ਇਸ ਤਰ੍ਹਾਂ ਬਣਾਓ ਸੰਤਰੇ ਦਾ ਜੂਸ

Wednesday, Apr 05, 2017 - 01:50 PM (IST)

 ਇਸ ਤਰ੍ਹਾਂ ਬਣਾਓ ਸੰਤਰੇ ਦਾ ਜੂਸ

 ਜਲੰਧਰ— ਗਰਮੀਆਂ ''ਚ ਜੂਸ ਹਰ ਕਿਸੇ ਦਾ ਮਨਪਸੰਦ ਹੁੰਦਾ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਇਸ ਲਈ ਅਸੀਂ ਗਰਮੀਆਂ ''ਚ ਕਈ ਤਰ੍ਹਾਂ ਦੇ ਜੂਸ ਬਣਾਉਂਦੇ ਅਤੇ ਪੀਂਦੇ ਹਾਂ। ਜੂਸ ਪੀਣ ਨਾਲ ਸਾਡੇ ਸਰੀਰ ''ਚ ਊਰਜਾ ਦੀ ਮਾਤਰਾ ''ਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਜੇ ਤੁਹਾਡਾ ਅਚਾਨਕ ਜੂਸ ਪੀਣ ਦਾ ਮਨ ਕਰੇ ਤਾਂ ਤੁਸੀਂ ਸੋਖੇ ਤਰੀਕੇ ਨਾਲ ਸੰਤਰੇ ਦਾ ਜੂਸ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਜੂਸ ਬਣਾਉਣ ਦੇ ਸੋਖੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਜੂਸ ਬਣਾਉਣ ਦੇ ਤਰੀਕੇ
- ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਮਾਰਕੇਟ ''ਚੋ ਤਾਜ਼ੇ ਅਤੇ ਰਸਦਾਰ ਸੰਤਰੇ ਲਿਆਓ।
- ਸੰਤਰੇ ਨੂੰ ਹਥੇਲਿਆਂ ''ਚ ਰੱਖ ਕੇ ਦਬਾਓ। ਹਥੇਲਿਆਂ ਦੇ ਦਬਾਅ ਨਾਲ ਕਾਫੀ ਰਸ ਕੱਢਿਆ ਜਾ ਸਕਦਾ ਹੈ।
- ਮਾਈਕਰੋਵੇਵ ਦੇ ਇਸਤੇਮਾਲ ਨਾਲ ਵੀ ਸੰਤਰੇ ਦਾ ਜੂਸ ਕੱਢਿਆ ਜਾ ਸਕਦਾ ਹੈ। ਸੰਤਰੇ ਨੂੰ ਤੇਜ਼ ਆਂਚ ''ਤੇ 10 ਸਕਿੰਟਾਂ ਲਈ ਮਾਈਕਰੋਵੇਵ ''ਚ ਰੱਖ ਦਿਓ। ਥੋੜ੍ਹੀ ਦੇਰ ਬਾਅਦ ਇਸ ਨੂੰ ਕੱਟ ਕੇ ਇਸ ਦਾ ਜੂਸ ਕੱਢ ਲਓ।
- ਬਲੇਂਡਰ ''ਚ ਸੰਤਰੇ ਦੇ ਟੁੱਕੜੇ ਪਾ ਕੇ ਵੀ ਬੜੀ ਸੋਖੇ ਤਰੀਕੇ ਨਾਲ ਸੰਤਰੇ ਦਾ ਜੂਸ ਬਣਾ ਸਕਦੇ ਹੋ।  


Related News