ਇਸ ਤਰ੍ਹਾਂ ਬਿਨਾਂ ਖਰਚ ਕੀਤੇ ਸਜਾਓ ਆਪਣਾ ਘਰ

05/25/2017 1:09:50 PM

ਜਲੰਧਰ— ਘਰ ਨੂੰ ਆਪਣੇ ਹੱਥਾਂ ਨਾਲ ਸਜਾਇਆ ਜਾਵੇ ਤਾਂ ਇਕ ਅਲੱਗ ਹੀ ਖੁਸ਼ੀ ਮਿਲਦੀ ਹੈ। ਅੱੱਜ-ਕੱਲ੍ਹ ਉਂਝ ਵੀ ਮਹਿੰਗਾਈ ਦਾ ਜਮਾਨੇ ''ਚ ਹਰ ਚੀਜ਼ ਬਾਜ਼ਾਰ ਤੋਂ ਖਰੀਦਣੀ ਆਸਾਨ ਨਹੀਂ ਹੈ ਅਤੇ ਘਰ ਨੂੰ ਸਜਾਉਣ ਲਈ ਕਈ ਤਰ੍ਹਾਂ ਦੇ ਸਾਮਾਨ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਲਈ ਸਮਾਰਟ ਗ੍ਰਹਿਣੀ ਉਹੀ ਹੈ ਜੋ ਆਸੇ-ਪਾਸੇ ਦੀਆਂ ਚੀਜ਼ਾਂ ਨੂੰ ਬਾਖੂਬੀ ਨਾਲ ਇਸਤੇਮਾਲ ਕਰ ਸਕੇ। ਇਸ ਤਰ੍ਹਾਂ ਨਾਲ ਪੈਸਿਆਂ ਦਾ ਖਰਚਾ ਵੀ ਬਚ ਜਾਵੇਗਾ ਅਤੇ ਘਰ ਖੂਬਸੂਰਤ ਵੀ ਲੱਗਣ ਲੱਗੇਗਾ। ਅੱਜ ਅਸੀਂ ਜਿਸ ਚੀਜ਼ ਦੀ ਗੱਲ ਕਰ ਰਹੇ ਹਾਂ। ਉਹ ਹੈ ਸੀਪ ਮਤਲਬ ਸੀ ਸ਼ੈਲ। 
1. ਐਕੁਏਰੀਅਮ
ਡ੍ਰਾਇੰਗ ਰੂਮ ''ਚ ਰੱਖਿਆ ਐਕੁਏਰੀਅਮ ਸਾਕਾਰਤਮਕ ਊਰਜਾ ਪ੍ਰਧਾਨ ਕਰਦਾ ਹੈ ਪਰ ਤੁਸੀਂ ਸਿੰਪਲ ਜਿਹਾ ਦਿਖਾਈ ਦੇਣ ਵਾਲਾ ਐਕੁਏਰੀਅਮ ਨੂੰ ਵੀ ਖੂਬਸੂਰਤ ਬਣਾ ਸਕਦੇ ਹੋ। ਇਹ ਵੀ ਇੰਟੀਰੀਅਰ ਡੈਕੋਰੇਸ਼ਨ ਦਾ ਖਾਸ ਹਿੱਸਾ ਹੈ। ਤੁਸੀਂ ਇਸ ''ਚ ਰੰਗ-ਵਿਰੰਗੀ ਸੀਪ ਦਾ ਇਸਤੇਮਾਲ ਕਰ ਸਕਦੇ ਹੋ। 
2. ਸੈਂਟਰ ਟੇਬਲ
ਸਿੰਪਲ ਦਿਖਾਈ ਦੇਣ ਵਾਲਾ ਸੈਂਟਰ ''ਤੇ ਮਹਿਮਾਨਾਂ ਦੀ ਖਾਸ ਨਜ਼ਰ ਹੁੰਦੀ ਹੈ। ਤੁਸੀਂ ਕੱਚ ਦੇ ਬਾਊਲ ''ਚ ਸੀਪ ਪਾ ਕੇ ਇਸ ''ਚ ਥੋੜ੍ਹਾ ਜਿਹਾ ਪਾਣੀ ਭਰੋ ਅਤੇ ਰੰਗ-ਵਿਰੰਗੀਆਂ ਛੋਟੀਆਂ-ਛੋਟੀਆਂ ਮੋਮਬੱਤੀਆਂ ਵੀ ਪਾ ਦਿਓ। 
3. ਸ਼ੀਸ਼ਾ
ਬਾਥਰਮੂ ਦੇ ਸ਼ੀਸ਼ੇ ਨੂੰ ਵੱਖਰੀ ਲੁਕ ਦੇਣ ਲਈ ਤੁਸੀਂ ਇਸ ਦੇ ਸਾਈਡ ''ਤੇ ਸੀਪ ਲਗਾ ਸਕਦੇ ਹੋ। 
4. ਕੈਂਡਲ ਸਟੈਂਡ
ਅੱਜ-ਕੱਲ੍ਹ ਮੋਮਬੱਤੀਆਂ ਦਾ ਇਸਤੇਮਾਲ ਰੌਸ਼ਨੀ ਕਰਨ ਦੇ ਲਈ ਨਹੀਂ ਬਲਕਿ ਘਰ ਦੀ ਸਜਾਵਟ ਲਈ ਵੀ ਕੀਤਾ ਜਾਂਦਾ ਹੈ। ਇਸ ਲਈ ਸਟੈਂਡ ਦੀ ਖੂਬਸੂਰਤੀ ਬਣਾਉਣ ਲਈ ਤੁਸੀਂ ਸੀਪਾ ਦਾ ਇਸਤੇਮਾਲ ਵੀ ਕਰ ਸਕਦੇ ਹੋ।

 


Related News