ਬੱਚੇ ਦੇ ਸਿਰ ਥੱਲੇ ਰੱਖੋਗੇ ਸਿਰਹਾਣਾ ਤਾਂ ਹੋਣਗੇ ਇਹ ਨੁਕਸਾਨ

04/20/2018 5:23:18 PM

ਨਵੀਂ ਦਿੱਲੀ— ਬੱਚੇ ਦੀ ਦੇਖਭਾਲ ਕਰਨਾ ਥੋੜ੍ਹਾ ਮੁਸ਼ਕਿਲ ਕੰਮ ਹੁੰਦਾ ਹੈ। ਉਨ੍ਹਾਂ ਨੂੰ ਖਿਡੋਣੇ ਤੋਂ ਲੈ ਕੇ ਸਵਾਉਣ ਤੱਕ ਹਰ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਸ ਨੂੰ ਕਿਸੇ ਵੀ ਚੀਜ਼ ਨਾਲ ਨੁਕਸਾਨ ਨਾ ਪਹੁੰਚੇ। ਜੇ ਗੱਲ ਉਨ੍ਹਾਂ ਨੂੰ ਸਵਾਉਣ ਦੀ ਕਰੀਏ ਤਾਂ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਛੋਟੇ ਬੱਚਿਆਂ ਨੂੰ ਸਿਰਹਾਣੇ 'ਤੇ ਸਵਾਉਣ ਨਾਲ ਉਨ੍ਹਾਂ ਦੇ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ। ਜੋ ਕਿ ਬਿਲਕੁਲ ਸਹੀ ਹੈ। ਅੱਜ ਅਸੀਂ ਤੁਹਾਨੂੰ ਬੱਚਿਆਂ ਨੂੰ ਸਿਰਹਾਣੇ 'ਤੇ ਸਵਾਉਣ ਨਾਲ ਹੋਣ ਵਾਲੇ ਖਤਰਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...
1. ਸਾਹ ਘੁੱਟਣਾ 
ਛੋਟੇ ਬੱਚੇ ਦਾ ਸਰੀਰ ਬਹੁਤ ਹੀ ਨਾਜ਼ੁਕ ਹੁੰਦਾ ਹੈ। ਜਦੋਂ ਅਸੀਂ ਬੱਚੇ ਨੂੰ ਸਿਰਹਾਣੇ 'ਤੇ ਸਵਾਉਂਦੇ ਹਾਂ ਤਾਂ ਉਨ੍ਹਾਂ ਦੀ ਸਾਹ ਨਲੀ ਅੰਦਰ ਤੋਂ ਮੁੜ ਕੇ ਦਬ ਵੀ ਸਕਦੀ ਹੈ। ਇਸ ਨਾਲ ਬੱਚਿਆਂ ਨੂੰ ਸਾਹ ਲੈਣ 'ਚ ਤਕਲੀਫ ਹੋਵੇਗੀ। ਸਾਹ ਨਾ ਆਉਣ 'ਤੇ ਬੱਚੇ ਦੀ ਮੌਤ ਹੋ ਸਕਦੀ ਹੈ।
2. ਗਰਦਨ ਮੁੜਣਾ
ਸਿਰਹਾਣੇ 'ਤੇ ਬੱਚੇ ਨੂੰ ਸੁਵਾਉਣ ਨਾਲ ਗਰਦਨ ਮੁੜਣ ਦਾ ਡਰ ਬਣਿਆ ਰਹਿੰਦਾ ਹੈ। ਬੱਚੇ ਦੇ ਗਲੇ ਦੇ ਆਲੇ-ਦੁਆਲੇ ਦੀਆਂ ਹੱਡੀਆਂ ਬਹੁਤ ਕਮਜ਼ੋਰ ਹੁੰਦੀਆਂ ਹਨ ਜੇ ਇਹ ਖਿਸਕ ਜਾਣ ਤਾਂ ਬੱਚੇ ਨੂੰ ਬਹੁਤ ਡਰ ਲੱਗਦਾ ਹੈ।
3. ਸਿਰ ਦਾ ਆਕਾਰ ਬਦਲਣਾ
ਸਿਰਹਾਣੇ 'ਤੇ ਬੱਚਾ ਜਿਸ ਪਾਸੇ ਸੁੱਤਾ ਹੈ ਉਸ ਦਾ ਸਿਰ ਉਸ ਪਾਸੇ ਤੋਂ ਫਲੈਟ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਕ ਪਾਸੇ ਸਵਾਉਣ ਨਾਲ ਬੱਚੇ ਦੇ ਸਿਰ 'ਤੇ ਲਗਾਤਾਰ ਪ੍ਰੈਸ਼ਰ ਪੈਂਦਾ ਹੈ।
ਇਸ ਤਰ੍ਹਾਂ ਸਵਾਓ ਬੱਚੇ ਨੂੰ
1.
2 ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਸਿਰਹਾਣੇ 'ਤੇ ਨਾ ਸਵਾਓ।
2. ਬੱਚੇ ਨੂੰ ਜਿਸ ਸਿਰਹਾਣੇ 'ਤੇ ਸਵਾ ਰਹੇ ਹੋ ਉਹ ਫਲੈਟ ਅਤੇ ਫਰਮ ਨਾਲ ਬਣਿਆ ਹੋਣਾ ਚਾਹੀਦਾ ਹੈ।
3. ਬੱਚੇ ਦੇ ਸਰੀਰ ਦੀ ਪੋਜੀਸ਼ਨ ਨੂੰ ਹਰ 2 ਘੰਟੇ ਦੇ ਬਾਅਦ ਬਦਲਦੇ ਰਹੋ। ਅਜਿਹਾ ਕਰਨ ਨਾਲ ਉਨ੍ਹਾਂ ਦੇ ਸਰੀਰ ਤੇ ਇਕ ਪਾਸੇ ਦਬਾਅ ਨਹੀਂ ਪਵੇਗਾ।
4. ਸਰਦੀਆਂ 'ਚ ਬੱਚੇ ਦੇ ਰੂਮ 'ਚ ਹੀਟਰ ਜਾਂ ਕੋਈ ਵੀ ਇਲੈਕਟ੍ਰੋਨਿਕ ਗੈਜੇਟ ਲਗਾ ਕੇ ਨਾ ਛੱਡੋ।


Related News