ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਐਨੀਮਲ ਪ੍ਰਿੰਟਿਡ ਡਰੈੱਸ

Tuesday, May 20, 2025 - 11:57 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਐਨੀਮਲ ਪ੍ਰਿੰਟਿਡ ਡਰੈੱਸ

ਮੁੰਬਈ- ਭਾਰਤੀ ਹੋਵੇ ਜਾਂ ਪੱਛਮੀ ਜ਼ਿਆਦਾਤਰ ਮੁਟਿਆਰਾਂ ਅਜਿਹੇ ਡ੍ਰੈਸਿਜ਼ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਭੀੜ ਵਿਚ ਸਭ ਤੋਂ ਵੱਖ ਅਤੇ ਸਟਾਈਲਿਸ਼ ਦਿਖਾਵੇ। ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਨਵੇਂ-ਨਵੇਂ ਫੈਸ਼ਨ ਅਤੇ ਟਰੈਂਡ ਦੀਆਂ ਡ੍ਰੈਸਿਜ਼ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਡਰੈੱਸਾਂ ਵਿਚ ਮੁਟਿਆਰਾਂ ਨੂੰ ਪਲੇਨ ਅਤੇ ਪ੍ਰਿੰਟਿਡ ਦੋਹਾਂ ਤਰ੍ਹਾਂ ਦੀਆਂ ਡਰੈੱਸਾਂ ਪਸੰਦ ਹੁੰਦੀਆਂ ਹਨ। ਪ੍ਰਿੰਟਿਡ ਡਰੈੱਸਾਂ ਵਿਚ ਐਨੀਮਲ ਪ੍ਰਿੰਟ ਹਮੇਸ਼ਾ ਤੋਂ ਟਰੈਂਡ ਵਿਚ ਰਿਹਾ ਹੈ। ਐਨੀਮਲ ਪ੍ਰਿੰਟ ਡਰੈੱਸ ਵਿਚ ਜਾਨਵਰਾਂ ਦੀ ਸਕਿਨ, ਫਰ, ਖੰਭ ਆਦਿ ਦੇ ਪੈਟਰਨ ਨੂੰ ਦਰਸਾਇਆ ਜਾਂਦਾ ਹੈ। ਇਹ ਇਕ ਫੈਸ਼ਨ ਸਟਾਈਲ ਹੈ ਜੋ ਡਰੈੱਸ ਨੂੰ ਤੇਂਦੂਆ, ਹਿਮ ਤੇਂਦੂਆ, ਚੀਤਾ, ਜ਼ੈਬਰਾ, ਜਿਰਾਫ, ਬਾਘ ਵਰਗੇ ਜਾਨਵਰਾਂ ਦੇ ਪੈਟਰਨ ਨਾਲ ਡਿਜ਼ਾਈਨ ਕਰਦਾ ਹੈ।

ਚੀਤਾ ਜਾਂ ਤੇਂਦੂਆ ਪ੍ਰਿੰਟ ਡਰੈੱਸ ਵਿਚ ਤੇਂਦੂਏ ਦੀ ਚਮੜੀ ਦੇ ਪੈਟਰਨ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਆਮ ਤੌਰ ’ਤੇ ਪੀਲਾ, ਭੂਰਾ ਅਤੇ ਕਾਲੇ ਰੰਗ ਦੇ ਡਾਟਸ ਨਾਲ ਹੁੰਦਾ ਹੈ। ਜ਼ੈਬਰਾ ਪ੍ਰਿੰਟ ਡਰੈੱਸ ਵਿਚ ਜ਼ੈਬਰਾ ਦੇ ਪੈਟਰਨ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਆਮ ਤੌਰ ’ਤੇ ਕਾਲਾ ਅਤੇ ਚਿੱਟੀਆਂ ਲਾਈਨਾਂ ਨਾਲ ਆਉਂਦਾ ਹੈ। ਚੀਤਾ ਪ੍ਰਿੰਟ ਡਰੈੱਸ ਵਿਚ ਪੀਲੇ ਅਤੇ ਭੂਰੇ ਰੰਗ ਦੇ ਡਾਟਸ ਹੁੰਦੇ ਹਨ। ਬਾਘ ਪ੍ਰਿੰਟ ਡਰੈੱਸ ਵਿਚ ਸਤੰਰੀ ਅਤੇ ਕਾਲੀਆਂ ਲਾਈਨਾਂ ਹੁੰਦੀਆਂ ਹਨ। ਕੁਝ ਡਰੈੱਸਾਂ ’ਤੇ ਹੋਰ ਜਾਨਵਰਾਂ ਦੇ ਪ੍ਰਿੰਟ ਵੀ ਇਸਤੇਮਾਲ ਕੀਤੇ ਜਾਂਦੇ ਹਨ ਜਿਵੇਂ ਕਿ ਜਿਰਾਫ ਅਤੇ ਹੋਰ ਜਾਨਵਰ ਆਦਿ। ਮੁਟਿਆਰਾਂ ਨੂੰ ਐਨੀਮਲ ਪ੍ਰਿੰਟ ਵਿਚ ਫਰਾਕ, ਜੰਪਸੂਟ, ਟਾਪ, ਸਕਰਟ, ਮਿੱਡੀ, ਸ਼ਾਰਟ ਡਰੈੱਸ ਆਦਿ ਵਿਚ ਦੇਖਿਆ ਜਾ ਸਕਦਾ ਹੈ।

ਦਫਤਰ ਲਈ ਮੁਟਿਆਰਾਂ ਨੂੰ ਐਨੀਮਲ ਪ੍ਰਿੰਟ ਡਰੈੱਸ ਵਿਚ ਏ ਲਾਈਨ ਡਰੈੱਸ ਪਸੰਦ ਆ ਰਹੀਆਂ ਹਨ। ਇਹ ਮੁਟਿਆਰਾਂ ਨੂੰ ਸਿੰਪਲ ਅਤੇ ਪ੍ਰੋਫੈਸ਼ਨਲ ਲੁਕ ਦਿੰਦੀਆਂ ਹਨ। ਕੈਜੂਅਲ ਲੁਕ ਲਈ ਮੁਟਿਆਰਾਂ ਸਿੰਪਲ ਟੀ-ਸ਼ਰਟ ਜਾਂ ਟਾਪ ਨੂੰ ਇਕ ਐਨੀਮਲ ਪ੍ਰਿੰਟ ਸਕਰਟ ਨਾਲ ਪਹਿਨ ਰਹੀਆਂ ਹਨ। ਐਨੀਮਲ ਪ੍ਰਿੰਟ ਡਰੈੱਸ ਨੂੰ ਮੁਟਿਆਰਾਂ ਆਪਣੀ ਅਲਮਾਰੀ ਕੁਲੈਕਸ਼ਨ ਵਿਚ ਜੋੜ ਕੇ ਆਪਣੀ ਲੁਕ ਬਦਲ ਸਕਦੀਆਂ ਹਨ। ਇਹ ਡਰੈੱਸਾਂ ਫੈਸ਼ਨੇਬਲ ਅਤੇ ਆਕਰਸ਼ਕ ਹੁੰਦੀਆਂ ਹਨ, ਜੋ ਮੁਟਿਆਰਾਂ ਨੂੰ ਇਕ ਸਟਾਈਲਿਸ਼ ਲੁਕ ਦਿੰਦੀਆਂ ਹਨ। ਇਹ ਡਰੈੱਸਾਂ ਵੱਖ-ਵੱਖ ਰੰਗਾਂ ਅਤੇ ਪੈਟਰਨ ਵਿਚ ਆਉਂਦੀਆਂ ਹਨ। ਦੂਜੇ ਪਾਸੇ ਮੁਟਿਆਰਾਂ ਐਨੀਮਲ ਪ੍ਰਿੰਟ ਡਰੈੱਸ ਨਾਲ ਸਹੀ ਅਸੈਸਰੀਜ਼ ਵਰਗੇ ਸਟੇਟਮੈਂਟ ਨੈਕਲੈੱਸ, ਕਲੱਚ ਜਾਂ ਹੀਲਸ ਦੀ ਵਰਤੋਂ ਕਰ ਕੇ ਆਪਣੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀਆਂ ਹਨ।


author

cherry

Content Editor

Related News