ਮੁਟਿਆਰਾਂ ਨੂੰ ਕਲਾਸੀ ਲੁਕ ਦੇ ਰਹੀ ਹੈ ਬਲੈਕ ਡਰੈੱਸ
Monday, May 26, 2025 - 04:51 PM (IST)

ਮੁੰਬਈ- ਬਲੈਕ ਡਰੈੱਸ ਹਮੇਸ਼ਾ ਤੋਂ ਮੁਟਿਆਰਾਂ ਦੀ ਪਸੰਦ ਰਿਹਾ ਹੈ। ਉਨ੍ਹਾਂ ਨੂੰ ਕਈ ਮੌਕਿਆਂ ’ਤੇ ਬਲੈਕ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਜਿਥੇ ਭਾਰਤੀ ਪਹਿਰਾਵਿਆਂ ਵਿਚ ਮੁਟਿਆਰਾਂ ਨੂੰ ਬਲੈਕ ਸੂਟ, ਸਾੜ੍ਹੀ, ਲਹਿੰਗਾ-ਚੋਲੀ ਆਦਿ ਵਿਚ ਦੇਖਿਆ ਜਾ ਸਕਦਾ ਹੈ, ਦੂਜੇ ਪਾਸੇ ਪੱਛਮੀ ਪਹਿਰਾਵੇ ਵਿਚ ਵੀ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਡ੍ਰੈਸਿਜ਼ ਨੂੰ ਪਸੰਦ ਕਰ ਰਹੀਆਂ ਹਨ। ਖਾਸ ਕਰ ਕੇ ਰਾਤ ਦੇ ਪ੍ਰੋਗਰਾਮਾਂ ਅਤੇ ਪਾਰਟੀਆਂ ਦੌਰਾਨ ਮੁਟਿਆਰਾਂ ਨੂੰ ਬਲੈਕ ਵੈਸਟਰਨ ਡਰੈੱਸਾਂ ਵਿਚ ਆਮ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਕਲਾਸੀ ਲੁੱਕ ਦਿੰਦੇ ਹਨ।
ਬਲੈਕ ਡਰੈੱਸ ਵੱਖ-ਵੱਖ ਫੈਬ੍ਰਿਕਸ ਵਿਚ ਜਿਵੇਂ ਕਿ ਕਾਟਨ, ਰਿਆਨ, ਸਿਲਕ ਜਾਂ ਵੈਲਵੇਟ ਵਿਚ ਆਉਂਦੇ ਹਨ। ਮਾਰਕੀਟ ਵਿਚ ਵੈਸਟਰਨ ਬਲੈਕ ਡਰੈੱਸ ਵੱਖ-ਵੱਖ ਸਟਾਈਲ ਵਿਚ ਮੁਹੱਈਆ ਹਨ। ਮੁਟਿਆਰਾਂ ਨੂੰ ਜ਼ਿਆਦਾਤਰ ਵੈਸਟਰਨ ਬਲੈਕ ਡਰੈੱਸ ਵਿਚ ਬਾਡੀਕਾਨ ਡਰੈੱਸ, ਲਾਂਗ ਡਰੈੱਸ, ਏ. ਲਾਈਨ ਡਰੈੱਸ, ਸ਼ਾਰਟ ਡਰੈੱਸ, ਸਾਈਡ ਕੱਟ ਲਾਂਗ ਡਰੈੱਸ, ਮੈਕਸੀ ਅਤੇ ਮਿਨੀ ਡਰੈੱਸ ਬਹੁਤ ਪਸੰਦ ਆ ਰਹੇ ਹਨ। ਬਲੈਕ ਬਾਡੀਕਾਨ ਡਰੈੱਸ ਇਕ ਫਿਟ ਅਤੇ ਆਕਰਸ਼ਕ ਡਰੈੱਸ ਹੁੰਦੀ ਹੈ ਜਿਸਨੂੰ ਮੁਟਿਆਰਾਂ ਬਹੁਤ ਪਸੰਦ ਕਰਦੀਆਂ ਹਨ। ਬਲੈਕ ਏ-ਲਾਈਨ ਡਰੈੱਸ ਗੋਡਿਆਂ ਨੇੜਿਓਂ ਚੌੜੀ ਹੁੰਦੀ ਹੈ ਅਤੇ ਮੁਟਿਆਰਾਂ ਨੂੰ ਇਕ ਸਟਾਈਲਿਸ਼ ਲੁਕ ਦਿੰਦੀ ਹੈ। ਬਲੈਕ ਮੈਕਸੀ ਡਰੈੱਸ ਇਕ ਲੰਬੀ ਡਰੈੱਸ ਹੁੰਦੀ ਹੈ ਜੋ ਪੈਰਾਂ ਤੱਕ ਆਉਂਦੀ ਹੈ ਅਤੇ ਮੁਟਿਆਰਾਂ ਨੂੰ ਆਕਰਸ਼ਕ ਲੁਕ ਦਿੰਦੀ ਹੈ।
ਬਲੈਕ ਡਰੈੱਸ ਪਾਰਟੀ ਵਿਚ ਪਹਿਨਣ ਲਈ ਇਕ ਚੰਗਾ ਬਦਲ ਹੈ। ਫਾਰਮਲ ਈਵੈਂਟ ਲਈ ਵੀ ਵੈਸਟਰਨ ਡਰੈੱਸ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੇ ਹਨ। ਵੈਸਟਰਨ ਬਲੈਕ ਡਰੈੱਸ ਮੁਟਿਆਰਾਂ ਨੂੰ ਕਈ ਕਾਰਨਾਂ ਨਾਲ ਪਸੰਦ ਆ ਰਹੇ ਹਨ। ਇਹ ਵੱਖ-ਵੱਖ ਸਟਾਈਲ, ਫੈਬ੍ਰਿਕ ਅਤੇ ਡਿਜ਼ਾਈਨ ਵਿਚ ਆਉਂਦੇ ਹਨ। ਬਲੈਕ ਡਰੈੱਸ ਇਕ ਫੈਸ਼ਨੇਬਲ ਬਦਲ ਹੈ ਜੋ ਮੁਟਿਆਰਾਂ ਨੂੰ ਆਪਣੇ ਸਟਾਈਲ ਅਤੇ ਵਿਅਕਤੀਤਵ ਨੂੰ ਪ੍ਰਗਟ ਕਰਨ ਦਾ ਮੌਕਾ ਦਿੰਦੇ ਹਨ।
ਜਿਊਲਰੀ ਵਿਚ ਇਸਦੇ ਨਾਲ ਮੁਟਿਆਰਾਂ ਜ਼ਿਆਦਾਤਰ ਡਾਇਮੰਡ ਜਿਊਲਰੀ ਨੂੰ ਕੈਰੀ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਂਦੀ ਹੈ। ਕੁਝ ਮੁਟਿਆਰਾਂ ਨੂੰ ਇਨ੍ਹਾਂ ਨਾਲ ਮੈਚਿੰਗ ਅਸੈਸਰੀਜ਼ ਜਿਵੇਂ ਵਾਚ, ਬ੍ਰੈਸਲੇਟ, ਹੇਅਰ ਰਬੜ, ਕਲੱਚਰ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਜ਼ਿਆਦਾਤਰ ਮੈਚਿੰਗ ਹਾਈ ਹੀਲਸ ਅਤੇ ਹਾਈ ਬੈਲੀ ਪਹਿਨਣਾ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਮੁਟਿਆਰਾਂ ਨੂੰ ਖੁੱਲ੍ਹੇ ਵਾਲਾਂ ਤੋਂ ਲੈ ਕੇ ਹਾਈ ਪੋਨੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਵੀ ਅਟ੍ਰੈਕਟਿਵ ਬਣਾਉਂਦੇ ਹਨ।