ਜਲੰਧਰ ਦੇ ਜੋਤੀ ਚੌਂਕ ''ਚ ਦੁਕਾਨਦਾਰਾਂ ਨੂੰ ਪਈਆਂ ਭਾਜੜਾਂ, ਸਾਮਾਨ ਚੁੱਕ ਕੇ ਭੱਜੇ ਰੇਹੜੀਆਂ ਵਾਲੇ
Friday, Mar 28, 2025 - 03:00 PM (IST)

ਜਲੰਧਰ (ਸੋਨੂੰ, ਕੁੰਦਨ, ਪੰਕਜ)- ਜਲੰਧਰ ਸ਼ਹਿਰ ਵਿਖੇ ਜੋਤੀ ਚੌਂਕ 'ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਨਗਰ ਨਿਗਮ ਦੀ ਟੀਮ ਨੇ ਨਾਜਾਇਜ਼ ਕਬਜ਼ਾਧਾਰੀਆਂ ਦਾ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੁਕਾਨਦਾਰ ਆਪਣਾ ਸਾਮਾਨ ਸੰਭਾਲਦੇ ਅਤੇ ਇਧਰ-ਉਧਰ ਭੱਜਦੇ ਦੇਖੇ ਗਏ। ਜਾਣਕਾਰੀ ਅਨੁਸਾਰ ਅੱਜ ਤਹਿਬਾਜ਼ਾਰੀ ਟੀਮ ਦੇ ਅਧਿਕਾਰੀ ਅਸ਼ਵਨੀ ਗਿੱਲ ਦੀ ਅਗਵਾਈ ਹੇਠ ਰੈਣਕ ਬਾਜ਼ਾਰ, ਸ਼ੇਖਾ ਬਾਜ਼ਾਰ ਅਤੇ ਟਿੱਕੀਆ ਵਾਲਾ ਚੌਂਕ ਦਾ ਦੌਰਾ ਕੀਤਾ ਗਿਆ।
ਸਾਹਮਣੇ ਆਈਆਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਨਗਰ ਨਿਗਮ ਦੀ ਟੀਮ ਨੂੰ ਵੇਖ ਕੇ ਕਿਵੇਂ ਕਬਜ਼ੇ ਕਰਨ ਵਾਲਿਆਂ ਨੇ ਆਪਣਾ ਸਾਮਾਨ ਚੁੱਕਣਾ ਸ਼ੁਰੂ ਕੀਤਾ ਫਿਰ ਨਿਗਮ ਦੀ ਟੀਮ ਨੇ ਕਈਆਂ ਦੇ ਕਬਜ਼ੇ ਹਟਾ ਦਿੱਤੇ ਅਤੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ। ਇਸ ਤੋਂ ਇਲਾਵਾ ਕਈ ਦੁਕਾਨਾਂ ਤੋਂ ਸਾਮਾਨ ਵੀ ਜ਼ਬਤ ਕੀਤਾ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਵਿਰੁੱਧ ਜਾਰੀ ਕੀਤੇ ਗਏ ਚਲਾਨ ਦੀ ਰਕਮ ਜਲਦੀ ਹੀ ਵਧਾਈ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 1100 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਵੱਡੀ ਖ਼ਬਰ, ਮੰਤਰੀ ਸੌਂਦ ਨੇ ਦਿੱਤਾ ਵੱਡਾ ਬਿਆਨ
ਤੁਹਾਨੂੰ ਦੱਸ ਦੇਈਏ ਕਿ ਵਿਭਾਗ ਨੂੰ ਬਾਜ਼ਾਰਾਂ ਵਿੱਚ ਟ੍ਰੈਫਿਕ ਸਮੱਸਿਆ ਸਬੰਧੀ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ, ਜਿਸ ਤਹਿਤ ਹਰ ਵਾਰ ਉਕਤ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਕੁਝ ਸਮੇਂ ਬਾਅਦ, ਇਸ ਜਗ੍ਹਾ 'ਤੇ ਫਿਰ ਤੋਂ ਨਾਜਾਇਜ਼ ਕਬਜ਼ਾ ਕਰਨ ਵਾਲੇ ਕਬਜ਼ਾ ਕਰ ਲੈਂਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! 90 ਦਿਨਾਂ 'ਚ ਕਰੋ ਇਹ ਕੰਮ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e