ਢਾਬੇ ਤੋਂ ਰੋਟੀ ਖਾਣ ਜਾ ਰਹੇ ਯਾਰਾਂ ਨਾਲ ਵਾਪਰੀ ਅਣਹੋਣੀ! ਵਿੱਛ ਗਈਆਂ ਲਾਸ਼ਾਂ
Monday, Apr 07, 2025 - 11:05 AM (IST)

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਸੁਨਾਮ-ਮਾਨਸਾ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ੰਕਰ ਅਤੇ ਵਿਨੋਦ ਕੁਮਾਰ ਵਜੋਂ ਹੋਈ ਹੈ। ਇਹ ਦੋਵੇਂ ਸੈਲੂਨ ਚਲਾਉਂਦੇ ਸਨ।
ਇਹ ਖ਼ਬਰ ਵੀ ਪੜ੍ਹੋ - ਅਜੇ ਤਾਂ ਪੂਰੇ ਵੀ ਨਹੀਂ ਹੋਏ ਸੀ ਵਿਆਹ ਦੇ ਚਾਅ, ਪਹਿਲਾਂ ਹੀ ਉੱਜੜ ਗਈ ਸੱਜ-ਵਿਆਹੀ ਦੀ ਦੁਨੀਆ
ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਸਥਾਨਕ ਸਿਵਲ ਹਸਪਤਾਲ ’ਚ ਦੱਸਿਆ ਕਿ ਸ਼ੰਕਰ ਅਤੇ ਵਿਨੋਦ ਬੀਤੀ ਰਾਤ 10 ਕੁ ਵਜੇ ਜਦੋਂ ਸੁਨਾਮ ਮਾਨਸਾ ਸੜਕ ’ਤੇ ਇਕ ਢਾਬੇ ’ਤੇ ਰੋਟੀ ਖਾਣ ਜਾ ਰਹੇ ਸੀ ਤਾਂ ਦੂਜੇ ਪਾਸਿਓਂ ਆ ਰਹੇ ਲੱਕੜ ਦੇ ਭਰੇ ਕੈਂਟਰ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - Punjab: ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ
ਪੁਲਸ ਵਲੋਂ ਲਾਸ਼ਾਂ ਦਾ ਸਥਾਨਕ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਕੈਂਟਰ ਨੂੰ ਕਬਜ਼ੇ ’ਚ ਲੈ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8