ਗ੍ਰੀਨ, ਬ੍ਰਾਈਟ ਕਲਰਸ ਜਿਵੇਂ ਰੈੱਡ, ਓਰੇਂਜ ਤੇ ਯੈਲੋ ਅਤੇ ਨਿਊਟਰਲ ਕਲਰਸ ਜਿਵੇਂ ਬੇਜ, ਕ੍ਰੀਮ ਤੇ ਵ੍ਹਾਈਟ ਕੰਬੀਨੇਸ਼ਨ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਸੂਟਾਂ ਵਿਚ ਜ਼ਿਆਦਾਤਰ ਕਾਟਨ, ਸਿਲਕ ਜਾਂ ਜਾਰਜੈੱਟ ਵਰਗੇ ਫੈਬ੍ਰਿਕ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਆਰਾਮਦਾਇਕ ਅਤੇ ਸਟਾਈਲਿਸ਼ ਹੁੰਦੇ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਕੈਜੂਅਲੀ ਅਤੇ ਖਾਸ ਮੌਕਿਆਂ ਦੌਰਾਨ ਵੀ ਮਲਟੀਕਲਰ ਸੂਟ ਬਹੁਤ ਪਸੰਦ ਆ ਰਹੇ ਹਨ। ਖਾਸ ਕਰ ਕੇ ਵਿਆਹਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਖਾਸ ਮੌਕਿਆਂ ’ਤੇ ਮੁਟਿਆਰਾਂ ਅਤੇ ਔਰਤਾਂ ਨੂੰ ਇਨ੍ਹਾਂ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ। ਇਹ ਸੂਟ ਕਈ ਡਿਜ਼ਾਈਨਾਂ ਵਿਚ ਮੁਹੱਈਆ ਹਨ ਜਿਨ੍ਹਾਂ ਵਿਚੋਂ ਮੁਟਿਆਰਾਂ ਨੂੰ ਜ਼ਿਆਦਾਤਰ ਫਲਾਵਰ ਪ੍ਰਿੰਟਿਡ, ਲਾਈਨ ਪ੍ਰਿੰਟਿਡ ਤੇ ਹੋਰ ਡਿਜ਼ਾਈਨ ਦੇ ਸੂਟ ਜ਼ਿਆਦਾ ਪਸੰਦ ਆ ਰਹੇ ਹਨ। ਇਨ੍ਹਾਂ ਵਿਚ ਮੁਟਿਆਰਾਂ ਸਿੰਪਲ ਸੂਟ ਤੋਂ ਲੈਕੇ ਪਲਾਜ਼ੋ ਸੂਟ, ਅਨਾਰਕਲੀ ਸੂਟ, ਫਰਾਕ ਸੂਟ, ਫਲੇਅਰ ਸੂਟ, ਨਾਇਰਾ ਸੂਟ, ਸ਼ਰਾਰਾ ਸੂਟ, ਪਟਿਆਲਾ ਸੂਟ ਆਦਿ ਟਰਾਈ ਕਰ ਰਹੀਆਂ ਹਨ। ਮਲਟੀਕਲਰ ਕਾਰਨ ਇਹ ਸੂਟ ਦੇਖਣ ਵਿਚ ਹੈਵੀ ਲੱਗਦੇ ਹਨ। ਇਹ ਸੂਟ ਮੁਟਿਆਰਾਂ ਨੂੰ ਇਕ ਨਿਊ ਲੁਕ ਦੇਣ ਵਿਚ ਮਦਦ ਕਰਦੇ ਹਨ। ਇਨ੍ਹਾਂ ਸੂਟਾਂ ਦਾ ਡਿਜ਼ਾਈਨ ਅਤੇ ਪੈਟਰਨ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਫੈਸ਼ਨੇਬਲ ਬਣਾਉਂਦਾ ਹੈ। ਇਹ ਸੂਟ ਮੁਟਿਆਰਾਂ ਦੀ ਪਸਰਨੈਲਿਟੀ ਨੂੰ ਉਭਾਰਦੇ ਹਨ। ਇਨ੍ਹਾਂ ਸੂਟਾਂ ਨਾਲ ਮੁਟਿਆਰਾਂ ਆਪਣੀ ਲੁਕ ਹੋੋਰ ਵੀ ਸੁੰਦਰ ਬਣਾਉਣ ਲਈ ਮਲਟੀਕਲਰ ਅਸੈਸਰੀਜ਼ ਅਤੇ ਜਿਊਲਰੀ ਨੂੰ ਟਰਾਈ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦੀਆਂ ਹਨ।