ਜੈਪੁਰ ''ਚ ਸਥਿਤ ਹੈ ਆਮੇਰ ਕਿਲ੍ਹਾ, ਜਾਣੋ ਇਸ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ

06/23/2020 1:10:49 PM

ਨਵੀਂ ਦਿੱਲੀ : ਰਾਜਸਥਾਨ ਦੇ ਇਤਿਹਾਸਿਕ ਕਿਲ੍ਹੇ ਦੁਨੀਆਭਰ ਵਿਚ ਮਸ਼ਹੂਰ ਹਨ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਸਥਿਤ ਆਮੇਰ ਦਾ ਕਿਲ੍ਹਾ ਚਰਚਿਤ ਸਥਾਨਾਂ ਵਿਚੋਂ ਇਕ ਹੈ। ਰਾਜਸਥਾਨ ਕਲਾ ਅਤੇ ਸੰਸਕ੍ਰਿਤੀ ਦਾ ਅਨੌਖਾ ਨਮੂਨਾ ਹੈ। ਇਸ ਕਿਲ੍ਹੇ ਦਾ ਨਿਰਮਾਣ 16ਵੀ ਸਦੀ ਵਿਚ ਕੀਤਾ ਗਿਆ ਸੀ। ਅੱਜ ਅਸੀਂ ਤੁਹਾਨੂੰ ਇਕ ਉੱਚੀ ਪਹਾੜੀ 'ਤੇ ਬਣੇ ਆਮੇਰ ਦੇ ਕਿਲ੍ਹੇ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ ਦੱਸਾਂਗੇ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਗੇ।  

PunjabKesari

ਕਿਲ੍ਹੇ ਦਾ ਨਾਮ ਆਮੇਰ ਕਿਉਂ ਰੱਖਿਆ ਗਿਆ?
ਇੱਥੇ ਰਹਿਣ ਵਾਲੇ ਲੋਕਾਂ ਦਾ ਮਾਂ ਦੁਰਗਾ ਵਿਚ ਡੂੰਘਾ ਵਿਸ਼ਵਾਸ ਸੀ। ਇਸ ਵਜ੍ਹਾ ਨਾਲ ਆਮੇਰ ਕਿਲ੍ਹੇ ਦਾ ਨਾਮ ਮਾਂ ਅੰਬਾ ਦੇਵੀ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸ ਦੇ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਕਿਲ੍ਹੇ ਦਾ ਨਾਮ ਅੰਬਿਕੇਸ਼ਵਰ ਦੇ ਨਾਮ 'ਤੇ ਪਿਆ, ਜੋ ਭਗਵਾਨ ਸ਼ਿਵ ਦਾ ਹੀ ਇਕ ਰੂਪ ਹੈ। ਇਸ ਕਿਲ੍ਹੇ ਵਿਚ ਇਕ ਪਾਸੇ ਵੱਡੇ-ਵੱਡੇ ਗਲਿਆਰੇ ਨਜ਼ਰ ਆਉਂਦੇ ਹਨ, ਉਥੇ ਹੀ ਦੂਜੇ ਪਾਸੇ ਇੱਥੇ ਭੀੜੀਆਂ ਗਲੀਆਂ ਵੀ ਹਨ। ਇਸ ਕਿਲੇ ਦੇ ਸਾਹਮਣੇ ਬਣੀ ਝੀਲ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੀ ਹੈ।  

ਕਿਲ੍ਹੇ ਨੂੰ ਬਨਣ ਵਿਚ ਲੱਗੇ 100 ਸਾਲ
ਆਮੇਰ ਦਾ ਕਿਲ੍ਹਾ 16ਵੀ ਸਦੀ ਵਿਚ ਰਾਜਾ ਮਾਨ ਸਿੰਘ ਦੇ ਸਮੇਂ ਵਿਚ ਬਨਣਾ ਸ਼ੁਰੂ ਹੋਇਆ ਸੀ ਪਰ ਇਸ ਦਾ ਨਿਰਮਾਣ ਕੰਮ ਰਾਜਾ ਸਵਾਈ ਜੈ ਸਿੰਘ ਦੂਜਾ ਅਤੇ ਰਾਜਾ ਜੈ ਸਿੰਘ ਪਹਿਲੇ ਦੇ ਸਮੇਂ ਤੱਕ ਚੱਲਦਾ ਰਿਹਾ। ਇਨ੍ਹਾਂ ਰਾਜਾਵਾਂ ਨੇ ਇਸ ਕਿਲ੍ਹੇ ਦੀ ਵਾਸਤੁ ਕਲਾ 'ਤੇ ਵਿਸ਼ੇਸ਼ ਧਿਆਨ ਦਿੱਤਾ, ਜਿਸ ਵਜ੍ਹਾ ਨਾਲ ਇਸ ਨੂੰ ਬਨਣ ਵਿਚ 100 ਸਾਲ ਦਾ ਸਮਾਂ ਲੱਗਾ।  

PunjabKesari

ਕਿਲ੍ਹੇ ਵਿਚ ਸਥਿਤ ਸ਼ਿਲਾ ਦੇਵੀ ਮੰਦਰ
ਆਮੇਰ ਦੇ ਕਿਲ੍ਹੇ ਵਿਚ ਸ਼ਿਲਾ ਦੇਵੀ ਮੰਦਰ ਸਥਿਤ ਹੈ। ਇਸ ਮੰਦਰ ਦੇ ਪਿੱਛੇ ਇਕ ਬੇਹੱਦ ਦਿਲਚਸਪ ਕਹਾਣੀ ਹੈ।  ਮੰਨਿਆ ਜਾਂਦਾ ਹੈ ਕਿ ਰਾਜਾ ਮਾਨ ਸਿੰਘ ਦੇ ਸੁਪਨੇ ਵਿਚ ਮਾਂ ਕਾਲੀ ਨੇ ਦਰਸ਼ਨ ਦਿੱਤੇ ਅਤੇ ਉਨ੍ਹਾਂ ਨੂੰ ਜੇਸੋਰ (ਬੰਗਲਾਦੇਸ਼ ਦੇ ਕਰੀਬ ਸਥਿਤ ਇਕ ਜਗ੍ਹਾ) ਦੇ ਕਰੀਬ ਆਪਣੀ ਮੂਰਤੀ ਲੱਭਣ ਨੂੰ ਕਿਹਾ। ਰਾਜਾ ਮਾਨ ਸਿੰਘ ਨੇ ਓਵੇਂ ਹੀ ਕੀਤਾ ਪਰ ਉਨ੍ਹਾਂ ਨੂੰ ਉੱਥੇ ਮਾਂ ਦੀ ਮੂਰਤੀ ਮਿਲਣ ਦੀ ਜਗ੍ਹਾ ਇਕ ਵੱਡਾ ਜਿਹਾ ਪੱਥਰ ਮਿਲਿਆ। ਮਾਂ ਸ਼ਿਲਾ ਦੇਵੀ ਦੀ ਮੂਰਤੀ ਲੱਭਣ ਲਈ ਇਸ ਪੱਥਰ ਦੀ ਸਫਾਈ ਕੀਤੀ ਗਈ। ਇਸ ਤਰ੍ਹਾਂ ਇੱਥੇ ਸ਼ਿਲਾ ਦੇਵੀ ਦਾ ਮੰਦਰ ਬਣ ਗਿਆ।  

ਸੀਸ਼ ਮਹਿਲ
ਕਿਲ੍ਹੇ ਦੇ ਅੰਦਰ ਸ਼ੀਸ਼ੇ ਇਸ ਤਰ੍ਹਾਂ ਨਾਲ ਲਗਾਏ ਗਏ ਹਨ ਕਿ ਇਸ ਵਿਚ ਲਾਈਟਾ ਚਲਾਉਣ 'ਤੇ ਪੂਰਾ ਭਵਨ ਜਗਮਗਾ ਉੱਠਦਾ ਹੈ। ਬਾਲੀਵੁਡ ਡਾਇਰੈਕਟਰਸ ਲਈ ਸ਼ੂਟਿੰਗ ਕਰਨ ਲਈ ਇਹ ਜਗ੍ਹਾ ਪ੍ਰਸੰਦੀਦਾ ਰਹੀ ਹੈ। ਇੱਥੇ ਦਿਲੀਪ ਕੁਮਾਰ ਅਤੇ ਮਧੁਬਾਲਾ ਦੀ ਫਿਲਮ ਮੁਗਲ-ਏ-ਆਜ਼ਮ ਦੇ ਗਾਣੇ 'ਪਿਆਰ ਕੀਆ ਤੋ ਡਰਨਾ ਕਿਆ' ਦੀ ਸ਼ੂਟਿੰਗ ਹੋਈ ਸੀ।  

PunjabKesari


cherry

Content Editor

Related News