ਮੁਟਿਆਰਾਂ ਨੂੰ ਕਿਊਟ ਲੁਕ ਦੇ ਰਹੀ ਹੈ ਰਫਲਡ ਮਿਨੀ ਡਰੈੱਸ
Saturday, May 24, 2025 - 03:47 PM (IST)

ਮੁੰਬਈ- ਗਰਮੀਆਂ ਦੇ ਮੌਸਮ ਵਿਚ ਮਿਨੀ ਡਰੈੱਸ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਮੁਟਿਆਰਾਂ ਨੂੰ ਵੱਖ-ਵੱਖ ਡਿਜ਼ਾਈਨ ਦੀ ਮਿਨੀ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਰਫਲਡ ਮਿਨੀ ਡਰੈੱਸ ਬਹੁਤ ਟਰੈਂਡ ਵਿਚ ਹੈ। ਇਹ ਡਿਜ਼ਾਈਨ ਮਿਨੀ ਡਰੈੱਸ ਨੂੰ ਹੋਰ ਜ਼ਿਆਦਾ ਅਟ੍ਰੈਕਟਿਵ ਅਤੇ ਸਟਾਈਲਿਸ਼ ਬਣਾਉਂਦਾ ਹੈ। ਰਫਲਡ ਮਿਨੀ ਡਰੈੱਸ ਇਕ ਤਰ੍ਹਾਂ ਦੀ ਡਰੈੱਸ ਹੈ ਜੋ ਆਮਤੌਰ ’ਤੇ ਛੋਟੀ ਅਤੇ ਆਰਾਮਦਾਇਕ ਹੁੰਦੀ ਹੈ, ਜਿਸ ਵਿਚ ਰਫਲਜ਼ ਜਾਂ ਫ੍ਰਿਲਸ ਦੀ ਡਿਟੇਲਿੰਗ ਹੁੰਦੀ ਹੈ। ਰਫਲਜ਼ ਛੋਟੇ, ਗੋਲ ਅਤੇ ਲਹਿਰਦਾਰ ਫੈਬ੍ਰਿਕ ਦੇ ਟੁਕੜੇ ਹੁੰਦੇ ਹਨ ਜੋ ਡਰੈੱਸ ਦੇ ਵੱਖ-ਵੱਖ ਹਿੱਸਿਆਂ ਜਿਵੇਂ ਨੈੱਕਲਾਈਨ, ਸਲੀਵਸ ਜਾਂ ਹੇਮਲਾਈਨ ’ਤੇ ਜੋੜੇ ਜਾਂਦੇ ਹਨ। ਰਫਲਡ ਮਿਨੀ ਡਰੈੱਸ ਆਮਤੌਰ ’ਤੇ ਗੋਡਿਆਂ ਦੇ ਉੱਪਰ ਤੱਕ ਆਉਂਦੀ ਹੈ। ਇਹ ਇਕ ਕੈਜੂਅਲ ਅਤੇ ਸਟਾਈਲਿਸ਼ ਬਦਲ ਹੈ ਜੋ ਗਰਮੀਆਂ ਜਾਂ ਪਾਰਟੀ ਵਿਚ ਪਹਿਨਣ ਲਈ ਉਪਯੁਕਤ ਹੈ।
ਰਫਲਡ ਮਿਨੀ ਡਰੈੱਸ ਵੱਖ-ਵੱਖ ਫੈਬ੍ਰਿਕਸ ਵਿਚ ਆਉਂਦੀ ਹੈ, ਜਿਵੇਂ ਕਿ ਕਾਟਨ, ਰੇਆਨ, ਚਿਫਾਨ ਆਦਿ। ਰਫਲਡ ਮਿਨੀ ਡਰੈੱਸ ਵੱਖ-ਵੱਖ ਮੌਕਿਆਂ ’ਤੇ ਪਹਿਨੀ ਜਾ ਸਕਦੀ ਹੈ। ਮੁਟਿਆਰਾਂ ਇਨ੍ਹਾਂ ਨੂੰ ਪਾਰਟੀ, ਕਲੱਬ, ਕੈਜੂਅਲ ਆਊਟਿੰਗ, ਸ਼ਾਪਿੰਗ ਆਦਿ ਵਿਚ ਪਹਿਨਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ। ਰਫਲਡ ਮਿਨੀ ਡਰੈੱਸ ਮੁਟਿਆਰਾਂ ਨੂੰ ਇਕ ਅਟ੍ਰੈਕਟਿਵ ਅਤੇ ਸਟਾਈਲਿਸ਼ ਲੁਕ ਦਿੰਦੀ ਹੈ। ਇਹ ਡਰੈੱਸ ਇਕ ਫੈਸ਼ਨੇਬਲ ਅਤੇ ਆਰਾਮਦਾਇਕ ਬਦਲ ਹੈ। ਗਰਮੀਆਂ ਦੇ ਮੌਸਮ ਵਿਚ ਰਫਲਡ ਮਿਨੀ ਡਰੈੱਸ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀ ਹੈ। ਖਾਸ ਕਰ ਕੇ ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਰਫਲਡ ਮਿਨੀ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਗਰਮੀਆਂ ਵਿਚ ਕੂਲ, ਫਰੈੱਸ ਦਿਖਾਉਣ ਦੇ ਨਾਲ-ਨਾਲ ਕਿਊਟ ਲੁਕ ਦਿੰਦੀਆਂ ਹਨ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਇਸਦੇ ਨਾਲ ਅਸੈਸਰੀਜ਼ ਵਿਚ ਨੈੱਕਲੈੱਸ, ਈਅਰਰਿੰਗਸ, ਵਾਚ, ਬ੍ਰੈਸਲੇਟ ਆਦਿ ਨੂੰ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਹਾਈ ਹੀਲਸ, ਫਲੈਟ ਸੈਂਡਲਸ, ਲਾਂਗ ਸ਼ੂਜ ਜ਼ਿਆਦਾ ਪਹਿਨਣਾ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ਵਿਚ ਇਸ ਡਰੈੱਸ ਨਾਲ ਮੁਟਿਆਰਾਂ ਨੂੰ ਖੁੱਲ੍ਹੇ ਵਾਲ ਜ਼ਿਆਦਾ ਜਚਦੇ ਹਨ।