ਚਾਹ 'ਚ ਮਿਲਾ ਕੇ ਵਾਲਾਂ 'ਤੇ ਲਗਾਓ ਇਹ ਚੀਜ਼, ਚਿੱਟੇ ਵਾਲ ਵੀ ਹੋ ਜਾਣਗੇ ਕਾਲੇ, ਨਹੀਂ ਪੈਣੀ ਮਹਿੰਦੀ ਦੀ ਲੋੜ

Friday, Nov 08, 2024 - 06:14 PM (IST)

ਚਾਹ 'ਚ ਮਿਲਾ ਕੇ ਵਾਲਾਂ 'ਤੇ ਲਗਾਓ ਇਹ ਚੀਜ਼, ਚਿੱਟੇ ਵਾਲ ਵੀ ਹੋ ਜਾਣਗੇ ਕਾਲੇ, ਨਹੀਂ ਪੈਣੀ ਮਹਿੰਦੀ ਦੀ ਲੋੜ

ਵੈੱਬ ਡੈਸਕ - ਅੱਜਕੱਲ੍ਹ ਸਫ਼ੈਦ ਵਾਲਾਂ ਦੀ ਸਮੱਸਿਆ ਆਮ ਹੋ ਗਈ ਹੈ। ਬੱਚਿਆਂ ’ਚ ਵੀ ਸਫ਼ੈਦ ਵਾਲ ਦੇਖੇ ਜਾ ਰਹੇ ਹਨ। ਨੌਜਵਾਨਾਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਉਮਰ ਦੇ ਲੋਕ ਸਮੇਂ ਤੋਂ ਪਹਿਲਾਂ ਸਲੇਟੀ ਵਾਲਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਵਾਲਾਂ ਨੂੰ ਕਾਲੇ ਰੱਖਣ ਲਈ ਲੋਕ ਮਹਿੰਗੇ ਹੇਅਰ ਡਾਈ, ਕਲਰ ਅਤੇ ਮਹਿੰਦੀ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ 'ਚ ਮੌਜੂਦ ਕੈਮੀਕਲ ਵਾਲਾਂ ਨੂੰ ਕਮਜ਼ੋਰ ਅਤੇ ਬੇਜਾਨ ਬਣਾ ਸਕਦੇ ਹਨ। ਜੇਕਰ ਤੁਸੀਂ ਵੀ ਸਫ਼ੇਦ ਵਾਲਾਂ ਤੋਂ ਪ੍ਰੇਸ਼ਾਨ ਹੋ, ਵਾਲਾਂ ਨੂੰ ਕਾਲੇ ਕਿਵੇਂ ਕਰੀਏ ਜਾਂ ਸਫ਼ੇਦ ਵਾਲਾਂ ਨੂੰ ਕਾਲਾ ਕਰਨ ਦਾ ਘਰੇਲੂ ਨੁਸਖਾ ਲੱਭ ਰਹੇ ਹੋ ਤਾਂ ਚਾਹ ਪੱਤੀ 'ਚ ਕਾਲਾ ਪਦਾਰਥ ਮਿਲਾ ਕੇ ਵਾਲਾਂ 'ਤੇ ਲਗਾਓ। ਇਹ ਤੁਹਾਡੇ ਵਾਲਾਂ ਨੂੰ ਨਾ ਸਿਰਫ਼ ਕਾਲੇ ਕਰੇਗਾ ਬਲਕਿ ਉਨ੍ਹਾਂ ਨੂੰ ਚਮਕਦਾਰ ਅਤੇ ਮਜ਼ਬੂਤ ​​ਵੀ ਬਣਾਏਗਾ। ਇੱਥੇ ਜਾਣੋ ਕੀ ਹੈ ਉਹ ਕਾਲੀ ਚੀਜ਼ ਅਤੇ ਇਸ ਨੂੰ ਵਾਲਾਂ 'ਤੇ ਲਗਾਉਣ ਲਈ ਕਿਵੇਂ ਤਿਆਰ ਕਰੀਏ।

ਪੜ੍ਹੋ ਇਹ ਵੀ ਖਬਰ - Makeup ਕਰਨ ਉਪਰੰਤ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਸਕਿਨ ’ਤੇ ਹੋਵੇਗਾ ਬੁਰਾ ਅਸਰ

ਚਾਹ ਪੱਤੀ ਅਤੇ ਕਾਲੀ ਚੀਜ਼ ਦਾ ਮਿਸ਼ਰਣ :-

- ਚਾਹ ਦੀ ਪੱਤੀ ਦੀ ਵਰਤੋਂ ਨਾ ਸਿਰਫ ਚਾਹ ਬਣਾਉਣ ਲਈ ਸਗੋਂ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਸ 'ਚ ਮੌਜੂਦ ਟੈਨਿਨ ਵਾਲਾਂ ਨੂੰ ਕੁਦਰਤੀ ਰੂਪ ਨਾਲ ਕਲਰ ਕਰਨ 'ਚ ਮਦਦ ਕਰਦੇ ਹਨ। ਇਸ ਪ੍ਰਕਿਰਿਆ ’ਚ ਅਸੀਂ ਚਾਹ ਦੀਆਂ ਪੱਤੀਆਂ ਨੂੰ ਕਾਲੇ ਪਦਾਰਥ ਜਿਵੇਂ ਕਿ ਆਂਵਲਾ ਪਾਊਡਰ ਜਾਂ ਕਾਲੇ ਤਿਲ ’ਚ ਮਿਲਾ ਕੇ ਵਰਤਦੇ ਹਾਂ।

ਸਮੱਗਰੀ :-

2 ਚਮਚ ਚਾਹ ਪੱਤੀ
1 ਚਮਚ ਕਾਲੇ ਤਿਲ ਪਾਊਡਰ ਜਾਂ ਆਂਵਲਾ ਪਾਊਡਰ
2 ਕੱਪ ਪਾਣੀ

ਪੜ੍ਹੋ ਇਹ ਵੀ ਖਬਰ - vivo ਲੈ ਕੇ ਆ ਰਿਹਾ ਹੈ 250MP ਦਾ ਕੈਮਰਾ ਤੇ 6700mAh ਦਾ ਜ਼ਬਰਦਸਤ ਸਮਾਰਟਫੋਨ

ਬਣਾਉਣ ਦਾ ਤਰੀਕਾ :-

- ਸਭ ਤੋਂ ਪਹਿਲਾਂ 2 ਕੱਪ ਪਾਣੀ 'ਚ 2 ਚਮਚ ਚਾਹ ਪੱਤੀ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਾ ਹੋ ਜਾਵੇ। ਇਸ ਤੋਂ ਬਾਅਦ ਇਸ ਨੂੰ ਫਿਲਟਰ ਕਰਕੇ ਠੰਡਾ ਕਰ ਲਓ। ਹੁਣ ਇਸ 'ਚ 1 ਚਮਚ ਕਾਲੇ ਤਿਲ ਦਾ ਪਾਊਡਰ ਜਾਂ ਆਂਵਲਾ ਪਾਊਡਰ ਮਿਲਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ।

ਲਾਉਣ ਦਾ ਤਰੀਕਾ :-

- ਇਸ ਮਿਸ਼ਰਣ ਨੂੰ ਜੜ੍ਹਾਂ ਤੋਂ ਲੈ ਕੇ ਵਾਲਾਂ ਦੇ ਸਿਰੇ ਤੱਕ ਚੰਗੀ ਤਰ੍ਹਾਂ ਨਾਲ ਲਗਾਓ। ਇਸ ਨੂੰ ਲਗਭਗ 1 ਘੰਟੇ ਤੱਕ ਸੁੱਕਣ ਦਿਓ, ਬਾਅਦ ’ਚ ਕੋਸੇ ਪਾਣੀ ਨਾਲ ਵਾਲਾਂ ਨੂੰ ਧੋ ਲਓ।

ਪੜ੍ਹੋ ਇਹ ਵੀ ਖਬਰ - ਕਿਤੇ ਤੁਸੀਂ ਤਾਂ ਨਹੀਂ ਹੋ ਰਹੇ ਕਾਲ ਰਿਕਾਰਡਿੰਗ ਦਾ ਸ਼ਿਕਾਰ? ਨਾ ਕਰੋ ਨਜ਼ਰਅੰਦਾਜ਼ ਨਹੀਂ ਤਾਂ ਪੈ ਸਕਦੈ ਭਾਰੀ

ਇਸ ਦੇ ਫਾਇਦੇ

-ਇਹ ਮਿਸ਼ਰਣ ਵਾਲਾਂ ਨੂੰ ਕੁਦਰਤੀ ਰੰਗ ਦੇਣ ’ਚ ਮਦਦ ਕਰਦਾ ਹੈ। ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ​​ਹੁੰਦੀਆਂ ਹਨ ਅਤੇ ਵਾਲ ਝੜਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਚਾਹ ਪੱਤੀ 'ਚ ਮੌਜੂਦ ਐਂਟੀਆਕਸੀਡੈਂਟ ਵਾਲਾਂ ਨੂੰ ਸਿਹਤਮੰਦ ਅਤੇ ਚਮਕਦਾਰ ਰੱਖਦੇ ਹਨ।

ਪੜ੍ਹੋ ਇਹ ਵੀ ਖਬਰ - ਬੱਚਿਆਂ ਤੋਂ ਫੋਨ ਛੁਡਾਉਣਾ ਹੋਇਆ ਸੌਖਾ, ਬਸ ਫੋਨ ’ਚ ਕਰੋ ਲਓ ਇਹ ਸੈਟਿੰਗਾਂ On

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News