ਮੁਟਿਆਰਾਂ ਨੂੰ ਸਿੰਪਲ ਤੇ ਅਟ੍ਰੈਕਟਿਵ ਲੁਕ ਦੇ ਰਹੀ ਹੈ ਗੁੱਤ
Saturday, May 17, 2025 - 12:25 PM (IST)

ਮੁੰਬਈ- ਮੁਟਿਆਰਾਂ ਆਪਣੀ ਲੁਕ ਨੂੰ ਡਿਫਰੈਂਟ ਅਤੇ ਅਟ੍ਰੈਕਟਿਵ ਦਿਖਾਉਣ ਲਈ ਨਵੇਂ ਟਰੈਂਡ ਦੀ ਡ੍ਰੈਸਿਜ਼, ਮੇਕਅਪ, ਜਿਊਲਰੀ ਤੋਂ ਲੈ ਕੇ ਹੇਅਰਸਟਾਈਲ ਦਾ ਵੀ ਖਾਸ ਧਿਆਨ ਰੱਖਦੀਆਂ ਹਨ। ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਓਕੇਜਨ ਅਤੇ ਡਰੈੱਸ ਦੇ ਹਿਸਾਬ ਨਾਲ ਵੱਖ-ਵੱਖ ਹੇਅਰਸਟਾਈਲ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਜਿਥੇ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਖੁੱਲ੍ਹੇ ਵਾਲ ਰੱਖਣਾ ਪਸੰਦ ਕਰਦੀਆਂ ਹਨ ਉਥੇ ਕਈ ਮੁਟਿਆਰਾਂ ਅਤੇ ਔਰਤਾਂ ਨੂੰ ਹੋਰ ਹੇਅਰਸਟਾਈਲ ਜਿਵੇਂ ਗੁੱਤ, ਹੇਅਰ ਡੂ, ਪੋਨੀ, ਹਾਫ ਪੋਨੀ ਜਾਂ ਜੂੜਾ ਬਨ ਕੀਤੇ ਵੀ ਦੇਖਿਆ ਜਾ ਸਕਦਾ ਹੈ।
ਹੇਅਰਸਟਾਈਲ ਵਿਚ ਗੁੱਤ ਹਮੇਸ਼ਾ ਟਰੈਂਡ ਵਿਚ ਰਹੀ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਕੈਜੂਅਲ ਤੋਂ ਲੈ ਕੇ ਵਿਆਹਾਂ ਤੇ ਹੋਰ ਖਾਸ ਪ੍ਰੋਗਰਾਮਾਂ ਦੌਰਾਨ ਵੀ ਗੁੱਤ ਕਰਨਾ ਪਸੰਦ ਕਰ ਰਹੀਆਂ ਹਨ। ਇਥੋਂ ਤੱਕ ਕਿ ਕਈ ਵੱਡੇ ਸ਼ੋਜ਼ ਦੌਰਾਨ ਕਈ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਗੁੱਤ ਵਿਚ ਦੇਖਿਆ ਜਾ ਸਕਦਾ ਹੈ। ਗੁੱਤ ਦਾ ਟਰੈਡੀਸ਼ਨਲ ਅਤੇ ਅਟ੍ਰੈਕਟਿਵ ਹੇਅਰਸਟਾਈਲ ਹੈ। ਅੱਜਕੱਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਨਵੇਂ ਪੈਟਰਨ ਦੀਆਂ ਗੁੱਤਾਂ ਕਰਨਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਨੂੰ ਸਟਾਈਲਿਸ਼ ਅਤੇ ਟਰੈਂਡੀ ਬਣਾਉਂਦੀਆਂ ਹਨ।
ਮੁਟਿਆਰਾਂ ਨੂੰ ਸਾਧਾਰਣ ਚੋਟੀ ਤੋਂ ਲੈ ਕੇ ਫਰੈਂਚ ਗੁੱਤ, ਡਚ ਗੁੱਤ, ਸਾਈਡ ਗੁੱਤ, ਮੈੱਸੀ ਗੁੱਤ, ਫਿਸ਼ਟੈੱਲ ਗੁੱਤ ਆਦਿ ਕੀਤੇ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਗੁੱਤ ਨੂੰ ਹੋਰ ਵੀ ਅਟ੍ਰੈਕਟਿਵ ਬਣਾਉਣ ਲਈ ਕਈ ਤਰੀਕਿਆਂ ਨੂੰ ਅਪਣਾ ਰਹੀਆਂ ਹਨ। ਜਿਵੇਂ ਗੁੱਤ ਵਿਚ ਫੁੱਲਾਂ ਨੂੰ ਜੋੜ ਕੇ ਹੋਰ ਵੀ ਸੁੰਦਰ ਬਣਾਇਆ ਜਾ ਸਕਦਾ ਹੈ। ਹੇਅਰਪਿਨ, ਹੇਅਰ ਕਲਿੱਪ ਅਤੇ ਹੇਅਰ ਬੈਂਡ ਵਰਗੀ ਅਸੈਸਰੀਜ਼ ਦੀ ਵਰਤੋਂ ਕਰ ਕੇ ਵੀ ਮੁਟਿਆਰਾਂ ਗੁੱਤ ਨੂੰ ਸਟਾਈਲਿਸ਼ ਬਣਾ ਰਹੀਆਂ ਹਨ। ਰਿਬਨ ਜਾਂ ਲੇਸ ਦੀ ਮਦਦ ਨਾਲ ਗੁੱਤ ਨੂੰ ਯੂਨੀਕ ਲੁਕ ਦਿੱਤੀ ਜਾ ਸਕਦੀ ਹੈ।
ਮੁਟਿਆਰਾਂ ਗੁੱਤ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਬ੍ਰੈਂਡਿੰਗ ਪੈਟਰਨ ਦੀ ਵਰਤੋਂ ਕਰ ਕੇ ਆਪਣੀ ਲੁਕ ਨੂੰ ਖੂਬਸੂਰਤ ਬਣਾ ਰਹੀਆਂ ਹਨ। ਖਾਸ ਕਰ ਕੇ ਵਿਆਹ, ਮਹਿੰਦੀ, ਮੰਗਣੀ ਅਤੇ ਫੈਮਿਲੀ ਫੰਕਸ਼ਨ ਦੌਰਾਨ ਮੁਟਿਆਰਾਂ ਨੂੰ ਇੰਡੀਅਨ ਡ੍ਰੈਸਿਜ਼ ਜਿਵੇਂ ਸਾੜ੍ਹੀ, ਲਹਿੰਗਾ-ਚੋਲੀ, ਡੋਗਰੀ ਸੂਟ, ਪੰਜਾਬੀ ਸੂਟ, ਪਟਿਆਲਾ ਸੂਟ ਤੇ ਹੋਰਾਂ ਨਾਲ ਫੁੱਲਾਂ ਵਾਲੀ ਜਾਂ ਪਰਾਂਦਾ ਗੁੱਤ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਚਾਰ ਚੰਦ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਦੂਜਿਆਂ ਨਾਲੋਂ ਵੱਖ ਦਿਖਾਉਂਦੀ ਹੈ। ਅੱਜਕੱਲ ਲਾੜੀਆਂ ਨੂੰ ਗੁੱਤ ਬਹੁਤ ਪਸੰਦ ਆ ਰਹੀ ਹੈ। ਜ਼ਿਆਦਾ ਲਾੜੀ ਨੂੰ ਵਿਆਹ ਦੌਰਾਨ ਗੁੱਤ ਕੀਤੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਜਿਨ੍ਹਾਂ ਮੁਟਿਆਰਾਂ ਦੇ ਵਾਲਾਂ ਦੀ ਲੰਬਾਈ ਘੱਟ ਹੈ ਉਨ੍ਹਾਂ ਵਿਚੋਂ ਵੀ ਕੁਝ ਮਾਰਕੀਟ ਤੋਂ ਹੇਅਰ ਐਕਸਟੈਨਸ਼ਨ ਖਰੀਦ ਕੇ ਗੁੱਤ ਬਣਾਉਣਾ ਪਸੰਦ ਕਰ ਰਹੀਆਂ ਹਨ।