ਗਰਮੀਆਂ ''ਚ ਪੈਰ ਨਹੀਂ ਹੋਣਗੇ ਕਾਲੇ, ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ ਘਰੇਲੂ ਨੁਸਖੇ

Friday, Apr 26, 2024 - 03:39 PM (IST)

ਗਰਮੀਆਂ ''ਚ ਪੈਰ ਨਹੀਂ ਹੋਣਗੇ ਕਾਲੇ, ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ ਘਰੇਲੂ ਨੁਸਖੇ

ਨਵੀਂ ਦਿੱਲੀ- ਪੈਰਾਂ ਦੀ ਖੂਬਸੂਰਤੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਔਰਤਾਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਕਈ ਵਾਰ ਆਪਣੇ ਪੈਰਾਂ ਦੀ ਗੰਦਗੀ/ਕਾਲੇਪਣ ਕਾਰਨ ਸਾਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਜ਼ਿਆਦਾ ਦੇਰ ਧੁੱਪ 'ਚ ਰਹਿਣ ਕਾਰਨ ਪੈਰ ਕਾਲੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਹੀ ਦੇਖਭਾਲ ਨਾ ਕਰਨ ਅਤੇ ਗਲਤ ਜੁੱਤੀਆਂ ਕਾਰਨ ਵੀ ਪੈਰ ਕਾਲੇ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਹਾਲਾਂਕਿ ਜ਼ਿਆਦਾਤਰ ਔਰਤਾਂ ਸੈਲੂਨ ਜਾ ਕੇ ਪੈਡੀਕਿਓਰ ਦਾ ਸਹਾਰਾ ਲੈਂਦੀਆਂ ਹਨ, ਪਰ ਕੁਝ ਘਰੇਲੂ ਨੁਸਖਿਆਂ ਰਾਹੀਂ ਵੀ ਪੈਰਾਂ ਦੀ ਸੁੰਦਰਤਾ ਨੂੰ ਨਿਖਾਰਿਆ ਜਾ ਸਕਦਾ ਹੈ। ਪੈਰਾਂ ਦੀ ਸੁੰਦਰਤਾ ਵਧਾਉਣ ਲਈ ਸੰਤਰੇ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸੰਤਰਾ
ਇਸ ਦੇ ਲਈ ਸੰਤਰੇ ਦੇ ਛਿਲਕੇ ਨੂੰ ਸੁਕਾ ਕੇ ਮਿਕਸਰ 'ਚ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ 'ਚ ਕੱਚਾ ਦੁੱਧ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰੋ ਅਤੇ ਇਸ ਪੇਸਟ ਨੂੰ ਪੈਰਾਂ 'ਤੇ ਰਗੜੋ ਜਾਂ ਤੁਸੀਂ ਇਸ ਪੇਸਟ ਨੂੰ ਪੈਰਾਂ 'ਤੇ ਲਗਾ ਕੇ ਕੁਝ ਦੇਰ ਲਈ ਛੱਡ ਸਕਦੇ ਹੋ ਅਤੇ ਕੁਝ ਦੇਰ ਬਾਅਦ ਸਾਫ ਪਾਣੀ ਨਾਲ ਧੋ ਲਓ। ਤੁਸੀਂ ਅਜਿਹਾ ਹਫ਼ਤੇ ਵਿੱਚ ਤਿੰਨ ਵਾਰ ਕਰ ਸਕਦੇ ਹੋ। ਇਸ ਨਾਲ ਪੈਰਾਂ ਦਾ ਕਾਲਾਪਨ ਦੂਰ ਹੋਵੇਗਾ ਅਤੇ ਪੈਰਾਂ ਦੀ ਚਮਕ ਵੀ ਵਧੇਗੀ।
ਨਿੰਬੂ
ਇੱਕ ਕੌਲੀ ਵਿੱਚ 2 ਚਮਚੇ ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਪੈਰਾਂ 'ਤੇ ਲਗਾਓ ਅਤੇ ਸਵੇਰੇ ਤਾਜ਼ੇ ਠੰਡੇ ਪਾਣੀ ਨਾਲ ਧੋ ਲਓ ਅਤੇ ਬਾਅਦ ਵਿਚ ਪੈਰਾਂ 'ਤੇ ਮਾਇਸਚਰਾਈਜ਼ਰ ਲਗਾਓ। ਇਸ ਨੂੰ ਪੈਰਾਂ 'ਤੇ ਵਰਤਣ ਲਈ ਨਿੰਬੂ ਨੂੰ ਦੋ ਟੁਕੜਿਆਂ 'ਚ ਕੱਟ ਲਓ। ਤੁਸੀਂ ਇਸ ਨਿੰਬੂ ਵਿੱਚ 2 ਤੋਂ 4 ਦਾਣੇ ਚੀਨੀ ਵੀ ਲੈ ਸਕਦੇ ਹੋ। ਹੁਣ ਇਸ ਨਿੰਬੂ ਨੂੰ ਕੁਝ ਦੇਰ ਪੈਰਾਂ 'ਤੇ ਰਗੜੋ। ਅਜਿਹਾ ਕਰਨ ਨਾਲ ਪੈਰਾਂ ਦੀ ਸਕਰਬਿੰਗ ਵੀ ਹੋ ਜਾਵੇਗੀ। ਇਸ ਨਾਲ ਪੈਰਾਂ ਦੇ ਕਾਲੇਪਨ ਨੂੰ ਦੂਰ ਕਰਨ 'ਚ ਮਦਦ ਮਿਲੇਗੀ। ਨਿੰਬੂ ਵਿੱਚ ਵਿਟਾਮਿਨ ਸੀ ਇੱਕ ਬਲੀਚਿੰਗ ਏਜੰਟ ਹੋਣ ਦੇ ਕਾਰਨ, ਇਹ ਪੈਰਾਂ ਦੀ ਰੰਗਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।
ਐਲੋਵੀਰਾ
ਪੈਰਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਅੱਧੀ ਬਾਲਟੀ ਪਾਣੀ 'ਚ ਬੇਕਿੰਗ ਸੋਡਾ, ਲੂਣ, ਪਾਣੀ ਅਤੇ ਐਲੋਵੇਰਾ ਜੈੱਲ ਮਿਲਾ ਲਓ ਅਤੇ ਹੁਣ ਆਪਣੇ ਪੈਰਾਂ ਨੂੰ ਇਸ ਬਾਲਟੀ 'ਚ ਕੁਝ ਦੇਰ ਲਈ ਰੱਖੋ। ਇਸ ਤੋਂ ਬਾਅਦ ਆਪਣੇ ਪੈਰਾਂ ਨੂੰ ਬਾਲਟੀ 'ਚ ਰਗੜੋ ਅਤੇ ਬਾਅਦ 'ਚ ਉਨ੍ਹਾਂ ਨੂੰ ਬਾਹਰ ਕੱਢ ਕੇ ਸਾਫ ਕਰੋ। ਹੁਣ ਆਪਣੇ ਪੈਰਾਂ ਨੂੰ ਤੌਲੀਏ ਨਾਲ ਸੁਕਾਓ ਅਤੇ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਇਸ ਨਾਲ ਪੈਰਾਂ ਦਾ ਕਾਲਾਪਣ ਦੂਰ ਹੁੰਦਾ ਹੈ ਅਤੇ ਪੈਰਾਂ ਦੀ ਡੈੱਡ ਸਕਿਨ ਵੀ ਦੂਰ ਹੁੰਦੀ ਹੈ।
ਬੇਸਣ
ਬੇਸਣ ਅਤੇ ਦਹੀਂ ਦਾ ਮਿਸ਼ਰਣ ਤੁਸੀਂ ਬੇਸਣ ਅਤੇ ਦਹੀਂ ਦਾ ਮਿਸ਼ਰਣ ਬਣਾ ਲਓ। ਫਿਰ ਇਸ ਪੇਸਟ ਨਾਲ ਪੈਰਾਂ ਦੀ ਮਾਲਿਸ਼ ਕਰੋ ਅਤੇ 20 ਮਿੰਟ ਬਾਅਦ ਪਾਣੀ ਨਾਲ ਧੋ ਲਓ। ਤੁਸੀਂ ਇਸ ਪ੍ਰਕਿਰਿਆ ਨੂੰ ਰੋਜ਼ਾਨਾ ਨਿਯਮਿਤ ਰੂਪ ਨਾਲ ਕਰ ਸਕਦੇ ਹੋ। ਇੱਕ ਕੌਲੀ ਵਿੱਚ 1 ਚਮਚਾ ਬੇਸਣ, 1 ਚਮਚਾ ਦਹੀਂ ਮਿਲਾ ਕੇ ਪੇਸਟ ਬਣਾ ਲਓ। ਹੁਣ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਇਸ ਪੇਸਟ ਨੂੰ ਲਗਾਓ ਅਤੇ ਜਦੋਂ ਇਹ ਕੁਦਰਤੀ ਤੌਰ 'ਤੇ ਸੁੱਕ ਜਾਵੇ ਤਾਂ ਪੈਰਾਂ ਨੂੰ ਧੋ ਕੇ ਮਾਇਸਚਰਾਈਜ਼ਰ ਲਗਾ ਲਓ।
ਬੇਕਿੰਗ ਸੋਡਾ
ਬੇਕਿੰਗ ਸੋਡਾ ਅਤੇ ਟਮਾਟਰ ਦੀ ਵਰਤੋਂ ਕਰਕੇ ਤੁਸੀਂ ਪੈਰਾਂ ਦੇ ਕਾਲੇਪਨ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਦੋ ਚਮਚੇ ਬੇਕਿੰਗ ਸੋਡਾ ਲਓ ਅਤੇ ਇਸ 'ਚ ਟਮਾਟਰ ਦਾ ਰਸ ਅਤੇ ਨਾਰੀਅਲ ਦਾ ਤੇਲ ਮਿਲਾ ਲਓ। ਇਸ ਮਿਸ਼ਰਣ ਨਾਲ ਪੈਰਾਂ ਨੂੰ ਰਗੜੋ ਅਤੇ ਬਾਅਦ ਵਿਚ ਪਾਣੀ ਨਾਲ ਧੋ ਲਓ। 1 ਚਮਚਾ ਬੇਕਿੰਗ ਸੋਡਾ ਲੈ ਕੇ ਇਸ ਵਿੱਚ ਗੁਲਾਬ ਜਲ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ਨੂੰ ਪੈਰਾਂ 'ਤੇ ਲਗਾਓ ਅਤੇ 15 ਤੋਂ 20 ਮਿੰਟ ਲਈ ਛੱਡ ਦਿਓ ਅਤੇ ਪੈਰਾਂ ਨੂੰ ਸਾਧਾਰਨ ਪਾਣੀ ਨਾਲ ਧੋਣ ਤੋਂ ਬਾਅਦ ਮਾਇਸਚਰਾਈਜ਼ਰ ਲਗਾਓ।
ਆਲੂ
ਆਲੂ ਦਾ ਰਸ ਕਲੀਜਿੰਗ ਏਜੰਟ ਦਾ ਕੰਮ ਕਰਦਾ ਹੈ। ਆਲੂ ਦੇ ਰਸ ਨਾਲ ਪੈਰਾਂ ਦਾ ਕਾਲਾਪਨ ਦੂਰ ਕਰਨ ਲਈ ਆਲੂ ਨੂੰ ਪੀਸ ਕੇ ਜੂਸ ਕੱਢ ਲਓ ਅਤੇ 10 ਤੋਂ 15 ਮਿੰਟ ਤੱਕ ਪੈਰਾਂ ਦੀ ਚਮੜੀ 'ਤੇ ਲਗਾਓ ਅਤੇ ਬਾਅਦ 'ਚ ਕੋਸੇ ਪਾਣੀ ਨਾਲ ਪੈਰਾਂ ਨੂੰ ਧੋ ਲਓ ਅਤੇ ਮਾਇਸਚਰਾਈਜ਼ਰ ਲਗਾਓ। ਇੱਕ ਬਾਰੀਕ ਪੀਸਿਆ ਹੋਇਆ ਆਲੂ ਲਓ ਅਤੇ ਇੱਕ ਕੱਚ ਦੇ ਭਾਂਡੇ ਵਿੱਚ ਇੱਕ ਤਾਜ਼ਾ ਨਿੰਬੂ ਨਿਚੋੜੋ ਅਤੇ ਇਸ ਮਿਸ਼ਰਣ ਨੂੰ ਅੱਧੇ ਘੰਟੇ ਲਈ ਆਪਣੇ ਪੈਰਾਂ 'ਤੇ ਛੱਡ ਦਿਓ ਅਤੇ ਫਿਰ ਤਾਜ਼ੇ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਪੈਰਾਂ ਦੀ ਟੈਨਿੰਗ ਨੂੰ ਦੂਰ ਕਰਨ 'ਚ ਮਦਦ ਮਿਲੇਗੀ।

ਨੋਟ- ਲੇਖਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਰ ਹੈ ਅਤੇ ਹਰਬਲ ਰਾਣੀ ਵਜੋਂ ਪ੍ਰਸਿੱਧ ਹੈ।
 


author

Aarti dhillon

Content Editor

Related News