ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

06/17/2020 3:42:28 PM

ਨਵੀਂ ਦਿੱਲੀ : ਨਵਜੰਮੇ ਬੱਚਿਆਂ ਦੀ ਦੇਖਭਾਲ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਤੁਹਾਡੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਥੇ ਹੀ ਬੱ‍ਚੇ ਵਿਚ ਹਰ ਮਹੀਨੇ ਤੁਹਾਨੂੰ ਕੁੱਝ ਨਾ ਕੁੱਝ ਬਦਲਾਅ ਵੀ ਦੇਖਣ ਨੂੰ ਮਿਲੇਗਾ। ਇਨ੍ਹਾਂ ਬਦਲਾਵਾਂ ਨੂੰ ਤੁਹਾਨੂੰ ਸੱਮਝਣਾ ਹੋਵੇਗਾ ਅਤੇ ਉਸੇ ਹਿਸਾਬ ਨਾਲ ਤੁਹਾਨੂੰ ਬੱਚੇ ਦੀ ਦੇਖਭਾਲ ਕਰਨੀ ਹੋਵੋਗੇ। ਤੁਹਾਡੇ ਲਈ ਬੱਚੇ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਗੱਲਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਉਸ ਦੇ ਸੋਣ ਤੋਂ ਲੈ ਕੇ ਖਾਣ ਤੱਕ ਦਾ ਤੁਹਾਨੂੰ ਪੂਰਾ ਧਿਆਨ ਰੱਖਣਾ ਹੈ। ਆਓ ਤੁਹਾਨੂੰ ਦੱਸਦੇ ਹਾਂ ਬੱਚੇ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਬਾਰੇ, ਜਿਨ੍ਹਾਂ ਨਾਲ ਤੁਹਾਡਾ ਬੱਚਾ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੇਗਾ।

PunjabKesari

ਬੱਚੇ ਦੇ ਖਾਣ ਦੇ ਸਮੇਂ ਦਾ ਰੱਖੋ ਪੂਰਾ ਧਿਆਨ
ਬੱਚੇ ਨੂੰ ਕਦੇ ਵੀ ਭੁੱਖਾ ਨਾ ਰੱਖੋ, ਉਨ੍ਹਾਂ ਦੇ ਰੋਣ ਨੂੰ ਸੱਮਝਣ ਦੀ ਕੋਸ਼ਿਸ਼ ਕਰੋ। ਉਂਝ ਅਜਿਹਾ ਜ਼ਰੂਰੀ ਨਹੀਂ ਦੀ ਬੱ‍ਚਾ ਹਮੇਸ਼ਾ ਭੁੱਖ ਨਾਲ ਹੀ ਰੋਂਦਾ ਹੈ। ਇਸ ਲਈ ਤੁਹਾਨੂੰ ਉਸ ਦੇ ਰੋਣ ਦੇ ਕਾਰਨ ਨੂੰ ਸੱਮਝਣਾ ਹੋਵੇਗਾ। ਨਵਜੰਮੇ ਜਾਂ 6-8 ਮਹੀਨੇ ਦੇ ਬੱ‍ਚੇ ਭੁੱਖ ਸਹਿਣ ਨਹੀਂ ਕਰ ਪਾਉਂਦੇ ਹਨ, ਜਿਸ ਕਾਰਨ ਉਹ ਰੋਣ ਲੱਗਦੇ ਹਨ। ਇਸ ਲਈ ਬੱਚਿਆਂ ਨੂੰ ਸਮੇਂ-ਸਮੇਂ 'ਤੇ ਦੁੱਧ ਪਿਲਾਉਂਦੇ ਰਹੋ। ਬੱ‍ਚੇ ਨੂੰ ਇਕ ਦਿਨ ਵਿਚ ਘੱਟ ਤੋਂ ਘੱਟ 8-12 ਵਾਰ ਦੁੱਧ ਜ਼ਰੂਰ ਪਿਲਾਓ, ਅਜਿਹਾ ਤੁਸੀਂ ਬੱ‍ਚੇ ਦੇ 6 ਤੋਂ 8 ਮਹੀਨੇ ਤੱਕ ਕਰ ਸਕਦੇ ਹੋ।

ਬੱਚਿਆਂ ਨੂੰ ਦੁੱਧ ਪਿਲਾਉਣ ਦੇ ਬਾਅਦ ਡਕਾਰ ਜ਼ਰੂਰ ਦਿਵਾਓ
ਦੁੱਧ ਪਿਲਾਉਣ ਦੇ ਬਾਅਦ ਬੱਚੇ ਨੂੰ ਡਕਾਰ ਜ਼ਰੂਰ ਦਿਵਾਉਣਾ ਚਾਹੀਦਾ ਹੈ, ਕਿਉਂਕਿ ਦੁੱਧ ਪੀਂਦੇ ਸਮੇਂ ਬੱ‍ਚੇ ਹਵਾ ਵੀ ਨਿਗਲ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਢਿੱਡ ਵਿੱਚ ਗੈਸ ਬਨਣ ਲੱਗਦੀ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਢਿੱਡ ਵਿਚ ਦਰਦ ਹੁੰਦਾ ਹੈ। ਡਕਾਰ ਦਿਵਾਉਣ ਨਾਲ ਇਹ ਹਵਾ ਡਕਾਰ ਜ਼ਰੀਏ ਬਾਹਰ ਨਿਕਲ ਜਾਂਦੀ ਹੈ ਅਤੇ ਬੱ‍ਚੇ ਨੂੰ ਢਿੱਡ ਦਰਦ ਵੀ ਨਹੀਂ ਹੁੰਦਾ। ਜੇਕਰ ਬੱਚਾ ਦੁੱਧ ਪੀ ਕੇ ਦੁੱਧ ਬਾਹਰ ਕੱਢ ਦਿੰਦਾ ਹੈ ਤਾਂ ਇਸ ਸਥਿਤੀ ਵਿਚ ਵੀ ਬੱਚੇ ਨੂੰ ਡਕਾਰ ਦਿਵਾਉਣਾ ਚਾਹੀਦਾ ਹੈ।

PunjabKesari

ਡਾਈਪਰ ਬਦਲਦੇ ਰਹੋ
ਬੱਚੇ ਦਾ ਸਮੇਂ 'ਤੇ ਡਾਈਪਰ ਬਦਲਣਾ ਜ਼ਰੂਰੀ ਹੈ। ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਇਕ ਦਿਨ ਵਿਚ ਕਿੰਨੀ ਵਾਰ ਡਾਈਪਰ ਬਦਲਣਾ ਚਾਹੀਦਾ ਹੈ। ਬੱ‍ਚਾ ਦਾ ਇਕ ਦਿਨ ਵਿਚ ਘੱਟ ਤੋਂ ਘੱਟ 6 ਤੋਂ 8 ਡਾਇਪਰ ਗਿੱਲੇ ਕਰ ਸਕਦਾ ਹੈ। ਜੇਕਰ ਤੁਹਾਨੂੰ ਬੱਚੇ ਦਾ ਡਾਈਪਰ ਭਰਿਆ ਹੋਇਆ ਲੱਗੇ ਤਾਂ ਉਸ ਨੂੰ ਤੁਰੰਤ ਬਦਲ ਦਿਓ। ਡਾਇਪਰ ਨੂੰ ਬਦਲਣ ਦੇ ਬਾਅਦ ਬੇਬੀ ਪਾਊਡਰ ਜ਼ਰੂਰ ਲਗਾਓ। ਬੱਚਿਆਂ ਨੂੰ ਰੋਜ਼ਾਨਾ ਕੁੱਝ ਘੰਟਿਆਂ ਲਈ ਡਾਇਪਰ ਦੇ ਬਿਨਾਂ ਵੀ ਰੱਖੋ।

ਬੱ‍ਚੇ ਦਾ ਢਿੱਡ ਦਰਦ ਹੋ ਰਿਹਾ ਹੋਵੇ ਤਾਂ ਕੀ ਕਰੀਏ
ਉਂਝ ਤਾਂ ਬੱ‍ਚੇ ਦਾ ਢਿੱਡ ਦਰਦ ਹੋਣ 'ਤੇ ਡਾਕ‍ਟਰ ਵੱਲੋਂ ਦੱਸੀਆਂ ਗਈ ਦਵਾਈਆਂ ਹੀ ਦਿਓ ਪਰ ਜੇਕਰ ਇਸ ਨਾਲ ਵੀ ਆਰਾਮ ਨਹੀਂ ਮਿਲ ਰਿਹਾ ਤਾਂ ਤੁਸੀ ਘਰੇਲੂ ਨੁਸ‍ਖੇ ਅਪਣਾ ਸਕਦੇ ਹੋ। ਜਿਵੇਂ ਕੀ ਤੁਸੀਂ ਉਸ ਨੂੰ ਅਜਵਾਇਨ ਦਾ ਸੇਕ ਦੇ ਸਕਦੇ ਹੋ। ਇਸ ਨਾਲ ਬੱ‍ਚੇ ਨੂੰ ਤੁਰੰਤ ਆਰਾਮ ਮਿਲੇਗਾ।

PunjabKesari

ਕੱਪੜਿਆਂ ਦਾ ਰੱਖੋ ਖਾਸ ਧਿਆਨ
ਬੱਚਿਆਂ ਨੂੰ ਆਰਾਮ ਉਦੋਂ ਮਿਲੇਗਾ ਜਦੋਂ ਉਨ੍ਹਾਂ ਨੂੰ ਆਰਾਮਦਾਇਕ ਕੱਪੜੇ ਪਹਿਨਾਏ ਜਾਣਗੇ। ਇਸ ਲਈ ਬੱਚੇ ਨੂੰ ਹਮੇਸ਼ਾ ਆਰਾਮਦਾਇਕ ਕੱਪੜੇ ਹੀ ਪਹਿਨਾਓ। ਕੱਪੜਿਆਂ ਦੇ ਸਾਈਜ ਦਾ ਵੀ ਧਿਆਨ ਰੱਖੋ, ਵੱਡੇ ਸਾਈਜ ਦੇ ਕੱਪੜਿਆਂ ਵਿਚ ਬੱ‍ਚੇ ਅਸਹਜ ਮਹਿਸੂਸ ਕਰਦੇ ਹੈ । ਨਾਲ ਹੀ ਬੱਚਿਆਂ ਲਈ ਮੌਸਮ ਦੇ ਹਿਸਾਬ ਨਾਲ ਹੀ ਕੱਪੜਿਆਂ ਦੀ ਚੋਣ ਕਰੋ।



ਨਹੂੰਆਂ ਅਤੇ ਕੰਨਾਂ ਦੀ ਸਫਾਈ ਨਾਲ ਜੁੜੀਂ ਗੱਲਾਂ ਦਾ ਵੀ ਰੱਖੋ ਧਿਆਨ
ਬੱਚੇ ਦੇ ਨਹੂੰ ਬਹੁਤ ਤੇਜ਼ੀ ਨਾਲ ਵੱਧਦੇ ਹਨ ਅਤੇ ਉਹ ਆਪਣੇ ਹੱਥਾਂ ਨਾਲ ਆਪਣੇ ਚਿਹਰੇ ਜਾਂ ਸਰੀਰ ਨੂੰ ਖਰੂੰਡੇ ਮਾਰ ਸਕਦਾ ਹੈ।  ਇਸ ਲਈ ਬੱਚੇ ਦੇ ਨਹੂੰਆਂ ਨੂੰ ਹਰ ਦੂਜੇ-ਤੀਜੇ ਦਿਨ ਕੱਟਦੇ ਰਹੋ। ਨਾਲ ਹੀ ਉਸ ਦੇ ਕੰਨਾਂ ਦੀ ਵੀ ਸਫਾਈ ਕਰਦੇ ਕਰੋ।


cherry

Content Editor

Related News