ਸ਼ਾਰਟਸ ਦੇ ਨਾਲ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੀਆਂ ਸ਼ਰਟਜ਼
Wednesday, May 21, 2025 - 11:48 AM (IST)

ਮੁੰਬਈ- ਵੈਸਟ੍ਰਨ ਡਰੈੱਸਿਜ਼ ’ਚ ਟਾਪ ਵਾਂਗ ਸ਼ਰਟ ਵੀ ਜ਼ਿਆਦਾਤਰ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ। ਜਿੱਥੇ ਪਹਿਲਾਂ ਮੁਟਿਆਰਾਂ ਸ਼ਰਟ ਨੂੰ ਆਫਿਸ, ਮੀਟਿੰਗ ਅਤੇ ਇੰਟਰਵਿਊ ਆਦਿ ’ਚ ਪਹਿਨਣਾ ਪਸੰਦ ਕਰਦੀਆਂ ਸਨ, ਉੱਥੇ ਹੀ, ਪਿਛਲੇ ਕੁਝ ਸਾਲਾਂ ਤੋਂ ਮੁਟਿਆਰਾਂ ਨੂੰ ਸ਼ਰਟਜ਼ ਕੈਜ਼ੂਅਲੀ ਅਤੇ ਖਾਸ ਕਰ ਕੇ ਆਊਟਿੰਗ ਦੌਰਾਨ ਵੀ ਕਾਫ਼ੀ ਪਸੰਦ ਆ ਰਹੀਆਂ ਹਨ।
ਉੱਥੇ ਹੀ, ਔਰਤਾਂ ਦੀ ਸ਼ਰਟ ’ਚ ਪੁਰਸ਼ਾਂ ਦੀ ਸ਼ਰਟ ਦੇ ਮੁਕਾਬਲੇ ਕਈ ਤਰ੍ਹਾਂ ਦੇ ਡਿਜ਼ਾਈਨ, ਸਟਾਈਲ ਅਤੇ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਸ ਸ਼ਰਟ ’ਚ ਅਕਸਰ ਫਿਟਿੰਗ, ਫੈਬਰਿਕ ਅਤੇ ਡਿਜ਼ਾਈਨ ਵਰਗੇ ਕਾਰਕਾਂ ’ਚ ਫਰਕ ਹੁੰਦਾ ਹੈ। ਇਹ ਸ਼ਰਟ ਵੱਖ-ਵੱਖ ਤਰ੍ਹਾਂ ਦੇ ਕੱਪੜੇ ਜਿਵੇਂ ਕਾਟਨ, ਰੇਸ਼ਮ ਅਤੇ ਸਿੰਥੈਟਿਕ ਫੈਬਰਿਕ ’ਚ ਆਉਂਦੀ ਹੈ। ਸ਼ਰਟ ’ਚ ਵੱਖ-ਵੱਖ ਡਿਜ਼ਾਈਨ ਜਿਵੇਂ ਕਿ ਪ੍ਰਿੰਟ, ਪਲੇਨ, ਐਂਬ੍ਰਾਇਡਰੀ ਅਤੇ ਲੈਸ ਹੁੰਦੇ ਹਨ, ਜੋ ਸ਼ਰਟ ਨੂੰ ਆਕਰਸ਼ਕ ਬਣਾਉਂਦੇ ਹਨ। ਸ਼ਰਟ ਦੇ ਵੱਖ-ਵੱਖ ਸਟਾਈਲ ਹੁੰਦੇ ਹਨ, ਜਿਵੇਂ ਕਿ ਟੀ-ਸ਼ਰਟ, ਬਲਾਊਜ਼ ਸ਼ਰਟ, ਸ਼ਾਰਟ ਸ਼ਰਟ, ਓਵਰਸਾਈਜ਼ ਸ਼ਰਟ ਆਦਿ। ਸ਼ਰਟ ਦੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਇਸ ਨੂੰ ਜੀਨਸ ਤੋਂ ਲੈ ਕੇ ਫਾਰਮਲ ਪੈਂਟ, ਸ਼ਾਰਟਸ, ਸਕਰਟ ਅਤੇ ਸਾੜ੍ਹੀ ਦੇ ਨਾਲ ਵੀ ਟਰਾਈ ਕਰ ਰਹੀਆਂ ਹਨ।
ਜਿੱਥੇ ਸ਼ਰਟਜ਼ ਫਾਰਮਲ ਪੈਂਟ ਦੇ ਨਾਲ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੀਆਂ ਹਨ ਉੱਥੇ ਹੀ ਜੀਨਸ ਦੇ ਨਾਲ ਮੁਟਿਆਰਾਂ ਨੂੰ ਸਮਾਰਟ ਲੁਕ ਮਿਲਦੀ ਹੈ। ਮੁਟਿਆਰਾਂ ਆਊਟਿੰਗ, ਪਿਕਨਿਕ ਆਦਿ ਦੌਰਾਨ ਆਪਣੀ ਲੁਕ ਨੂੰ ਕੂਲ ਵਿਖਾਉਣ ਲਈ ਸ਼ਰਟ ਨੂੰ ਸ਼ਾਰਟਸ ਅਤੇ ਸਕਰਟ ਦੇ ਨਾਲ ਵੀ ਟਰਾਈ ਕਰ ਰਹੀਆਂ ਹਨ। ਸ਼ਾਰਟ ਸ਼ਰਟ ਜਾਂ ਬਲਾਊਜ਼ ਸ਼ਰਟ ਨੂੰ ਮੁਟਿਆਰਾਂ ਸਾੜ੍ਹੀ ਦੇ ਨਾਲ ਵੀਅਰ ਕਰ ਕੇ ਖੁਦ ਨੂੰ ਰਾਇਲ ਅਤੇ ਕਲਾਸੀ ਬਣਾ ਰਹੀਆਂ ਹਨ। ਗਰਮੀਆਂ ’ਚ ਮੁਟਿਆਰਾਂ ਨੂੰ ਕਾਟਨ ਜਾਂ ਹੋਰ ਹਲਕੇ ਕੱਪੜੇ ਨਾਲ ਬਣੀ ਟੀ-ਸ਼ਰਟ, ਸ਼ਾਰਟ ਸ਼ਰਟ ਜਾਂ ਓਵਰਸਾਈਜ਼ ਪੈਟਰਨ ਦੀ ਸ਼ਰਟ ਜ਼ਿਆਦਾ ਪਸੰਦ ਆ ਰਹੀ ਹੈ। ਇਹ ਪਹਿਨਣ ’ਚ ਜਿੰਨੀ ਆਰਾਮਦਾਇਕ ਹੁੰਦੀ ਹੈ, ਮੁਟਿਆਰਾਂ ਨੂੰ ਓਨੀ ਹੀ ਸਟਾਈਲਿਸ਼ ਲੁਕ ਦਿੰਦੀਆਂ ਹਨ। ਕੁਝ ਮੁਟਿਆਰਾਂ ਨੂੰ ਲਾਂਗ ਅਤੇ ਓਵਰਸਾਈਜ਼ ਸ਼ਰਟ ’ਚ ਵੀ ਵੇਖਿਆ ਜਾ ਸਕਦਾ ਹੈ। ਇਹ ਇਨ੍ਹੀਂ ਦਿਨੀਂ ਕਾਫ਼ੀ ਟ੍ਰੈਂਡ ’ਚ ਵੀ ਹੈ। ਜ਼ਿਆਦਾਤਰ ਅਦਾਕਾਰਾਂ ਅਤੇ ਮਾਡਲਜ਼ ਨੂੰ ਵੀ ਕਈ ਮੌਕਿਆਂ ’ਤੇ ਸ਼ਾਰਟਸ ਨਾਲ ਇਸ ਤਰ੍ਹਾਂ ਦੀਆਂ ਸ਼ਰਟਜ਼ ’ਚ ਵੇਖਿਆ ਜਾ ਸਕਦਾ ਹੈ। ਸ਼ਰਟ ਮੁਟਿਆਰਾਂ ਦੇ ਕਾਨਫੀਡੈਂਸ ਲੈਵਲ ਨੂੰ ਵਧਾਉਂਦੀ ਹੈ ਅਤੇ ਉਨ੍ਹਾਂ ਨੂੰ ਹਰ ਮੌਕੇ ’ਤੇ ਦੂਸਰਿਆਂ ਨਾਲੋਂ ਅਟਰੈਕਟਿਵ ਵਿਖਾਉਂਦੀ ਹੈ।