ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਸਟ੍ਰੈਪਲੈੱਸ ਡ੍ਰੈੱਸ

Tuesday, May 13, 2025 - 01:19 PM (IST)

ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਸਟ੍ਰੈਪਲੈੱਸ ਡ੍ਰੈੱਸ

ਮੁੰਬਈ- ਵੈਸਟਰਨ ਡ੍ਰੈੱਸਾਂ ’ਚ ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੀ ਡ੍ਰੈੱਸਾਂ ’ਚ ਵੇਖਿਆ ਜਾ ਸਕਦਾ ਹੈ। ਗਰਮੀਆਂ ਦੇ ਮੌਸਮ ’ਚ ਜਿੱਥੇ ਮੁਟਿਆਰਾਂ ਨੂੰ ਸਲੀਵਲੈੱਸ ਜਾਂ ਸਟ੍ਰੈਪ ਵਾਲੀਆਂ ਡ੍ਰੈੱਸਾਂ ਜ਼ਿਆਦਾ ਪਸੰਦ ਆ ਰਹੀਆਂ ਹਨ, ਉੱਥੇ ਹੀ, ਸਟ੍ਰੈਪਲੈੱਸ ਡ੍ਰੈੱਸਾਂ ਵੀ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਇਹ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੀਆਂ ਹਨ। ਸਟ੍ਰੈਪਲੈੱਸ ਡ੍ਰੈੱਸ ’ਚ ਮੋਢਿਆਂ ’ਤੇ ਕੋਈ ਸਟ੍ਰੈਪ ਜਾਂ ਪੱਟੀ ਨਹੀਂ ਹੁੰਦੀ ਹੈ। ਇਹ ਡ੍ਰੈੱਸ ਔਰਤਾਂ ਲਈ ਇਕ ਆਕਰਸ਼ਕ ਅਤੇ ਫੈਸ਼ਨੇਬਲ ਬਦਲ ਬਣੀ ਹੋਈ ਹੈ। ਇਹ ਵੱਖ-ਵੱਖ ਮੌਕਿਆਂ ’ਤੇ ਪਹਿਨੀ ਜਾ ਸਕਦੀ ਹੈ। ਇਹ ਡ੍ਰੈੱਸ ਔਰਤਾਂ ਅਤੇ ਮੁਟਿਆਰਾਂ ਦੇ ਮੋਢਿਆਂ ਅਤੇ ਗਰਦਨ ਨੂੰ ਐਕਸਪੋਜ਼ ਕਰਦੀ ਹੈ, ਜੋ ਉਨ੍ਹਾਂ ਨੂੰ ਅਟਰੈਕਟਿਵ ਲੁਕ ਦਿੰਦੀ ਹੈ। ਇਹ ਡ੍ਰੈੱਸ ਕਾਫ਼ੀ ਆਰਾਮਦਾਇਕ ਹੁੰਦੀ ਹੈ, ਖਾਸ ਕਰ ਕੇ ਗਰਮੀਆਂ ’ਚ ਇਹ ਮੁਟਿਆਰਾਂ ਨੂੰ ਕੂਲ ਲੁਕ ਦਿੰਦੀ ਹੈ।

ਸਟ੍ਰੈਪਲੈੱਸ ਡ੍ਰੈੱਸ ਕਈ ਤਰ੍ਹਾਂ ਦੀ ਹੁੰਦੀ ਹੈ। ਬਾਡੀਕਾਨ ਸਟ੍ਰੈਪਲੈੱਸ ਡ੍ਰੈੱਸ ਮੁਟਿਆਰਾਂ ਨੂੰ ਅਟਰੈਕਟਿਵ ਵਿਖਾਂਦੀ ਹੈ। ਫਲੋਇੰਗ ਸਟ੍ਰੈਪਲੈੱਸ ਡ੍ਰੈੱਸ ਫੈਸ਼ਨੇਬਲ ਹੁੰਦੀ ਹੈ ਜੋ ਵੱਖ-ਵੱਖ ਮੌਕਿਆਂ ’ਤੇ ਪਹਿਨੀ ਜਾ ਸਕਦੀ ਹੈ। ਏ-ਲਾਈਨ ਸਟ੍ਰੈਪਲੈੱਸ ਡ੍ਰੈੱਸ ਏ-ਲਾਈਨ ਕੱਟ ਦੇ ਨਾਲ ਆਉਂਦੀ ਹੈ। ਮੈਕਸੀ ਸਟ੍ਰੈਪਲੈੱਸ ਡ੍ਰੈੱਸ ਲੰਮੀ ਅਤੇ ਆਕਰਸ਼ਕ ਹੁੰਦੀ ਹੈ। ਬਾਲ ਗਾਊਨ ਸਟ੍ਰੈਪਲੈੱਸ ਡ੍ਰੈੱਸ ਬਾਲ ਗਾਊਨ ਸ਼ੈਲੀ ’ਚ ਆਉਂਦੀ ਹੈ, ਜੋ ਸੁੰਦਰ ਹੋਣ ਦੇ ਨਾਲ-ਨਾਲ ਮੁਟਿਆਰਾਂ ਨੂੰ ਏਂਜਲ ਲੁਕ ਦਿੰਦੀ ਹੈ। ਮੁਟਿਆਰਾਂ ਨੂੰ ਜੀਨਸ, ਸਕਰਟ ਅਤੇ ਸ਼ਾਰਟਸ ਦੇ ਨਾਲ ਸਟ੍ਰੈਪਲੈੱਸ ਟਾਪ ਜਾਂ ਕ੍ਰਾਪ ’ਚ ਵੀ ਵੇਖਿਆ ਜਾ ਸਕਦਾ ਹੈ।

ਸਟ੍ਰੈਪਲੈੱਸ ਡ੍ਰੈੱਸ ਕਈ ਫੈਬਰਿਕਸ ’ਚ ਆਉਂਦੀਆਂ ਹਨ ਜਿਵੇਂ ਕਾਟਨ, ਸਿਲਕ, ਸ਼ਿਫਾਨ, ਸੈਟਿਨ, ਵੈਲਵੇਟ ਆਦਿ। ਇਹ ਡ੍ਰੈੱਸ ਪਾਰਟੀ ਅਤੇ ਫੰਕਸ਼ਨ ਲਈ ਇਕ ਆਕਰਸ਼ਕ ਬਦਲ ਹੈ ਜੋ ਵੈਡਿੰਗ ਅਤੇ ਰਿਸੈਪਸ਼ਨ ’ਚ ਮੁਟਿਆਰਾਂ ਨੂੰ ਫੈਸ਼ਨੇਬਲ ਵਿਖਾਂਦੀ ਹੈ। ਮੁਟਿਆਰਾਂ ਨੂੰ ਕਾਕਟੇਲ ਪਾਰਟੀ ਅਤੇ ਡਿਨਰ ਪਾਰਟੀ ਦੌਰਾਨ ਵੀ ਇਸ ਤਰ੍ਹਾਂ ਦੀ ਡ੍ਰੈੱਸ ’ਚ ਵੇਖਿਆ ਜਾ ਸਕਦਾ ਹੈ। ਸਟ੍ਰੈਪਲੈੱਸ ਡ੍ਰੈੱਸ ਦੇ ਨਾਲ ਮੁਟਿਆਰਾਂ ਨੂੰ ਐਕਸੈਸਰੀਜ਼ ’ਚ ਨੈਕਲੈੱਸ, ਈਅਰਰਿੰਗਸ ਅਤੇ ਕਲੱਚ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਜ਼ਿਆਦਾਤਰ ਲਾਂਗ ਸ਼ੂਜ਼, ਹਾਈ ਹੀਲਜ਼ ਜਾਂ ਹਾਈ ਬੈਲੀ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ।


author

cherry

Content Editor

Related News