ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਲਾਂਗ ਕੱਟ ਸਲੀਵਸ ਸੂਟ
Friday, Aug 08, 2025 - 09:07 AM (IST)

ਮੁੰਬਈ- ਮੁਟਿਆਰਾਂ ਆਪਣੀ ਲੁਕ ਨੂੰ ਸਟਾਈਲਿਸ਼ ਅਤੇ ਅਟ੍ਰੈਕਟਿਵ ਦਿਖਾਉਣ ਲਈ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਅਤੇ ਕੱਟ ਵਰਕ ਵਾਲੇ ਸੂਟ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਮਾਰਕੀਟ ਵਿਚ ਵੀ ਨਵੇਂ-ਨਵੇਂ ਡਿਜ਼ਾਈਨ ਅਤੇ ਕੱਟ ਵਾਲੇ ਸੂਟ ਮੁਹੱਈਆ ਹਨ। ਇਨ੍ਹਾਂ ਸੂਟਾਂ ਵਿਚ ਮੁਟਿਆਰਾਂ ਨੂੰ ਲਾਂਗ ਸਲਿਟ ਅਤੇ ਕੱਟ ਸਲੀਵਸ ਵਾਲੇ ਸੂਟ ਬਹੁਤ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਟਰੈਂਡੀ ਅਤੇ ਸਟਾਈਲਿਸ਼ ਲੁਕ ਦਿੰਦੇ ਹਨ।
ਲਾਂਗ ਸਲਿਟ ਸਲੀਵਸ ਵਾਲੇ ਸੂਟ ਵਿਚ ਸਲੀਵਸ ਵਿਚ ਮੋਡੇ ਤੋਂ ਗੁੱਟ ਤੱਕ ਇਕ ਕੱਟ ਜਾਂ ਸਲਿਟ ਹੁੰਦਾ ਹੈ। ਇਹ ਸਲਿਟਸ ਆਮਤੌਰ ’ਤੇ ਗਾਊਨ, ਜੈਕੇਟ, ਕੁੜਤੀਆਂ ਜਾਂ ਸੂਟ ਵਿਚ ਦੇਖਿਆ ਜਾ ਸਕਦਾ ਹੈ। ਮਾਰਕੀਟ ਵਿਚ ਕਈ ਸੂਟਾਂ ਵਿਚ ਲਾਂਗ ਸਲਿਟ ਸਲੀਵਸ ਦੇਖੀਆਂ ਜਾ ਸਕਦੀਆਂ ਹਨ ਜਿਵੇਂ ਅਨਾਰਕਲੀ ਸੂਟ ਵਿਚ ਵੀ ਸਲਿਟ ਸਲੀਵਸ ਦੀ ਵਰਤੋਂ ਕੀਤੀ ਜਾਂਦੀ ਹੈ। ਸਿੰਪਲ ਸਲਵਾਰ-ਕਮੀਜ਼ ਵਿਚ ਲੀ ਸਲਿਟ ਸਲੀਵਸ ਦੀ ਵਰਤੋਂ ਕੀਤੀ ਜਾਂਦੀ ਹੈ। ਮੁਟਿਆਰਾਂ ਨੂੰ ਲਾਂਗ ਕੱਟ ਸਲੀਵਸ ਵਿਚ ਪਲਾਜ਼ੋ ਸੂਟ, ਨਾਇਰਾ ਸੂਟ, ਫਰਾਕ ਸੂਟ, ਸ਼ਰਾਰਾ ਸੂਟ ਤੇ ਹੋਰ ਕਈ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਲਹਿੰਗਾ ਅਤੇ ਸਾੜ੍ਹੀ ਨਾਲ ਲਾਂਗ ਕੱਟ ਸਲੀਵਸ ਡਿਜ਼ਾਈਨ ਦੀ ਚੋਲੀ ਅਤੇ ਬਲਾਊਜ਼ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ।
ਇਨ੍ਹਾਂ ਸੂਟਾਂ ਵਿਚ ਜ਼ਿਆਦਾਤਰ ਵਿਸ਼ੇਸ਼ ਫੈਬਰਿਕ ਅਤੇ ਐਂਬ੍ਰਾਇਡਰੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੂਟ ਵੱਖ-ਵੱਖ ਮੌਕਿਆਂ ਜਿਵੇਂ ਕਿ ਪਾਰਟੀ, ਫੰਕਸ਼ਨ ਜਾਂ ਫਾਰਮਲ ਈਵੈਂਟਸ ਲਈ ਉਪਯੁਕਤ ਹੁੰਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਵਿਆਹਾਂ, ਰਿਸੈਪਸ਼ਨ, ਮਹਿੰਦੀ, ਮੰਗਣੀ ਆਦਿ ਿਵਚ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ।
ਇਨ੍ਹਾਂ ਨਾਲ ਮੁਟਿਆਰਾਂ ਨੂੰ ਲਾਈਟ ਤੋਂ ਹੈਵੀ ਜਿਊਲਰੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਇਨ੍ਹਾਂ ਨਾਲ ਮੈਚਿੰਗ ਜਿਊਲਰੀ ਕੈਰੀ ਕਰਨਾ ਪਸੰਦ ਕਰਦੀਆਂ ਹਨ। ਦੂਜੇ ਪਾਸੇ ਕੁਝ ਨੂੰ ਗੋਲਡਨ ਜਾਂ ਸਿਲਵਰ ਜਿਊਲਰੀ ਪਸੰਦ ਆ ਰਹੀ ਹੈ। ਮੁਟਿਆਰਾਂ ਇਨ੍ਹਾਂ ਨਾਲ ਆਪਣੀਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਨੂੰ ਵੀ ਕੈਰੀ ਕਰ ਰਹੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਨੂੰ ਫੁਟਵੀਅਰ ਵਿਚ ਹੀਲਸ, ਸੈਂਡਲ, ਜੁੱਤੀ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਸੁੰਦਰ ਬਣਾਉਂਦੇ ਹਨ।