'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦਾ ਲਾਭ ਲੈਣ ਵਾਲੇ ਪੰਜਾਬੀ ਦੇਣ ਧਿਆਨ, ਜਾਣੋ ਕਿਵੇਂ ਮਿਲਦੀ ਹੈ ਕਿਸ਼ਤ

Friday, Mar 28, 2025 - 10:38 AM (IST)

'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦਾ ਲਾਭ ਲੈਣ ਵਾਲੇ ਪੰਜਾਬੀ ਦੇਣ ਧਿਆਨ, ਜਾਣੋ ਕਿਵੇਂ ਮਿਲਦੀ ਹੈ ਕਿਸ਼ਤ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ ਆਖ਼ਰੀ ਦਿਨ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦਾ ਮੁੱਦਾ ਚੁੱਕਿਆ ਗਿਆ। ਇਸ ਸਬੰਧੀ ਭਾਜਪਾ ਆਗੂ ਅਸ਼ਵਨੀ ਸ਼ਰਮਾ ਵਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ 'ਚ ਇਸ ਸਕੀਮ ਤਹਿਤ 14,784 ਘਰ ਬਣਾਏ ਜਾ ਚੁੱਕੇ ਹਨ। ਮੰਤਰੀ ਸੌਂਦ ਨੇ ਦੱਸਿਆ ਕਿ ਜਦੋਂ ਕੋਈ ਵੀ ਵਿਅਕਤੀ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦਾ ਲਾਭ ਲੈਂਦਾ ਹੈ ਤਾਂ 3 ਕਿਸ਼ਤਾਂ 'ਚ ਇਸ ਦੇ ਪੈਸੇ ਆਉਂਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ! ਖ਼ਪਤਕਾਰਾਂ ਕੋਲ ਸਿਰਫ...

ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਯੋਜਨਾ ਤਹਿਤ ਮਕਾਨ ਦੀ ਮਨਜ਼ੂਰੀ ਹੋਣ 'ਤੇ ਆਉਂਦੀ ਹੈ। ਦੂਜੀ ਕਿਸ਼ਤ 75 ਹਜ਼ਾਰ ਰੁਪਏ ਦੀ ਮਕਾਨ ਦੇ ਲੈਂਟਰ ਲੈਵਲ ਤੱਕ ਪੁੱਜਣ ਤੱਕ ਅਤੇ ਤੀਜੀ ਕਿਸ਼ਤ ਮਕਾਨ ਦੇ ਮੁਕੰਮਲ ਹੋਣ 'ਤੇ 18 ਹਜ਼ਾਰ ਰੁਪਏ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮਨਰੇਗਾ ਤਹਿਤ 90 ਦਿਹਾੜੀਆਂ ਦੇ 322 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕੁੱਲ 28,980 ਰੁਪਏ ਵੱਖਰੇ ਤੌਰ 'ਤੇ ਪਰਿਵਾਰਕ ਮੈਂਬਰਾਂ ਵਲੋਂ ਮਜ਼ਦੂਰਾਂ ਨੂੰ ਅਦਾਇਗੀ ਕਰਨ ਲਈ ਵੀ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਅੱਜ ਆਖ਼ਰੀ ਦਿਨ, ਜਾਣੋ ਸਦਨ 'ਚ ਕੀ-ਕੀ ਹੋਵੇਗਾ (ਵੀਡੀਓ)

ਇਸ ਤਰ੍ਹਾਂ ਇਕ ਲਾਭਪਾਤਰੀ ਨੂੰ 1 ਲੱਖ, 48 ਹਜ਼ਾਰ, 980 ਰੁਪਏ ਮਤਲਬ ਕਿ ਕਰੀਬ ਡੇਢ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਦਰਅਸਲ ਅਸ਼ਵਨੀ ਸ਼ਰਮਾ ਵਲੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੇ ਜ਼ਿਲ੍ਹੇ 'ਚ ਇਸ ਯੋਜਨਾ ਤਹਿਤ ਹੁਣ ਤੱਕ ਕਿੰਨੇ ਘਰ ਮੁਕੰਮਲ ਬਣ ਚੁੱਕੇ ਹਨ ਅਤੇ ਕਿੰਨਿਆਂ ਦੀ ਮਨਜ਼ੂਰੀ ਹੋਣੀ ਬਾਕੀ ਹੈ, ਜਿਸ ਦਾ ਜਵਾਬ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਸਦਨ 'ਚ ਦਿੱਤਾ ਗਿਆ। 
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News