ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਥ੍ਰੀ-ਪੀਸ ਕੌਰਡ ਸੈੱਟ

Monday, May 19, 2025 - 04:23 PM (IST)

ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਥ੍ਰੀ-ਪੀਸ ਕੌਰਡ ਸੈੱਟ

ਮੁੰਬਈ- ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਅਤੇ ਅਟਰੈਕਟਿਵ ਵਿਖਾਉਣ ਲਈ ਨਵੇਂ ਫ਼ੈਸ਼ਨ ਅਤੇ ਟ੍ਰੈਂਡ ਦੀਆਂ ਡ੍ਰੈੱਸਾਂ ਪਹਿਨਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੇ ਕੌਰਡ ਸੈੱਟ ’ਚ ਵੇਖਿਆ ਜਾ ਸਕਦਾ ਹੈ। ਕੌਰਡ ਸੈੱਟ ’ਚ ਥ੍ਰੀ-ਪੀਸ ਕੌਰਡ ਸੈੱਟ ਇਨ੍ਹੀਂ ਦਿਨੀਂ ਕਾਫ਼ੀ ਟ੍ਰੈਂਡ ’ਚ ਹਨ। ਥ੍ਰੀ-ਪੀਸ ਕੌਰਡ ਸੈੱਟ ਮੁਟਿਆਰਾਂ ਨੂੰ ਕਾਫ਼ੀ ਸਟਾਈਲਿਸ਼ ਅਤੇ ਮਾਡਰਨ ਲੁਕ ਦਿੰਦੇ ਹਨ।

ਥ੍ਰੀ-ਪੀਸ ਕੌਰਡ ਸੈੱਟ ’ਚ ਟਾਪ, ਪੈਂਟ (ਜਿਵੇਂ ਪਲਾਜੋ ਜਾਂ ਟਰਾਊਜ਼ਰ) ਅਤੇ ਇਕ ਜੈਕੇਟ ਜਾਂ ਸ਼੍ਰੱਗ ਹੁੰਦਾ ਹੈ। ਇਹ ਸੈੱਟ ਆਮ ਤੌਰ ’ਤੇ ਇਕ ਹੀ ਰੰਗ ਜਾਂ ਪੈਟਰਨ ’ਚ ਆਉਂਦੇ ਹਨ। ਇਹ ਕਈ ਤਰ੍ਹਾਂ ਦੇ ਫੈਬਰਿਕ ਅਤੇ ਸਟਾਈਲ ’ਚ ਉਪਲੱਬਧ ਹਨ, ਜਿਵੇਂ ਕਿ ਕਾਟਨ, ਜਾਰਜੈੱਟ ਅਤੇ ਸਿਲਕ ਆਦਿ। ਥ੍ਰੀ-ਪੀਸ ਕੌਰਡ ਸੈੱਟ ਪਹਿਨਣ ’ਚ ਆਰਾਮਦਾਇਕ ਅਤੇ ਸਟਾਈਲਿਸ਼ ਹੁੰਦੇ ਹਨ। ਮੁਟਿਆਰਾਂ ਇਸ ਨੂੰ ਵਿਆਹ, ਪਾਰਟੀ ਜਾਂ ਹੋਰ ਵਿਸ਼ੇਸ਼ ਮੌਕਿਆਂ ’ਤੇ ਪਹਿਨ ਰਹੀਆਂ ਹਨ।

ਥ੍ਰੀ-ਪੀਸ ਕੌਰਡ ਸੈੱਟ ਨੂੰ ਵੱਖ-ਵੱਖ ਤਰੀਕਿਆਂ ਨਾਲ ਵੀ ਸਟਾਈਲ ਕੀਤਾ ਜਾ ਸਕਦਾ ਹੈ। ਮੁਟਿਆਰਾਂ ਇਸ ਦੇ ਟਾਪ, ਪੈਂਟ ਅਤੇ ਜੈਕੇਟ ਜਾਂ ਸ਼੍ਰੱਗ ਨੂੰ ਵੀ ਵੱਖਰੇ ਤੌਰ ’ਤੇ ਪਹਿਨ ਸਕਦੀਆਂ ਹਨ। ਥ੍ਰੀ-ਪੀਸ ਕੌਰਡ ਸੈੱਟ ਨੂੰ ਆਫਿਸ, ਮੀਟਿੰਗ ਅਤੇ ਇੰਟਰਵਿਊ ਅਤੇ ਹੋਰ ਮੌਕਿਆਂ ਲਈ ਵੀ ਸਟਾਈਲ ਕੀਤਾ ਜਾ ਸਕਦਾ ਹੈ। ਮੁਟਿਆਰਾਂ ਨੂੰ ਆਫਿਸ ਲਈ ਪਲੇਨ ਡਿਜ਼ਾਈਨ ਦੇ ਥ੍ਰੀ-ਪੀਸ ਕੌਰਡ ਸੈੱਟ, ਜਿਸ ’ਚ ਟਾਪ, ਪੈਂਟ ਅਤੇ ਜੈਕੇਟ ਸ਼ਾਮਲ ਹੁੰਦੀ ਹੈ, ਕਾਫ਼ੀ ਪਸੰਦ ਆ ਰਹੇ ਹਨ। ਉੱਥੇ ਹੀ, ਆਊਟਿੰਗ, ਪਿਕਨਿਕ, ਸ਼ਾਪਿੰਗ ਆਦਿ ਲਈ ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਥ੍ਰੀ-ਪੀਸ ਕੌਰਡ ਸੈੱਟ ’ਚ ਟਾਪ ਪਲਾਜੋ ਅਤੇ ਸ਼੍ਰੱਗ ਜ਼ਿਆਦਾ ਪਹਿਨੇ ਵੇਖਿਆ ਜਾ ਸਕਦਾ ਹੈ। ਇਸ ’ਚ ਮੁਟਿਆਰਾਂ ਨੂੰ ਕ੍ਰਾਪ ਟਾਪ, ਪਲਾਜੋ ਅਤੇ ਸ਼੍ਰੱਗ ਵੀ ਪਸੰਦ ਆ ਰਹੇ ਹਨ।

ਮੁਟਿਆਰਾਂ ਥ੍ਰੀ-ਪੀਸ ਕੌਰਡ ਸੈੱਟ ਨੂੰ ਵੱਖ-ਵੱਖ ਐਕਸੈੱਸਰੀਜ਼ ਦੇ ਨਾਲ ਸਟਾਈਲ ਕਰ ਸਕਦੀਆਂ ਹਨ। ਇਸ ਦੇ ਨਾਲ ਮੁਟਿਆਰਾਂ ਨੈੱਕਲੇਸ, ਈਅਰਰਿੰਗਜ਼, ਬ੍ਰੈਸਲੇਟ, ਵਾਚ ਆਦਿ ਪਹਿਨ ਕੇ ਆਪਣੇ ਆਪ ਨੂੰ ਹੋਰ ਸਟਾਈਲਿਸ਼ ਬਣਾ ਰਹੀਆਂ ਹਨ। ਕੁਝ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਮੈਚਿੰਗ ਕਲਚ ਜਾਂ ਸਲਿੰਗ ਬੈਗ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਹਾਈ ਹੀਲਜ਼, ਹਾਈ ਬੈਲੀ ਅਤੇ ਸੈਂਡਲ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ।


author

cherry

Content Editor

Related News