131 ਦਿਨ ਦੇ ਮਰਨ ਵਰਤ ਮਗਰੋਂ ਡੱਲੇਵਾਲ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ, ਜਾਣੋ ਕੀ ਕਹਿੰਦੇ ਨੇ ਡਾਕਟਰ
Monday, Apr 07, 2025 - 10:35 AM (IST)

ਖੰਨਾ (ਬਿਪਨ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਨੂੰ 131 ਦਿਨਾਂ ਤੋਂ ਚੱਲ ਰਿਹਾ ਮਰਨ ਵਰਤ ਤੋੜਨ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਖੰਨਾ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ। ਕੱਲ੍ਹ ਸਾਰੀ ਰਾਤ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ - ਅਜੇ ਤਾਂ ਪੂਰੇ ਵੀ ਨਹੀਂ ਹੋਏ ਸੀ ਵਿਆਹ ਦੇ ਚਾਅ, ਪਹਿਲਾਂ ਹੀ ਉੱਜੜ ਗਈ ਸੱਜ-ਵਿਆਹੀ ਦੀ ਦੁਨੀਆ
ਨਾਰੀਅਲ ਅਤੇ ਨਿੰਬੂ ਪਾਣੀ ਪੀਤਾ
ਡੱਲੇਵਾਲ ਦਾ ਇਲਾਜ ਕਰਨ ਵਾਲੀ ਦਿਲ ਦੀ ਮਾਹਿਰ ਡਾ. ਮੀਨਲ ਖੰਨਾ ਨੇ ਕਿਹਾ ਕਿ ਲੰਬੇ ਸਮੇਂ ਤੱਕ ਭੁੱਖੇ ਰਹਿਣ ਨਾਲ ਸਰੀਰ ਵਿਚ ਕੀਟੋਨ ਦਾ ਪੱਧਰ ਵੱਧ ਜਾਂਦਾ ਹੈ। ਡੱਲੇਵਾਲ ਦਾ ਕੀਟੋਨ 4 ਪਲੱਸ ਆ ਗਿਆ ਹੈ। ਉਨ੍ਹਾਂ ਨੇ ਨਾਰੀਅਲ ਅਤੇ ਨਿੰਬੂ ਪਾਣੀ ਪੀਤਾ। ਉਨ੍ਹਾਂ ਨੂੰ ਦੋ-ਤਿੰਨ ਦਿਨਾਂ ਤੱਕ ਤਰਲ ਪਦਾਰਥ ਹੀ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ, ਉਨ੍ਹਾਂ ਨੂੰ ਇਕ ਡਾਈਟ ਪਲਾਨ ਦਿੱਤਾ ਜਾਵੇਗਾ।
ਮਹਾਪੰਚਾਇਤ 'ਚ ਜਾਣ ਦੀ ਜ਼ਿੱਦ 'ਤੇ ਅੜੇ
ਜਾਣਕਾਰੀ ਅਨੁਸਾਰ ਡੱਲੇਵਾਲ ਦੇ ਸਾਥੀ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣ ਦੀ ਅਪੀਲ ਕਰ ਰਹੇ ਹਨ, ਪਰ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਡੱਲੇਵਾਲ ਨੇ ਕਿਹਾ ਸੀ ਕਿ ਉਹ ਸੋਮਵਾਰ ਸਵੇਰ ਤੱਕ ਹੀ ਇੱਥੇ ਰਹਿਣਗੇ ਤੇ ਅੱਜ ਬਰਨਾਲਾ ਦੇ ਧਨੌਲਾ ਵਿਚ ਕਿਸਾਨ ਮਹਾਂਪੰਚਾਇਤ ਹੈ, ਉਹ ਜ਼ਰੂਰ ਉਸ ਵਿਚ ਜਾਣਗੇ। ਡਾਕਟਰਾਂ ਨੇ ਕਿਹਾ ਕਿ ਮਹਾਪੰਚਾਇਤ ਵਿਚ ਜਾਣ ਦਾ ਫ਼ੈਸਲਾ ਡੱਲੇਵਾਲ ਦਾ ਨਿੱਜੀ ਫ਼ੈਸਲਾ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ
ਖੰਨਾ ਨਰਸਿੰਗ ਹੋਮ ਵਿਚ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਡਾਕਟਰ ਰਣਜੀਤ ਖੰਨਾ ਅਤੇ ਡਾਕਟਰ ਮਿਨਾਲ ਖੰਨਾ ਕਰ ਰਹੇ ਹਨ। ਡਾਕਟਰ ਰਣਜੀਤ ਖੰਨਾ ਜਨਰਲ ਚੈੱਕਅਪ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਪੁਜ਼ੀਸ਼ਨ ਸਟੇਬਲ ਹੈ। ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ। ਡਾ. ਮਿਨਾਲ ਖੰਨਾ ਨੇ ਦੱਸਿਆ ਕਿ ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦੇ ਸਰੀਰ ਦੇ ਆਰਗਨ ਬਿਲਕੁੱਲ ਠੀਕ ਹਨ। ਹਾਰਟ ਵੀ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਪਰ ਜੋ ਸਰੀਰਕ ਕਮਜ਼ੋਰੀ ਹੈ, ਉਸ ਨੂੰ ਦੂਰ ਹੋਣ 'ਚ ਥੋੜ੍ਹਾ ਸਮਾਂ ਲੱਗੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8