''ਆਂਖ ਸੇ ਆਂਖ ਮਿਲਾਓ ਤੋ ਕੋਈ ਬਾਤ ਬਨੇ''

03/19/2019 11:44:03 PM

ਨਵੀਂ ਦਿੱਲੀ— ਪਿਆਰ 'ਚ ਪਏ ਪ੍ਰੇਮੀ ਜੋੜਿਆਂ ਨੇ ਜ਼ਰੂਰ ਇਹ ਕਵਾਲੀ ਤਾਂ ਸੁਣੀ ਹੀ ਹੋਵੇਗੀ, ''ਆਂਖ ਸੇ ਆਂਖ ਮਿਲਾਓ ਤੋ ਕੋਈ ਬਾਤ ਬਨੇ'। ਪ੍ਰੇਮੀਆਂ ਦੇ ਐਕਸਪ੍ਰੈਸ਼ਨ ਤੇ ਬਾਡੀ ਲੈਂਗਵੇਜ ਦਿਲ ਦੀਆਂ ਭਾਵਨਾਵਾਂ ਸਾਫ ਜ਼ਾਹਿਰ ਕਰ ਦਿੰਦੇ ਹਨ। ਇਕ ਰਿਸ਼ਤੇ 'ਚ, ਬਾਡੀ ਲੈਂਗਵੇਜ ਤੁਹਾਨੂੰ ਦੱਸ ਸਕਦੀ ਹੈ ਕਿ ਤੁਹਾਡਾ ਸਾਥੀ ਤੁਹਾਡੇ ਪ੍ਰਤੀ ਕਿਹੋ ਜਿਹਾ ਮਹਿਸੂਸ ਕਰ ਰਿਹਾ ਹੈ। ਜਿਨ੍ਹਾਂ ਭਾਵਨਾਵਾਂ ਨੂੰ ਜ਼ਬਾਨ ਨਾਲ ਜ਼ਾਹਿਰ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਨੂੰ ਬਾਡੀ ਲੈਂਗਵੇਜ ਰਾਹੀਂ ਆਪਣੇ ਪਾਰਟਨਰ ਤੱਕ ਪਹੁੰਚਾਇਆ ਜਾ ਸਕਦਾ ਹੈ। ਤੁਹਾਡੇ ਸਾਥੀ ਵਲੋਂ ਕੀਤੇ ਜਾਣ ਵਾਲੇ ਸੰਕੇਤਾਂ ਨੂੰ ਜਾਨਣਾ ਮਹੱਤਵਪੂਰਨ ਹੈ। ਇਹ ਤੁਹਾਨੂੰ ਉਸ ਨੂੰ ਬਿਹਤਰ ਸਮਝ 'ਚ ਮਦਦ ਕਰਦਾ ਹੈ ਤੇ ਤੁਹਾਡੇ ਪਿਆਰ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੇ ਹਨ। ਤੁਸੀਂ ਆਪਣੇ ਸਾਥੀ ਦੇ ਇਸ਼ਾਰਿਆਂ ਨੂੰ ਆਸਾਨੀ ਨਾਲ ਸਮਝ ਸਕਦੇ ਹੋ।

ਜਦੋਂ ਤੁਹਾਡਾ ਸਾਥੀ ਤੁਹਾਡਾ ਹੱਥ ਫੜਦਾ ਹੈ ਤਾਂ ਇਹ ਇੰਟੀਮੇਸੀ, ਪਿਆਰ ਤੇ ਖੁਸ਼ੀ ਦਾ ਸੰਕੇਤ ਦਿੰਦਾ ਹੈ ਜੋ ਕਿ ਤੁਹਾਡੇ ਸਾਥੀ ਨੂੰ ਉਸ ਵੇਲੇ ਦੌਰਾਨ ਮਹਿਸੂਸ ਹੁੰਦਾ ਹੈ। ਅਜਿਹੇ ਜੋੜੇ ਜੋ ਇਕ ਮਜ਼ਬੂਤ ਰਿਸ਼ਤੇ ਦੇ ਨੇੜੇ ਨਹੀਂ ਹੁੰਦੇ, ਉਨ੍ਹਾਂ ਦੇ ਹੱਥ ਫੜਨ ਦੀ ਸੰਭਾਵਨਾ ਨਹੀਂ ਹੁੰਦੀ। ਇਸ ਲਈ ਜਦੋਂ ਤੁਹਾਡਾ ਸਾਥੀ ਤੁਹਾਡੇ ਹੱਥ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਪਿਆਰ ਮਹਿਸੂਸ ਕਰ ਰਿਹਾ ਹੈ।

ਜਦੋਂ ਤੁਸੀਂ ਆਪਣੇ ਸਾਥੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੋ ਤਾਂ ਤੁਸੀਂ ਧਿਆਨ ਦੇਵੋ ਕਿ ਉਸ ਦਾ ਸਰੀਰ ਦੂਰ ਰਹਿੰਦਾ ਹੈ। ਇਹ ਉਸ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਤੁਹਾਡਾ ਸਾਥੀ ਦੂਰੀ ਰੱਖਦਾ ਹੈ ਤਾਂ ਇਹ ਸਮੱਸਿਆ ਦਾ ਸੰਕੇਤ ਹੈ। ਤੁਰਨ ਦੌਰਾਨ ਜੇਕਰ ਤੁਹਾਡਾ ਸਾਥੀ ਤੁਹਾਡੇ ਨਾਲ ਨਹੀਂ ਚੱਲਦਾ ਜਾਂ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਇਹ ਚੰਗੇ ਵਿਵਹਾਰ ਦੀ ਕਮੀ ਨੂੰ ਦਰਸਾਉਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਰਿਸ਼ਤੇ 'ਚ ਦੂਰੀ ਆਉਣ ਲੱਗੀ ਹੈ। ਇਕੱਠੇ ਤੁਰਨਾ ਇਹ ਦਰਸਾਉਂਦਾ ਹੈ ਕਿ ਤੁਸੀਂ ਇਕ ਖੁਸ਼ਹਾਲ ਕਪਲ ਹੋ।

ਜਦੋਂ ਤੁਹਾਡਾ ਸਾਥੀ ਤੁਰਨ ਜਾਂ ਬੈਠਣ ਦੌਰਾਨ ਆਪਣਾ ਹੱਥ ਤੁਹਾਡੀ ਪਿੱਠ ਪਿੱਛੇ ਰੱਖਦਾ ਹੈ ਤਾਂ ਇਹ ਉਸ ਦੀ ਦੇਖਭਾਲ, ਪਿਆਰ ਤੇ ਆਰਾਮ ਦਾ ਸੰਕੇਤ ਦਿੰਦਾ ਹੈ। ਇਹ ਇਕ ਸਾਕਾਰਾਤਮਕ ਕਦਮ ਹੈ।


Baljit Singh

Content Editor

Related News