ਜਾਣੋ, ਕਿਉਂ ਨਹੀਂ ਪੀਣਾ ਚਾਹੀਦਾ ਖੜ੍ਹੇ ਹੋ ਕੇ ਪਾਣੀ

04/30/2017 5:50:31 PM

ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਪਾਣੀ ਪੀਂਦੇ ਰਹਿਣਾ ਜ਼ਰੂਰੀ ਹੈ। ਪਰ ਕੀ ਤੁਸੀਂ ਪਾਣੀ ਪੀਣ ਦਾ ਸਹੀ ਤਰੀਕਾ ਜਾਣਦੇ ਹੋ। ਜੇ ਤੁਹਾਡਾ ਪਾਣੀ ਪੀਣ ਦਾ ਤਰੀਕਾ ਸਹੀ ਨਹੀਂ ਤਾਂ ਤੁਸੀਂ ਕਈ ਬੀਮਾਰੀਆਂ ਨੂੰ ਸੱਦਾ ਦੇ ਰਹੇ ਹੋ।  ਆਯੁਰਵੇਦ ਮੁਤਾਬਕ ਸਾਨੂੰ ਕਦੇ ਵੀ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਕੀ ਨੁਕਸਾਨ ਹੋ ਸਕਦੇ ਹਨ।
1. ਗੁਰਦੇ ਦੀ ਬੀਮਾਰੀ
ਗੁਰਦੇ ਦਾ ਕੰਮ ਹੁੰਦਾ ਹੈ ਸਰੀਰ ''ਚ ਪਾਣੀ ਨੂੰ ਛਾਨਣਾ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਬਿਨਾਂ ਸਹੀ ਤਰੀਕੇ ਛਣੇ ਵੱਗ ਜਾਂਦਾ ਹੈ। ਸਮੇਂ ਦੇ ਨਾਲ ਤੁਹਾਡੇ ਪਿਸ਼ਾਬ ਬਲੈਡਰ ਅਤੇ ਖੂਨ ''ਚ ਗੰਦਗੀ ਜੰਮਣ ਲੱਗਦੀ ਹੈ। ਜੇ ਇਹ ਸਥਿਤੀ ਲੰਮੇਂ ਸਮੇਂ ਤੱਕ ਬਣੀ ਰਹੇ ਤਾਂ ਪਿਸ਼ਾਬ ਬਲੈਡਰ, ਦਿਲ ਅਤੇ ਗੁਰਦੇ ਸੰਬੰਧੀ ਬੀਮਾਰੀ ਹੋ ਜਾਂਦੀ ਹੈ।
2. ਪੇਟ ਦੀ ਬੀਮਾਰੀ
ਖੜ੍ਹੇ ਹੋ ਕੇ ਪਾਣੀ ਪੀਣਨਾਲ ਖਾਧ ਨਲਿਕਾ ਦੁਆਰਾ ਪਾਣੀ ਤੇਜ਼ੀ ਨਾਲ ਥੱਲੇ ਵੱਗ ਜਾਂਦਾ ਹੈ ਅਤੇ ਪੇਟ ਦੀਆਂ ਅੰਦਰੂਨੀ ਦੀਵਾਰਾਂ ਅਤੇ ਆਲੇ-ਦੁਆਲੇ ਦੇ ਅੰਗਾਂ ''ਤੇ ਪਾਣੀ ਦੀ ਤੇਜ਼ ਧਾਰਾ ਪੈਣ ਕਾਰਨ ਇਨ੍ਹਾਂ ਨੂੰ ਨੁਕਸਾਨ ਹੁੰਦਾ ਹੈ। ਵਾਰ-ਵਾਰ ਅਜਿਹਾ ਕਰਦੇ ਰਹਿਣ ਨਾਲ ਪਾਚਨ ਪ੍ਰਣਾਲੀ ਦਾ ਸਤੁੰਲਨ ਵਿਗੜ ਜਾਂਦਾ ਹੈ ਅਤੇ ਦਿਲ ਨੂੰ ਨੁਕਸਾਨ ਪਹੁੰਚਦਾ ਹੈ।
3. ਗਠੀਏ ਦੀ ਸਮੱਸਿਆ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਗਠੀਏ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਜੋੜਾਂ ''ਚ ਮੌਜੂਦ ਤਰਲ ਪਦਾਰਥਾਂ ਦਾ ਸਤੁੰਲਨ ਵਿਗੜ ਜਾਂਦਾ ਹੈ, ਜਿਸ  ਕਾਰਨ ਜੋੜਾਂ ''ਚ ਦਰਦ ਅਤੇ ਗਠੀਏ ਦੀ ਸਮੱਸਿਆ ਹੋ ਜਾਂਦੀ ਹੈ।

Related News