ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੇ ਵ੍ਹਾਈਟ ਲੇਸ ਸੂਟ

Thursday, May 22, 2025 - 01:44 PM (IST)

ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੇ ਵ੍ਹਾਈਟ ਲੇਸ ਸੂਟ

ਮੁੰਬਈ- ਭਾਰਤੀ ਪਹਿਰਾਵੇ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨਣਾ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਕੈਜੂਅਲ ਅਤੇ ਖਾਸ ਮੌਕਿਆਂ ’ਤੇ ਵੀ ਤਰ੍ਹਾਂ-ਤਰ੍ਹਾਂ ਦੇ ਸਿੰਪਲ ਅਤੇ ਡਿਜ਼ਾਈਨਰ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ। ਅੱਜਕੱਲ ਵ੍ਹਾਈਟ ਲੇਸ ਸੂਟ ਬਹੁਤ ਟਰੈਂਡ ਵਿਚ ਹਨ। ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਵੀ ਵ੍ਹਾਈਟ ਲੇਸ ਡਿਜ਼ਾਈਨ ਦੇ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ।

ਵ੍ਹਾਈਟ ਲੇਸ ਡਿਜ਼ਾਈਨ ਕਾਰਨ ਹੀ ਇਹ ਸੂਟ ਬਹੁਤ ਅਟ੍ਰੈਕਟਿਵ ਅਤੇ ਸੋਹਣੇ ਲੱਗਦੇ ਹਨ। ਇਹ ਮੁਟਿਆਰਾਂ ਨੂੰ ਸਿੰਪਲ-ਸੋਬਰ ਲੁਕ ਦਿੰਦੇ ਹਨ। ਖਾਸ ਕਰ ਕੇ ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਵ੍ਹਾਈਟ ਲੇਸ ਵਾਲੇ ਸੂਟ ਬਹੁਤ ਪਸੰਦ ਆ ਰਹੇ ਹਨ। ਇਸ ਲੇਸ ਕਾਰਨ ਸੂਟ ਬਹੁਤ ਆਕਰਸ਼ਕ ਲੱਗਦੇ ਹਨ। ਇਨ੍ਹਾਂ ਵਿਚ ਮੁਟਿਆਰਾਂ ਨੂੰ ਸਿੰਪਲ ਸੂਟ, ਪਲਾਜ਼ੋ ਸੂਟ, ਫਰਾਕ ਸੂਟ, ਪਟਿਆਲਾ ਸੂਟ ਤੇ ਹੋਰ ਕਈ ਤਰ੍ਹਾਂ ਸੂਟ ਪਸੰਦ ਆ ਰਹੇ ਹਨ। ਵ੍ਹਾਈਟ ਲੇਸ ਸੂਟ ਤਰ੍ਹਾਂ-ਤਰ੍ਹਾਂ ਦੇ ਰੰਗਾਂ ਵਿਚ ਆਉਂਦੇ ਹਨ। ਇਨ੍ਹਾਂ ਸੂਟਾਂ ਦੀ ਕੁੜਤੀ ਦੀ ਨੈੱਕ, ਸਲੀਵਸ ਅਤੇ ਘੇਰੇ ’ਤੇ ਵ੍ਹਾਈਟ ਲੇਸ ਲਗਾਈ ਗਈ ਹੁੰਦੀ ਹੈ। ਨਾਲ ਹੀ ਇਸ ਦੇ ਬਾਟਮ ਜਿਵੇਂ ਪਲਾਜ਼ੋ, ਪਲੇਅਰ ਅਤੇ ਸਲਵਾਰ ’ਤੇ ਵੀ ਵ੍ਹਾਈਟ ਲੇਸ ਲੱਗੀ ਹੁੰਦੀ ਹੈ। ਇਨ੍ਹਾਂ ਨਾਲ ਦੁਪੱਟਾ ਵੀ ਹੁੰਦਾ ਹੈ ਜਿਸ ਦੇ ਚਾਰੇ ਪਾਸੇ ਵ੍ਹਾਈਟ ਲੇਸ ਲੱਗੀ ਹੁੰਦੀ ਹੈ ਜੋ ਇਸ ਪੂਰੇ ਸੂਟ ਨੂੰ ਬਹੁਤ ਸੋਹਣਾ ਬਣਾਉਂਦੀ ਹੈ।

ੁਵ੍ਹਾਈਟ ਲੇਸ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਅਤੇ ਪਹਿਰਾਵਿਆਂ ਵਿਚ ਸਜਾਵਟ ਲਈ ਕੀਤੀ ਜਾਂਦੀ ਹੈ। ਲੇਸ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ। ਜਿਵੇਂ ਚਿਕਨ ਲੇਸ ਇਕ ਤਰ੍ਹਾਂ ਦੀ ਲੇਸ ਹੈ ਜੋ ਹੱਥਾਂ ਨਾਲ ਬੁਨੀ ਜਾਂਦੀ ਹੈ ਅਤੇ ਇਸ ਵਿਚ ਔਖੇ ਡਿਜ਼ਾਈਨ ਹੁੰਦੇ ਹਨ। ਟਿਊਲ ਲੇਸ ਜਾਅਲੀਦਾਰ ਹੁੰਦੀ ਹੈ ਅਤੇ ਇਸ ਵਿਚ ਹਲਕੇ ਅਤੇ ਹਵਾਦਾਰ ਡਿਜ਼ਾਈਨ ਹੁੰਦੇ ਹਨ। ਕ੍ਰੋਸ਼ੀਆ ਲੇਸ ਧਾਗੇ ਨਾਲ ਬੁਨੀ ਜਾਂਦੀ ਹੈ ਅਤੇ ਇਸ ਵਿਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਹਨ। ਇਨ੍ਹਾਂ ਵਿਚੋਂ ਹਰੇਕ ਤਰ੍ਹਾਂ ਦੀ ਲੇਸ ਦਾ ਆਪਣਾ ਅਨੋਖਾ ਸਟਾਈਲ ਅਤੇ ਆਕਰਸ਼ਨ ਹੁੰਦਾ ਹੈ। ਵ੍ਹਾਈਟ ਲੇਸ ਵਰਕ ਕਾਰਨ ਇਹ ਸੂਟ ਹੈਵੀ ਅਤੇ ਸਟਾਈਲਿਸ਼ ਦਿਖਦੇ ਹਨ ਪਰ ਦਰਅਸਲ ਇਹ ਹਲਕੇ ਹੁੰਦੇ ਹਨ ਜਿਸਦੇ ਕਾਰਨ ਗਰਮੀਆਂ ਵਿਚ ਮੁਟਿਆਰਾਂ ਇਨ੍ਹਾਂ ਨੂੰ ਪਹਿਨ ਰਹੀਆਂ ਹਨ। ਮੁਟਿਆਰਾਂ ਨੂੰ ਲਾਈਟ ਤੇ ਬ੍ਰਾਈਟ ਕਲਰ ਦੇ ਵੀ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ।


author

cherry

Content Editor

Related News