ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਨੇ ਘਰ 'ਚ ਕੀਤੀ ਖੁਦਕੁਸ਼ੀ

Monday, Apr 15, 2024 - 12:11 PM (IST)

ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਨੇ ਘਰ 'ਚ ਕੀਤੀ ਖੁਦਕੁਸ਼ੀ

ਮੁੰਬਈ (ਬਿਊਰੋ) : ਇਸ ਵੇਲੇ ਦੀ ਵੱਡੀ ਤੇ ਦੁਖਦਾਈ ਖ਼ਬਰ ਸਾਊਥ ਫ਼ਿਲਮ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ। ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਕੰਨੜ ਫ਼ਿਲਮ ਨਿਰਮਾਤਾ ਅਤੇ ਕਾਰੋਬਾਰੀ ਸੌਂਦਰਿਆ ਜਗਦੀਸ਼ ਦੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਅਤੇ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਨੇ ਬੀਤੇ ਦਿਨੀਂ ਪੁਸ਼ਟੀ ਕੀਤੀ ਕਿ ਨਿਰਮਾਤਾ ਨੇ ਐਤਵਾਰ ਸਵੇਰੇ ਮਹਾਲਕਸ਼ਮੀ ਲੇਆਉਟ, ਬੈਂਗਲੁਰੂ ਸਥਿਤ ਆਪਣੇ ਨਿਵਾਸ 'ਤੇ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਮਗਰੋਂ ਉਨ੍ਹਾਂ ਨੂੰ ਤੁਰੰਤ ਰਾਜਾਜੀਨਗਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ -  ...ਤਾਂ ਇਨ੍ਹਾਂ ਕਾਰਨਾਂ ਕਰਕੇ ਚਲਾਈਆਂ ਗਈਆਂ ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਆਂ! ਜਾਣ ਲੱਗੇਗਾ ਝਟਕਾ

ਖ਼ਬਰਾਂ ਮੁਤਾਬਕ, ਮ੍ਰਿਤਕ ਦੇ ਦੋਸਤ ਸ਼੍ਰੇਅਸ ਨੇ ਦੱਸਿਆ ਹੈ ਕਿ, ਜਗਦੀਸ਼ ਦੀ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਮੌਤ ਹੋਈ। ਅਸੀਂ ਉਸ ਨੂੰ ਹਸਪਤਾਲ ਲੈ ਕੇ ਆਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਾਰਨ ਕੀ ਸੀ ਇਹ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਕੋਈ ਸਿਹਤ ਸਮੱਸਿਆ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦੇ ਘਰ ਫਾਇਰਿੰਗ ਦੇ ਮਾਮਲੇ 'ਚ ਪੁਲਸ ਦੀ ਵੱਡੀ ਸਫ਼ਲਤਾ, ਨਾਲ ਹੀ ਸਾਹਮਣੇ ਇਕ ਹੋਰ ਗੈਂਗਸਟਰ ਦਾ ਨਾਂ

ਦੱਸ ਦਈਏ ਕਿ ਹਾਲ ਹੀ 'ਚ ਜਗਦੀਸ਼ ਨੂੰ ਬੈਂਕ ਨੋਟਿਸ ਭੇਜਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹੀ ਉਨ੍ਹਾਂ ਦੇ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕਾਰਨ ਹੋ ਸਕਦਾ ਹੈ? ਇਸ 'ਤੇ ਸ਼੍ਰੇਅਸ ਨੇ ਕਿਹਾ, "ਨਹੀਂ ਇਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਮੁੱਦਾ ਪਿਛਲੇ ਕੁਝ ਸਮੇਂ ਤੋਂ ਬਣਿਆ ਰਿਹਾ। ਕਾਰੋਬਾਰੀ ਮੁੱਦੇ ਵੱਖਰੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News