ਵਿਸ਼ੇਸ਼ ਇਜਲਾਸ ''ਚ ਬੋਲੇ ਅਮਨ ਅਰੋੜਾ, ਹਿੰਦੋਸਤਾਨ ਨੂੰ ਇਕੱਠਾ ਰੱਖਣ ਲਈ ਗੁਰੂ ਸਾਹਿਬ ਨੇ ਲਾਸਾਨੀ ਸ਼ਹਾਦਤ ਦਿੱਤੀ

Monday, Nov 24, 2025 - 02:52 PM (IST)

ਵਿਸ਼ੇਸ਼ ਇਜਲਾਸ ''ਚ ਬੋਲੇ ਅਮਨ ਅਰੋੜਾ, ਹਿੰਦੋਸਤਾਨ ਨੂੰ ਇਕੱਠਾ ਰੱਖਣ ਲਈ ਗੁਰੂ ਸਾਹਿਬ ਨੇ ਲਾਸਾਨੀ ਸ਼ਹਾਦਤ ਦਿੱਤੀ

ਸ੍ਰੀ ਅਨੰਦਪੁਰ ਸਾਹਿਬ (ਵੈੱਬ ਡੈਸਕ)- 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਸ਼ੇਸ਼ ਇਜਲਾਸ ਦੌਰਾਨ ਬੋਲਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਜਿਹੀ ਕੁਰਬਾਨੀ ਸੀ, ਜੋ ਦੂਜੇ ਧਰਮ ਲਈ ਹੋਈ। ਇਹ ਉਹ ਕੁਰਬਾਨੀ ਸੀ ਕਿ ਜਿੱਥੇ ਧੜ ਅਤੇ ਸਿਰ ਦਾ ਵੱਖ-ਵੱਖ ਅੰਤਿਮ ਸੰਸਕਾਰ ਹੋਇਆ ਅਤੇ ਅੰਤਿਮ ਰਸਮਾਂ ਕੀਤੀਆਂ ਗਈਆਂ। ਗੁਰੂ ਸਾਹਿਬ ਆਪਣੇ ਸਰੀਰ ਦੇ ਭਾਵੇਂ ਦੋ ਟੋਟੇ ਕਰਵਾ ਗਏ ਪਰ ਉਹ ਹਿੰਦੋਸਤਾਨ ਨੂੰ ਸਾਰੇ ਧਰਮਾਂ, ਫਿਰਕੂਆਂ ਅਤੇ ਮਜ਼੍ਹਬਾਂ ਨੂੰ ਇਕੱਠਾ ਰੱਖ ਗਏ।  ਅਮਨ ਅਰੋੜਾ ਨੇ ਕਿਹਾ ਕਿ ਅੱਜ ਗੁਰੂ ਸਾਹਿਬ ਨੂੰ ਅਸਲੀ ਸਿਜਦਾ ਇਕੋ ਇਹ ਹੋ ਸਕਦਾ ਹੈ ਕਿ ਨਾ ਹਿੰਦੋ ਰਾਸ਼ਟਰ, ਨਾ ਖਾਲਿਸਤਾਨ, ਜੁੱਗ-ਜੁੱਗ ਜਿਵੇਂ ਮੇਰਾ ਹਿੰਦੋਸਸਤਾਨ', ਹਿੰਦੋਸਤਾਨ ਨੂੰ ਇਕੱਠਾ ਰੱਖਣ ਲਈ ਗੁਰੂ ਸਾਹਿਬ ਨੇ ਆਪਣੀ ਲਾਸਾਨੀ ਸ਼ਹਾਦਤ ਦਿੱਤੀ। 

ਇਹ ਵੀ ਪੜ੍ਹੋ: ਪੰਜਾਬ ਦੀ ਆਬੋ ਹਵਾ ਹੋਈ ਜ਼ਹਿਰੀਲੀ! 400 ਤੋਂ ਪਾਰ ਪੁੱਜਾ AQI,ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ

ਅਮਨ ਅਰੋੜਾ ਨੇ ਕਿਹਾ ਕਿ ਮੇਰੇ ਲਈ ਇਹ ਹੋਰ ਵੀ ਮਾਣ ਦੀ ਗੱਲ ਹੈ ਕਿ ਜਿੱਥੇ ਮੈਂ ਅੱਜ ਪਵਿੱਤਰ ਧਰਤੀ 'ਤੇ ਗੁਰੂ ਸਾਹਿਬ ਨੂੰ ਸਿਜਦਾ ਕਰ ਰਿਹਾ ਹਾਂ, ਉਥੇ ਹੀ ਮੈਂ ਉਸ ਹਲਕੇ ਤੋਂ ਸੁਨਾਮ ਸ਼੍ਰੀ ਊਧਮ ਸਿੰਘ ਵਾਲਾ ਤੋਂ ਆਉਂਦਾ ਹਾਂ ਜਿਸ ਦੇ ਨਗਰ ਲੌਂਗੋਵਾਲ ਦਾ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਸੰਬੰਧ ਹੈ। ਭਾਈ ਮਤੀ ਦਾਸ ਜੀ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਪਰ ਉਹ ਅਡੋਲ ਰਹੇ। ਭਾਈ ਸਤੀ ਦਾਸ ਜੀ ਨੂੰ ਰੂੰਹ ਵਿਚ ਬੰਨ੍ਹ ਕੇ ਅਗਨ ਭੇਟ ਕੀਤਾ ਗਿਆ ਪਰ ਉਹ ਅਡੋਲ ਰਹੇ। ਇਸੇ ਤਰ੍ਹਾਂ ਭਾਈ ਦਿਆਲਾ ਜੀ ਨੂੰ ਦੇਗਿਆਂ ਵਿਚ ਬਾਲ ਦਿੱਤਾ ਗਿਆ, ਪਰ ਉਹ ਵੀ ਅਡੋਲ ਰਹੇ ਅਤੇ ਸੀ ਤੱਕ ਨਾ ਕੀਤੀ ਅਤੇ ਨਾਮ ਜਪਦੇ ਰਹੇ। 

ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਹੋਇਆ ਅੰਤਿਮ ਸੰਸਕਾਰ, ਰੋਂਦੀ ਹੋਈ ਮਾਂ ਬੋਲੀ, ਮੁਲਜ਼ਮ ਨੂੰ...

ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹਾਂ ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਸਾਡੀ ਉਹ ਸਰਕਾਰ ਹੈ, ਜਿਸ ਨੇ ਪਿਛਲੇ ਸਾਢੇ ਤਿੰਨ ਸਾਲਾ ਵਿਚ ਇਹ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਦੇ ਫਲਸਫ਼ੇ ਦੇ ਉੱਤੇ ਚੱਲ ਸਕੀਏ। ਉਨ੍ਹਾਂ ਕਿਹਾ ਕਿ ਸਮਾਗਮਾਂ ਦੀ ਪਲਾਨਿੰਗ ਸਾਲ ਇਕ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਤੇ ਜਦੋਂ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਈ ਤਾਂ ਇਕ ਮੁੱਦਾ ਉੱਠਿਆ ਕਿ ਅਜਿਹੇ ਧਾਰਮਿਕ ਸਮਾਗਮ ਸਰਕਾਰਾਂ ਦੇ ਕੰਮ ਨਹੀਂ ਹੁੰਦੇ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਜਿਹੇ ਕੰਮ ਸਰਕਾਰਾਂ ਦੇ ਕਿਉਂ ਨਹੀਂ ਹੁੰਦੇ? ਕੀ ਸਰਕਾਰਾਂ ਦਾ ਫਰਜ਼ ਨਹੀਂ ਹੁੰਦਾ ਕਿ ਧਰਮ, ਸਮਾਜ ਅਤੇ ਹਰ ਸੋਚ ਦੀ ਰੱਖਿਆ ਕੀਤੀ ਜਾਵੇ। 

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਮੁੱਦੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ! ਦਿੱਤੀ ਚਿਤਾਵਨੀ

ਅੱਜ ਫਿਰ ਪੂਰੇ ਮੁਲਕ ਵਿਚ ਧਰਮ, ਮਜ਼੍ਹਬਾਂ, ਫਿਰਕਿਆਂ, ਮੰਦਿਰਾਂ, ਗੁਰਦੁਆਰਿਆਂ ਵਿਚ ਉਹੀ ਵੰਡੀਆਂ ਪਾਈਆਂ ਜਾ ਰਹੀਆਂ ਹਨ। ਮਸਜ਼ਿਦਾਂ ਦੇ ਨਾਂ 'ਤੇ ਸਮਾਜ ਅਤੇ ਇਨਸਾਨੀਅਤ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸੈਸ਼ਨ ਇਸ ਕਰਕੇ ਜ਼ਰੂਰੀ ਸੀ ਕਿ ਪੰਜਾਬ ਦੇ ਤਿੰਨ ਕਰੋੜ ਲੋਕ, ਇਕ ਸੌ 50 ਕਰੋੜ ਲੋਕਾਂ ਨੂੰ ਇਹ ਸੁਨੇਹਾ ਦੇ ਸਕਣ ਕਿ ਅੱਜ ਵੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਤਿੰਨ ਕਰੋੜ ਲੋਕ ਉਹ ਹਨ, ਜਿਹੜੇ ਕਿ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਅੱਜ ਵੀ ਪੂਰੇ ਮੁਲਕ ਵਿਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਗੁਰੂ ਸਾਹਿਬ ਨੂੰ ਅਸਲੀ ਸਿਜਦਾ ਇਕੋ ਇਹ ਹੋ ਸਕਦਾ ਹੈ ਕਿ ਨਾ ਹਿੰਦੋ ਰਾਸ਼ਟਰ, ਨਾ ਖਾਲਿਸਤਾਨ, ਜੁੱਗ-ਜੁੱਗ ਜਿਵੇਂ ਮੇਰਾ ਹਿੰਦੋਸਸਤਾਨ। ਜਿਸ ਹਿੰਦੋਸਤਾਨ ਨੂੰ ਇਕੱਠਾ ਰੱਖਣ ਲਈ ਗੁਰੂ ਸਾਹਿਬ ਨੇ ਆਪਣੀ ਲਾਸਾਨੀ ਸ਼ਹਾਦਤ ਦਿੱਤੀ। 

ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਹੋਏ ਕਤਲ ਮਾਮਲੇ 'ਚ ਵੱਡਾ ਐਕਸ਼ਨ! ASI 'ਤੇ ਡਿੱਗੀ ਗਾਜ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News