ਇਸ ਤਰ੍ਹਾਂ ਬਣਾਓ ਗੁੜ ਅਤੇ ਸੌਂਠ ਦੇ ਲੱਡੂ

11/17/2017 5:48:35 PM

ਨਵੀਂ ਦਿੱਲੀ— ਸਰਦੀ ਨੇ ਦਸਤਕ ਦੇ ਦਿੱਤੀ ਹੈ। ਸਰਦੀ ਦੇ ਮੌਸਮ ਵਿਚ ਲੋਗ ਘਰ ਵਿਚ ਗੁੜ ਅਤੇ ਸੌਂਠ ਦੇ ਲੱਡੂ ਬਣਾਉਂਦੇ ਹਨ। ਸਰਦੀ ਵਿਚ ਇਨ੍ਹਾਂ ਦੀ ਵਰਤੋਂ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਗੁੜ ਅਤੇ ਸੌਂਠ ਦੇ ਲੁਡੂ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 40 ਗ੍ਰਾਮ ਅਖਰੋਟ 
- 330 ਗ੍ਰਾਮ ਗੁੜ
- 1 ਚੱਮਚ ਸੌਂਫ ਪਾਊਡਰ
- 1 ਚੱਮਚ ਇਲਾਇਚੀ ਪਾਊਡਰ 
- 1 ਚੱਮਚ ਸੁੱਕਾ ਅਦਰਕ ਪਾਊਡਰ 
- 30 ਗ੍ਰਾਮ ਸੌਂਗੀ
ਬਣਾਉਣ ਦੀ ਵਿਧੀ 
1.
ਸਭ ਤੋਂ ਪਹਿਲਾਂ ਅਖਰੋਟ ਨੂੰ ਪੀਸ ਲਓ ਅਤੇ ਬਾਊਲ ਵਿਚ ਕੱਢ ਲਓ। 
2. ਇਸ ਤੋਂ ਬਾਅਦ ਗੁੜ ਨੂੰ ਪੀਸ ਲਓ ਅਤੇ ਫਿਰ ਇਸ ਵਿਚ ਸੌਂਫ ਪਾਊਡਰ, ਇਲਾਇਚੀ ਪਾਊਡਰ, ਅਦਰਕ ਪਾਊਡਰ ਅਤੇ ਸੌਂਗੀ ਪਾ ਕੇ ਪੀਸੋ।
3. ਫਿਰ ਥੋੜ੍ਹਾ ਜਿਹਾ ਮਿਕਸਰ ਲਓ ਅਤੇ ਲੱਡੂ ਬਣਾ ਲਓ ਗੁੜ ਅਤੇ ਸੌਂਠ ਦੇ ਲੱਡੂ ਤਿਆਰ ਹੈ ਇਸ ਨੂੰ ਸਰਵ ਕਰੋ।

 


Related News