WhatsApp ਤੇ Instagram ਫਿਰ ਠੱਪ! ਕਿਉਂ ਹਰ ਮਹੀਨੇ Meta App ਹੋ ਰਹੇ ਡਾਊਨ?

Thursday, Apr 04, 2024 - 12:59 PM (IST)

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਵਟਸਐਪ ਅਤੇ ਇੰਸਟਾਗ੍ਰਾਮ ਬੀਤੀ ਰਾਤ ਡਾਊਨ ਹੋ ਗਏ। ਇਹ ਦੋਵੇਂ ਪ੍ਰਸਿੱਧ ਮੈਸੇਜਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ 3 ਅਪ੍ਰੈਲ ਦੀ ਰਾਤ ਕਰੀਬ 11.45 ਵਜੇ ਡਾਊਨ ਹੋਏ ਸਨ, ਜਿਸਦਾ ਅਸਰ ਰਾਤ 2 ਵਜੇ ਤਕ ਦੇਖਣ ਨੂੰ ਮਿਲਿਆ। ਡਾਊਨਡਿਟੈਕਟਰ ਵੈੱਬਸਾਈਟ ਦੀ ਮੰਨੀਏ ਤਾਂ ਵਟਸਐਪ ਐਪ ਦੇ ਨਾਲ ਹੀ ਵਟਸਐਪ ਵੈੱਬ ਨੂੰ ਲਾਗਇਨ ਕਰਨ 'ਚ ਪਰੇਸ਼ਾਨੀ ਆ ਰਹੀ ਸੀ। ਲਾਗਇਨ ਕਰਨ 'ਤੇ Service was currrently unvailable ਦਾ ਮੈਸੇਜ ਆ ਰਿਹਾ ਸੀ। 

WhatsApp ਨੇ ਕੀਤੀ ਪੁਸ਼ਟੀ

ਵਟਸਐਪ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਸਨੂੰ ਪਤਾ ਹੈ ਕਿ ਕੁਝ ਲੋਕਾਂ ਨੂੰ ਮੌਜੂਦਾ ਸਮੇਂ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ਮੁੱਦੇ 'ਤੇ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਜਿੰਨੀ ਜਲਦੀ ਸੰਭਵ ਹੋਵੇਗਾ, ਦੁਬਾਰਾ ਸਰਵਿਸ ਰੀਸਟੋਰ ਕਰਾਂਗੇ। ਰਿਪੋਰਟਾਂ ਦੀ ਮੰਨੀਏ ਤਾਂ ਰਾਤ ਕਰੀਬ 1 ਵਜੇ ਤੱਕ ਵਟਸਐਪ ਅਤੇ ਇੰਸਟਾਗ੍ਰਾਮ ਨੇ ਦੁਬਾਰਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਇੰਸਟਾਗ੍ਰਾਮ ਅਤੇ ਵਟਸਐਪ ਡਾਊਨ ਹੋਏ ਹਨ। ਇਸਤੋਂ ਪਹਿਲਾਂ ਇਸੇ ਸਾਲ ਮਾਰਚ 'ਚ ਇੰਸਟਾਗ੍ਰਾਮ ਅਤੇ ਫੇਸਬੁੱਕ ਡਾਊਨ ਹੋ ਗਏ ਸਨ। ਮਤਲਬ ਬੀਤੇ ਇਕ ਮਹੀਨੇ 'ਚ ਦੂਜੀ ਵਾਰ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਦੇ ਡਾਊਨ ਹੋਣ ਦੀ ਸੂਚਨਾ ਹੈ। ਉਸ ਦੌਰਾਨ ਕਈ ਯੂਜ਼ਰਜ਼ ਸ਼ਿਕਾਇਤ ਕਰ ਰਹੇ ਸਨ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਅਤੇ ਫੇਸਬੁੱਕ ਆਪਣੇ ਆਪ ਲਾਗ-ਆਊਟ ਹੋ ਰਿਹਾ ਹੈ। 

ਕਿਉਂ ਡਾਊਨ ਹੋਏ ਇੰਸਟਾਗ੍ਰਾਮ ਤੇ ਵਟਸਐਪ

ਹਾਲਾਂਕਿ, ਅਜੇ ਤਕ ਇਸ ਮਾਮਲੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਕਿ ਆਖ਼ਰ ਕਿਸ ਵਜ੍ਹਾ ਕਾਰਨ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਡਾਊਨ ਹੋ ਗਏ ਸਨ। ਦੱਸ ਦੇਈਏ ਕਿ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਦਾ ਇਕ ਵੱਡਾ ਯੂਜ਼ਰਬੇਸ ਪੂਰੀ ਦੁਨੀਆ 'ਚ ਮੌਜੂਦ ਹੈ। ਇਹ ਤਿੰਨੋਂ ਐਪ ਇਕ ਹੀ ਕੰਪਨੀ ਮੈਟਾ ਤਹਿਤ ਕੰਮ ਕਰਦੇ ਸਨ, ਜਿਸਦੇ ਓਨਰ ਮਾਰਕ ਜ਼ੁਕਰਬਰਗ ਹਨ। ਮੈਟਾ ਦੇ ਮੌਜੂਦਾ ਸਮੇਂ 'ਚ ਦੁਨੀਆ ਭਰ 'ਚ ਕਰੀਬ 3.19 ਬਿਲੀਅਨ ਡੇਲੀ ਐਕਟਿਵ ਯੂਜ਼ਰਜ਼ ਹਨ।


Rakesh

Content Editor

Related News