ਪੰਜਾਬ 'ਚ ਰੂਹ ਕੰਬਾਊ ਕਾਂਡ, I PHONE 11 ਲਈ ਦੋਸਤ ਦਾ ਕਤਲ, ਸਰੀਰ ਦੇ ਹੋਏ ਦੋ ਟੋਟੇ
Wednesday, Apr 02, 2025 - 12:06 PM (IST)

ਪਟਿਆਲਾ (ਕੰਵਲਜੀਤ) : ਪਟਿਆਲਾ ਵਿਚ ਹੈਰਾਨ ਕਰ ਦੇਣ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਟਿਆਲਾ ਹਲਕਾ ਦੇ ਰਾਜਪੂਰਾ ਦੇ ਰੇਲਵੇ ਲਾਈਨਾਂ ਤੋਂ ਇਕ 17 ਸਾਲਾ ਨਵਜੋਤ ਨਾਮ ਦੇ ਨਾਬਾਲਗ ਲੜਕੇ ਦੀ 2 ਹਿੱਸਿਆਂ ਵਿਚ ਲਾਸ਼ ਬਰਾਮਦ ਹੋਈ ਜਿਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਦਾ ਇਸਦੇ ਹੀ ਸਾਥੀ ਵੱਲੋਂ ਕਤਲ ਕੀਤਾ ਗਿਆ ਹੈ ਜਿਸ ਦੀ ਉਮਰ ਤਕਰੀਬਨ 16 ਸਾਲ ਦੀ ਹੈ ਜਿਸਦਾ ਨਾਮ ਅਮਨਜੋਤ ਸਿੰਘ ਹੈ।
ਇਹ ਵੀ ਪੜ੍ਹੋ : ਅਪ੍ਰੈਲ ਮਹੀਨੇ ਵਿਚ ਲੱਗੀ ਛੁੱਟੀਆਂ ਦੀ ਝੜੀ, ਕਈ Holidays ਖਾ ਗਿਆ ਐਤਵਾਰ
ਇਸ ਕਤਲ ਦੀ ਵਜ੍ਹਾ ਜਾਣ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਮ੍ਰਿਤਕ ਨਵਜੋਤ ਦਾ ਕਤਲ ਸਿਰਫ ਇੱਕ ਆਈ ਫੋਨ 11 ਕਰਕੇ ਕੀਤਾ ਗਿਆ ਹੈ ਜਿਸ ਦਿਨ ਨਵਜੋਤ ਦਾ ਕਤਲ ਕੀਤਾ ਗਿਆ ਹੈ, ਉਸ ਤੋਂ ਇੱਕ ਦਿਨ ਪਹਿਲਾਂ ਨਵਜੋਤ ਦਾ ਜਨਮਦਿਨ ਸੀ ਅਤੇ ਉਸਨੇ ਆਪਣੇ ਦੋਸਤ ਦੇ ਨਾਲ ਬਾਹਰ ਆਪਣਾ ਜਨਮ ਦਿਨ ਮਨਾਇਆ ਸੀ। 24 ਤਾਰੀਖ਼ ਨੂੰ ਨਵਜੋਤ ਦਾ ਜਨਮਦਿਨ ਸੀ ਅਤੇ 25 ਨੂੰ ਉਸਨੇ ਆਪਣੇ ਘਰ ਪਰਿਵਾਰ ਨੂੰ ਫੋਨ ਕੀਤਾ ਕਿ ਮੈਂ ਬਾਹਰ ਆਪਣੇ ਦੋਸਤਾਂ ਨਾਲ ਹਰਿਦੁਆਰ ਘੁੰਮਣ ਜਾ ਰਿਹਾ ਹਾਂ ਮੈਂ 2 ਦਿਨ ਬਾਅਦ ਵਾਪਸ ਆਵਾਂਗਾ। ਫਿਰ ਕੁਝ ਸਮੇਂ ਬਾਅਦ ਨਵਜੋਤ ਨੇ ਘਰ ਫੋਨ ਕਰਕੇ ਕਿਹਾ ਕਿ ਮੈਂ ਉੱਥੇ ਨਹੀਂ ਜਾ ਰਿਹਾ ਮੈਂ ਘਰ ਵਾਪਸ ਆ ਰਿਹਾ ਹਾਂ ਪਰ ਉਹ ਵਾਪਸ ਨਹੀਂ ਆਇਾਆ।
ਇਹ ਵੀ ਪੜ੍ਹੋ : ਪੰਜਾਬ ਵਿਚ ਇੰਤਕਾਲਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਦੀ ਦਿੱਤੀ ਡੈੱਡਲਾਈਨ ਖ਼ਤਮ...
ਇਸ ਤੋਂ ਬਾਅਦ ਜਦੋਂ ਉਹ ਕਾਫੀ ਦੇਰ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ। ਕਤਲ ਕਰਨ ਮਗਰੋਂ ਸਰੀਰ ਦੇ ਦੋ ਹਿੱਸੇ ਕਰਕੇ ਉਸਨੂੰ ਰੇਲਵੇ ਟਰੈਕ 'ਤੇ ਸੁੱਟ ਦਿੱਤਾ ਗਿਆ। ਫਿਲਹਾਲ ਮ੍ਰਿਤਕ ਨੌਜਵਾਨ ਦੇ ਕਾਤਲ 16 ਸਾਲਾ ਅਮਨਜੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਬਾਲ ਘਰ ਭੇਜ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਨਵਜੋਤ ਦਾ ਕਤਲ ਕਰਨ ਮਗਰੋਂ ਅਮਨਜੋਤ ਨੇ ਉਸਦੀ ਲਾਸ਼ ਨੂੰ ਇਕ 14 ਸਾਲਾ ਬੱਚੇ ਨੂੰ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਅਤੇ ਉਸਨੂੰ ਡਰਾ ਧਮਕਾ ਕੇ ਰੇਲਵੇ ਪੱਟਰੀਆਂ ਉੱਪਰ ਸੁੱਟਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ, ਖਾਤਿਆਂ ਵਿਚ ਟਰਾਂਸਫਰ ਕੀਤੀ ਗਈ ਰਾਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e