ਗਰਮੀਆਂ ’ਚ ਮੁਟਿਆਰਾਂ ਨੂੰ ਪਸੰਦ ਆ ਰਹੀ ਹੈ ਕਾਰਗੋ ਪੈਂਟ
Thursday, May 15, 2025 - 12:58 PM (IST)

ਮੁੰਬਈ- ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਟੀ-ਸ਼ਰਟ, ਟਾਪ ਆਦਿ ਨਾਲ ਸਕਰਟ, ਸ਼ਾਰਟਸ ਤੋਂ ਲੈਕੇ ਜੀਨਸ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪੈਂਟਾਂ ਅਤੇ ਟ੍ਰਾਊਡਰ ਨੂੰ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਪੈਂਟਾਂ ਵਿਚ ਕਾਰਗੋ ਪੈਂਟ ਹਮੇਸ਼ਾ ਤੋਂ ਟਰੈਂਡ ਵਿਚ ਰਹੀ ਹੈ। ਇਹ ਜ਼ਿਆਦਾਤਰ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਖਾਸ ਕਰ ਕੇ ਜੋ ਮੁਟਿਆਰਾਂ ਜੀਨਸ ਪਹਿਨ ਕੇ ਅੱਕ ਜਾਂਦੀਆਂ ਹਨ ਉਨ੍ਹਾਂ ਨੂੰ ਵੀ ਕਾਰਗੋ ਪੈਂਟ ਜਾਂ ਟ੍ਰਾਊਜਰ ਪੈਂਟ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਆਊਟਿੰਗ ਲਈ ਵੀ ਕਾਰਗੋ ਪੈਂਟ ਹਮੇਸ਼ਾ ਤੋਂ ਬੈਸਟ ਆਪਸ਼ਨ ਬਣੀ ਹੋਈ ਹੈ ਕਿਉਂਕਿ ਇਹ ਪਹਿਨਣ ਵਿਚ ਬਹੁਤ ਕੰਫਰਟੇਬਲ ਹੁੰਦੀ ਹੈ। ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਕਾਰਗੋ ਪੈਂਟ ਬਹੁਤ ਪਸੰਦ ਆ ਰਹੀ ਹੈ। ਇਹ ਟ੍ਰਾਊਜਰ ਵਾਂਗ ਢਿੱਲੀ ਹੁੰਦੀ ਹੈ ਇਸ ਲਈ ਇਸਨੂੰ ਕਾਰਗੋ ਟ੍ਰਾਊਜਰ ਵੀ ਕਿਹਾ ਜਾਂਦਾ ਹੈ।
ਇਹ ਜੀਨਸ ਦੇ ਮੁਕਾਬਲੇ ਖੁੱਲ੍ਹੀ ਅਤੇ ਆਰਾਮਦਾਇਕ ਹੁੰਦੀ ਹੈ। ਕਾਰਗੋ ਪੈਂਟ ਇਕ ਤਰ੍ਹਾਂ ਦੀ ਪੈਂਟ ਹੈ ਜੋ ਵੱਖ-ਵੱਖ ਤਰ੍ਹਾਂ ਦੀਆਂ ਜੇਬਾਂ ਅਤੇ ਫੀਚਰਜ਼ ਨਾਲ ਆਉਂਦੀਆਂ ਹਨ। ਕਾਰਗੋ ਪੈਂਟ ਵਿਚ ਆਮ ਤੌਰ ’ਤੇ ਕਈ ਜੇਬਾਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਜਿਪਰ ਅਤੇ ਵੇਲਕ੍ਰੋ ਕਲੋਜ਼ਰ ਹੁੰਦੀਆਂ ਹਨ। ਇਹ ਜੇਬਾਂ ਮੁਟਿਆਰਾਂ ਨੂੰ ਆਪਣੇ ਸਾਮਾਨ ਨੂੰ ਸੁਰੱਖਿਅਤ ਅਤੇ ਆਸਾਨੀ ਨਾਲ ਰੱਖਣ ਵਿਚ ਮਦਦ ਕਰਦੀਆਂ ਹਨ। ਕਾਰਗੋ ਪੈਂਟ ਆਮਤੌਰ ’ਤੇ ਮਜਬੂਤ ਫੈਬ੍ਰਿਕ ਨਾਲ ਬਣੀ ਹੁੰਦੀ ਹੈ ਜੋ ਇਸਨੂੰ ਜ਼ਿਆਦਾ ਸਮੇਂ ਤੱਕ ਚੱਲਣ ਵਿਚ ਮਦਦ ਕਰਦੀ ਹੈ।
ਕਾਰਗੋ ਪੈਂਟ ਦੇ ਕਈ ਕਿਸਮਾਂ ਹਨ। ਕੈਜੂਅਲ ਕਾਰਗੋ ਪੈਂਟ ਆਮਤੌਰ ’ਤੇ ਆਰਾਮਦਾਇਕ ਅਤੇ ਕੈਜੂਅਲੀ ਪਹਿਨਣ ਲਈ ਉਪਯੁਕਤ ਹੁੰਦੀ ਹੈ। ਟੈਕਟੀਕਲ ਕਾਰਗੋ ਪੈਂਟ ਆਊਟਡੋਰ ਗਤੀਵਿਧੀਆਂ ਦੌਰਾਨ ਪਹਿਨੀ ਜਾਂਦੀ ਹੈ। ਫੈਸ਼ਨ ਕਾਰਗੋ ਪੈਂਟ ਜ਼ਿਆਦਾ ਫੈਸ਼ਨੇਬਲ ਅਤੇ ਸਟਾਈਲਿਸ਼ ਹੁੰਦੀ ਹੈ ਅਤੇ ਪਾਰਟੀ ਅਤੇ ਵਿਸ਼ੇਸ਼ ਮੌਕਿਆਂ ’ਤੇ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੀ ਹੈ। ਕਾਰਗੋ ਪੈ2ਟ ਵੱਖ-ਵੱਖ ਰੰਗਾਂ ਵਿਚ ਆਉਂਦੀ ਹੈ। ਜਿਵੇਂ ਖਾਕੀ, ਕਾਲੀ, ਨੀਲੀ, ਹਰੇ, ਬ੍ਰਾਊਨ, ਗ੍ਰੇ ਆਦਿ। ਮੁਟਿਆਰਾਂ ਨੂੰ ਜ਼ਿਆਦਾਤਰ ਖਾਕੀ ਰੰਗ ਦੀ ਕਾਰਗੋ ਪੈਂਟ ਪਸੰਦ ਆ ਰਹੀ ਹੈ। ਦੂਜੇ ਪਾਸੇ ਬਲੈਕ ਕਾਰਗੋ ਪੈਂਟ ਨਾਲ ਮੁਟਿਆਰਾਂ ਹਰ ਰੰਗ ਦੀ ਟੀ-ਸ਼ਰਟ ਅਤੇ ਟਾਪ ਆਦਿ ਪਹਿਨ ਰਹੀਆਂ ਹਨ। ਗ੍ਰੇ ਰੰਗ ਦੀ ਕਾਰਗੋ ਪੈਂਟ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਅਤੇ ਫੈਸ਼ਨੇਬਲ ਲੁਕ ਦਿੰਦੀਆਂ ਹਨ।