ਵੱਡੀ ਖਬਰ! ਪੰਜਾਬ ''ਚ ਲੰਗਰ ਦੇ ਨੂਡਲਜ਼ ਖਾਣ ਨਾਲ 17 ਬੱਚੇ ਬਿਮਾਰ

Friday, Mar 28, 2025 - 08:12 PM (IST)

ਵੱਡੀ ਖਬਰ! ਪੰਜਾਬ ''ਚ ਲੰਗਰ ਦੇ ਨੂਡਲਜ਼ ਖਾਣ ਨਾਲ 17 ਬੱਚੇ ਬਿਮਾਰ

ਹੁਸ਼ਿਆਰਪੁਰ (ਅਮਰੀਕ) : ਸਿਵਿਲ ਹਸਪਤਾਲ ਗੜ੍ਹਸ਼ੰਕਰ ਦੇ ਵਿੱਚ 17 ਬੱਚੇ ਸਿਹਤ ਖ਼ਰਾਬ ਹੋਣ ਨਾਲ ਦਾਖ਼ਿਲ ਹੋਏ ਹਨ ਜਿਹੜੇ ਕਿ ਇੱਕ ਲੰਗਰ ਦੇ 'ਚ ਨੂਡਲਜ਼ ਖਾਨ ਨਾਲ ਬਿਮਾਰ ਹੋਏ ਹਨ। ਸਿਵਿਲ ਹਸਪਤਾਲ 'ਚ ਡਿਊਟੀ 'ਤੇ ਮੌਜੂਦ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਜਾਣਕਾਰੀ ਮੁਤਾਬਕ ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਦੇ ਕੋਲ਼ ਨੂਡਲਜ਼ ਦਾ ਲੰਗਰ ਲਗਾਇਆ ਸੀ, ਜਿੱਥੇ ਇਨ੍ਹਾਂ ਬੱਚਿਆਂ ਨੇ ਨੂਡਲਜ਼ ਖਾਨ ਉਪਰੰਤ ਸਿਹਤ ਵਿਗੜਨ ਲੱਗ ਪਈ ਅਤੇ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਬੱਚਿਆਂ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਚ ਲਿਆਂਦਾ ਗਿਆ ਜਿੱਥੇ ਕਿ ਹੁਣ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਚ ਮੌਜੂਦ ਡਾਕਟਰ ਅਮਿਤ ਨੇ ਦੱਸਿਆ ਕਿ ਬੀਮਾਰ ਬੱਚਿਆਂ ਦਾ ਇਲਾਜ਼ ਚੱਲ ਰਿਹਾ ਹੈ ਅਤੇ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News