ਦਿਓਟਸਿੱਧ ਮੰਦਰ ’ਚ ਸ਼ਰਧਾ ’ਤੇ ਵਿਵਾਦ ਦੀ ਛਾਇਆ! ਸ਼ਰਧਾਲੂਆਂ ਨੇ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ
Wednesday, Apr 09, 2025 - 02:18 PM (IST)

ਲੁਧਿਆਣਾ (ਰਾਮ)- ਉੱਤਰੀ ਭਾਰਤ ਦੇ ਪ੍ਰਮੁੱਖ ਸਿੱਧਪੀਠ ਬਾਬਾ ਬਾਲਕ ਨਾਥ ਮੰਦਰ ਦਿਓਟਸਿੱਧ ’ਚ ਇਸ ਵਾਰ ਚੇਤ ਮਹੀਨੇ ਦੇ ਮੇਲੇ ਦੌਰਾਨ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਮੰਦਰ ਪ੍ਰਸ਼ਾਸਨ ਦੀ ਕਾਰਜਸ਼ੈਲੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸ਼ਰਧਾਲੂਆਂ ’ਚ ਸਖ਼ਤ ਨਾਰਾਜ਼ਗੀ ਦੇਖੀ ਜਾ ਰਹੀ ਹੈ। ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਹਿਮਾਚਲ ਪ੍ਰਦੇਸ਼ ਸਥਿਤ ਬਾਬਾ ਬਾਲਕ ਨਾਥ ਜੀ ਦੀ ਗੁਫਾ ’ਚ ਦਰਸ਼ਨ ਲਈ ਪੁੱਜਦੇ ਹਨ ਪਰ ਇਸ ਵਾਰ ਦਰਸ਼ਨ ਦੌਰਾਨ ਇਕ ਸ਼ਰਧਾਲੂ ਨੇ ਪ੍ਰੰਪਰਾ ਦੇ ਉਲਟ ਬਾਬਾ ਬਾਲਕ ਨਾਥ ਦੇ ਸਵਰੂਪ ਵੱਲ ਨਕਦੀ ਸੁੱਟਣੀ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਾਤਾਂ ਨੂੰ ਵੀ ਸਤਾਵੇਗੀ ਗਰਮੀ! 43 ਡਿਗਰੀ ਤੋਂ ਟੱਪਿਆ ਪਾਰਾ, ਇਨ੍ਹਾਂ ਜ਼ਿਲ੍ਹਿਆਂ 'ਚ Warm Night Alert
ਆਮ ਤੌਰ ’ਤੇ ਇਹ ਰਾਸ਼ੀ ਮੰਦਰ ਦੀ ਗੋਲਕ (ਦਾਨ ਪਾਤਰ) ’ਚ ਪਾਈ ਜਾਂਦੀ ਹੈ ਪਰ ਇਸ ਵਾਰ ਗੋਲਕ ਦੀ ਬਜਾਏ ਨੋਟ ਸਿੱਧਾ ਸਵਰੂਪ ਵੱਲ ਸੁੱਟੇ ਗਏ, ਜੋ ਸ਼ਰਧਾ ਦੀ ਮਰਿਆਦਾ ਅਤੇ ਮੰਦਰ ਅਨੁਸ਼ਾਸਨ ਖ਼ਿਲਾਫ਼ ਮੰਨਿਆ ਜਾ ਰਿਹਾ ਹੈ। ਗੰਭੀਰ ਗੱਲ ਇਹ ਰਹੀ ਕਿ ਇਸ ਘਟਨਾ ਦੇ ਸਮੇਂ ਮੰਦਰ ਅਧਿਕਾਰੀ ਸੰਦੀਪ ਚੰਦੇਲ ਅਤੇ ਪੁਜਾਰੀ ਉੱਥੇ ਮੌਜੂਦ ਸਨ ਪਰ ਮੂਕ ਦਰਸ਼ਕ ਬਣੇ ਰਹੇ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮੰਦਰ ਅਧਿਕਾਰੀ ਦੇ ਹੱਦੋਂ ਵੱਧ ਨਰਮਾਈ ਕਾਰਨ ਹੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਜੋ ਬਾਬਾ ਜੀ ਦੀ ਪ੍ਰੰਪਰਾ ਅਤੇ ਆਸਥਾ ਦੇ ਵਿਰੁੱਧ ਹਨ।
ਇਹ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਅਤੇ ਸ਼ਰਧਾਲੂਆਂ ਨੇ ਮੰਦਰ ਪ੍ਰਸ਼ਾਸਨ ’ਤੇ ਜੰਮ ਕੇ ਭੜਾਸ ਕੱਢੀ। ਕਈ ਲੋਕਾਂ ਨੇ ਲਿਖਿਆ ਹੈ ਕਿ ਇਹ ਮੰਦਰ ਪ੍ਰਸ਼ਾਸਨ ਦੀ ਨਾਕਾਮੀ ਹੈ ਅਤੇ ਅਜਿਹੀ ਸਥਿਤੀ ’ਚ ਤੁਰੰਤ ਪ੍ਰਭਾਵ ਨਾਲ ਮੌਜੂਦਾ ਅਧਿਕਾਰੀ ’ਤੇ ਕਾਰਵਾਈ ਕੀਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਵੀਰਵਾਰ ਨੂੰ ਵੀ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਇਕ ਉੱਘੇ ਪੱਤਰਕਾਰ ਜੋ ਪਿਛਲੇ 30 ਸਾਲਾਂ ਤੋਂ ਧਾਰਮਿਕ ਖੇਤਰ ਦੀ ਪੱਤਰਕਾਰੀ ਕਰ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਬਾਲਕ ਨਾਥ ਮੰਦਰ ’ਚ ਇਸ ਤੋਂ ਪਹਿਲਾਂ ਕਦੇ ਅਜਿਹੀ ਸਥਿਤੀ ਨਹੀਂ ਦੇਖੀ। ਚਾਹੇ ਕੋਈ ਕਿੰਨਾ ਵੀ ਧਨਾਢ ਕਿਉਂ ਨਾ ਹੋਵੇ, ਗੁਫਾ ’ਚ ਅਜਿਹਾ ਵਿਵਹਾਰ ਸ਼ੋਭਾ ਨਹੀਂ ਦਿੰਦਾ। ਹੁਣ ਦੇਖਣਾ ਇਹ ਹੋਵੇਗਾ ਕਿ ਮੰਦਰ ਟਰੱਸਟ ਇਸ ਵਿਵਾਦ ’ਤੇ ਕੀ ਰੁਖ ਅਪਣਾਉਂਦਾ ਹੈ। ਕੀ ਕਾਰਵਾਈ ਮੰਦਰ ਅਧਿਕਾਰੀ ’ਤੇ ਹੋਵੇਗੀ, ਪੁਜਾਰੀਆਂ ’ਤੇ ਜਾਂ ਦੋਵਾਂ ’ਤੇ, ਇਹ ਆਉਣ ਵਾਲੇ ਸਮੇਂ ’ਚ ਸਪੱਸ਼ਟ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8